“ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ”

ਵੋਟ ਅਧਿਕਾਰ ਦੀ ਵਰਤੋਂ ਭੈਅ ਰਹਿਤ ਕਰਨਾ ਸਾਡਾ ਮੁੱਢਲਾ ਫਰਜ਼-ਪ੍ਰਿੰਸੀਪਲ “ਆਹੂਜਾ”

(ਸਮਾਜ ਵੀਕਲੀ)– ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਆਹੂਜਾ ਅਤੇ ਸੈਕਟਰ ਅਫ਼ਸਰ ਸ਼ੇਰ ਅਜੀਤ ਸਿੰਘ ਮੰਡ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ 25 ਜਨਵਰੀ ਨੂੰ ਬੂਥ ਨੰਬਰ 7, 8, 9 ਅਤੇ 10 ਹਲਕਾ 066- ਗਿੱਲ ,ਅਨਸੂਚਿਤ ਜਾਤੀ, ਜ਼ਿਲ੍ਹਾ ਲੁਧਿਆਣਾ ਦਾ ਬਾਰ੍ਹਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਬੂਥ ਲੈਵਲ ਅਫਸਰ ਸ੍ਰੀ ਨਵੀਨ ,ਸੁਖਵਿੰਦਰ ਸਿੰਘ, ਸਵਰਨਜੀਤ ਸਿੰਘ ਅਤੇ ਰਾਜਵੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮੁੱਖ ਮਨੋਰਥ ਵੋਟਰਾਂ ਵਿੱਚ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ ਡਰ ਜਾਂ ਪ੍ਰਭਾਵ ਤੋਂ ਕਰਨ ਸਬੰਧੀ ਜਾਗਰੂਕਤਾ ਲਿਆਉਣਾ ਹੈ ਤਾਂ ਜੋ ਚੋਣਾਂ ਦੌਰਾਨ ਨਾਗਰਿਕ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਦਿਆਂ ਪਾਰਦਰਸ਼ੀ, ਇਮਾਨਦਾਰ ਅਤੇ ਲੋਕ ਹਿੱਤੂ ਉਮੀਦਵਾਰਾਂ ਨੂੰ ਚੁਣਨ ਵਿੱਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਹੋਣ। ਇਸ ਮੌਕੇ ਤੇ ਉਨ੍ਹਾਂ ਨਾਗਰਿਕਾਂ ਨੂੰ ਵੀ ਨਵੇਂ ਵੋਟਰ ਕਾਰਡ ਜਾਰੀ ਕੀਤੇ ਗਏ ਜਿਨ੍ਹਾਂ ਨੇ ਅਠਾਰਾਂ ਸਾਲ ਦੀ ਉਮਰ ਹੱਦ ਨੂੰ ਛੂਹਿਆ ਹੈ । ਇਸ ਤੋਂ ਇਲਾਵਾ ਹਾਜ਼ਰ ਪਿੰਡ ਦੇ ਪਤਵੰਤੇ ਸੱਜਣਾ, ਵੋਟਰਾਂ ਅਤੇ ਅਧਿਆਪਕਾਂ ਨੂੰ ਵੋਟ ਦੀ ਸੁਚੱਜੀ ਵਰਤੋਂ ਸਬੰਧੀ ਸਹੁੰ ਵੀ ਚੁਕਾਈ ਗਈ ।

ਸਕੂਲ ਪ੍ਰਿੰਸੀਪਲ ਮੈਡਮ “ਆਹੂਜਾ” ਨੇ ਵੋਟਰ ਦਿਵਸ ਸਮਾਗਮ ਵਿਚ ਸ਼ਾਮਲ ਹੋਏ ਵੋਟਰਾਂ , ਪਿੰਡ ਵਾਸੀਆਂ ਅਤੇ ਅਧਿਆਪਕਾਂ ਦਾ ਇਸ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ। ਇਸ ਵਿਸ਼ੇਸ਼ ਅਵਸਰ ‘ਤੇ ਮੈਡਮ ਸੰਗੀਤਾ ਰਾਣੀ , ਕਲਪਨਾ ਕੌਸ਼ਲ, ਦੀਪੇਂਦਰ ਵਾਲੀਆ, ਮਾਸਟਰ ਹਰਭਿੰਦਰ “ਮੁੱਲਾਂਪੁਰ” ਰਾਜੀਵ ਕੁਮਾਰ ,ਪ੍ਰੀਤਮ ਸਿੰਘ, ਇੰਦਰਜੀਤ ਸਿੰਘ ਅਤੇ ਜਗਰੂਪ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਰ ਵੀਰ
Next articleਟੇਢੀ ਲੱਕੜੀ ਨੂੰ ਅੱਗ ਹੀ ਸਿੱਧਾ ਕਰਦੀ ਹੈ।