(ਸਮਾਜ ਵੀਕਲੀ) ਮੋਗਾ ਜਿਲ੍ਹੇ ਵਿੱਚੋਂ ਨੈਸ਼ਨਲ ਲੈਵਲ ‘ਤੇ 9 ਸਕੂਲ ਗ੍ਰੀਨ ਸਕੂਲ ਚੁਣੇ ਗਏ ਜਿਹਨਾਂ ਵਿੱਚ ਸਿੰਘਾਂਵਾਲਾ ਸਕੂਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮੋਗਾ ਜਿਲ੍ਹੇ ਦੀਆਂ ਈਕੋ ਕਲੱਬ ਦੀਆਂ 5 ਉੱਤਮ ਟੀਮਾਂ ਵਿੱਚੋਂ ਸਿੰਘਾਂਵਾਲਾ ਈਕੋ ਕਲੱਬ ਨੂੰ ਵੀ ਉੱਤਮ ਕਲੱਬ ਦਾ ਮਾਣ ਹਾਸਲ ਹੋਇਆ। ਨੌਂਵੀ ਕਲਾਸ ਦੀ ਵਿਦਿਆਰਥਣ ਗੁਰਪਿੰਦਰ ਕੌਰ ਨੇ ਪੁਨਰ ਵਰਤੋ ਦੇ ਸਿਧਾਂਤ ਤੇ ਬੈਸਟ ਮਾਡਲ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੱਤਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਿਲ੍ਹਾ ਸਿੱਖਿਆ ਅਫਸਰ ਮੋਗਾ ਸ਼੍ਰੀ ਅਸ਼ੀਸ਼ ਕੁਮਾਰ ਸ਼ਰਮਾ ਜੀ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਸਾਇੰਸ ਅਧਿਆਪਕਾਵਾਂ ਬਬੀਤਾ ਮੈਮ,ਗੀਤਾ ਮੈਮ ਅਤੇ ਸਾਕਸ਼ੀ ਮੈਮ ਨੇ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ। ਇਸ ਮੌਕੇ ਸਕੂਲ ਇੰਚਾਰਜ਼ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ ਨੇ ਈਕੋ ਕਲੱਬ ਇੰਚਾਰਜ ਮੈਡਮ ਬਬੀਤਾ,ਸਮੂਹ ਸਟਾਫ ਅਤੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



