ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਖੇਤੀਬਾੜੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ, ਬੀ.ਸੀ.ਐੱਸ. ਇੰਡੀਆ ਪ੍ਰਾਈਵੇਟ ਲਿਮਟਿਡ ਨੇ ਆਪਣੇ ਲੁਧਿਆਣਾ ਪਲਾਂਟ ਵਿੱਚ ਬਿਹਾਰ ਦੇ ਉੱਚ ਅਧਿਕਾਰੀਆਂ, ਸ਼੍ਰੀ ਆਲੋਕ ਸਿੰਘ (ਜੁਆਇੰਟ ਡਾਇਰੈਕਟਰ, ਖੇਤੀਬਾੜੀ ਇੰਜੀਨੀਅਰਿੰਗ ਵਿਭਾਗ, ਬਿਹਾਰ) ਅਤੇ ਸ਼੍ਰੀ ਸੁਭਾਸ਼ ਚੰਦਰਾ (ਐਚ.ਓ.ਡੀ., ਫਾਰਮ ਮਸ਼ੀਨਰੀ ਅਤੇ ਪਾਵਰ, ਬਿਹਾਰ) ਦਾ ਕੰਪਨੀ ਦੇ ਡਾਇਰੈਕਟਰ ਅਰੁਣ ਕੁਮਾਰ ਗੁਪਤਾ ਅਤੇ ਸੰਜੀਵ ਕੁਮਾਰ ਬਾਂਸਲ ਡਾਇਰੈਕਟਰ ਸੇਲਸ ਅਤੇ ਮਾਰਕੀਟਿੰਗ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ । ਉਹਨਾਂ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਬਿਹਾਰ ਦੇ ਕਿਸਾਨਾਂ ਲਈ ਬੀ.ਸੀ.ਐੱਸ. ਦੀਆਂ ਐਡਵਾਂਸ ਹਾਰਵੈਸਟਿੰਗ ਅਤੇ ਵੀਡਿੰਗ (ਗੋਡੀ ਕਰਨ ਵਾਲੀਆਂ) ਮਸ਼ੀਨਾਂ ਦੀ ਜਾਂਚ ਕਰਨਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਸੀ। ਕੰਪਨੀ ਦੇ ਮੈਨੇਜਰ ਸੇਲਸ ਐਂਡ ਮਾਰਕੀਟਿੰਗ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀ.ਸੀ.ਐੱਸ. ਇੰਡੀਆ ਆਪਣੇ ਵਿਸ਼ਵ-ਪੱਧਰੀ ਇਤਾਲਵੀ ਤਕਨਾਲੋਜੀ ਵਾਲੇ ਉਤਪਾਦਾਂ ਲਈ ਜਾਣੀ ਜਾਂਦੀ ਹੈ, ਜਿਸ ਵਿੱਚ ਫ਼ਸਲਾਂ ਦੀ ਕਟਾਈ ਅਤੇ ਬੰਨ੍ਹਾਈ ਲਈ ਰੀਪਰ ਬਾਈਂਡਰ ਅਤੇ ਬਾਗਾਂ ਤੇ ਸਬਜ਼ੀਆਂ ਦੀ ਗੋਡੀ ਲਈ ਉੱਨਤ ਪਾਵਰ ਵੀਡਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਮਸ਼ੀਨਾਂ ਬਿਹਾਰ ਵਿੱਚ ਖੇਤੀ ਲਾਗਤ ਘਟਾਉਣ ਅਤੇ ਉਤਪਾਦਨ ਵਧਾਉਣ ਵਿੱਚ ਸਹਾਈ ਹੋਣਗੀਆਂ। ਉਹਨਾਂ ਦੱਸਿਆ ਕਿ ਸਾਡੀ ਕੰਪਨੀ ਵੱਲੋਂ ਕਣਕ ਜਮੀ ਆਦੀ ਚਾਰ ਫੁੱਟ ਤੱਕ ਹਰ ਤਰ੍ਹਾਂ ਦੀ ਫਸਲਾਂ ਦੀ ਕਟਾਈ ਅਤੇ ਬਣਾਈ ਕਰਨ ਵਾਲਾ ਇਟਾਲੀਅਨ ਰੀਪਰ ਬਾਈਡਰ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ । ਇਹ 60 ਤੋਂ 90 ਮਿੰਟਾਂ ਵਿੱਚ ਇੱਕ ਏਕੜ ਫਸਲ ਨੂੰ ਕੱਟਣ ਅਤੇ ਬੰਨਣ ਦਾ ਕੰਮ ਕਰਦਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



