ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਥਾਰ ਗੱਡੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਉਹ ਆਪਣੀ ਟੀਮ ਨਾਲ ਨੈਸ਼ਨਲ ਹਾਈਵੇ ਤੇ ਗਸ਼ਤ ਕਰਦੇ ਹੋਏ ਰੋਪੜ੍ਹ ਵੱਲ ਜਾ ਰਹੇ ਜਦੋਂ ਉਹ ਪਿੰਡ ਬੱਛੂਆਂ ਦੇ ਕੋਲ ਪਹੁੰਚੇ ਦੇਖਿਆ ਕਿ ਥਾਰ ਗੱਡੀ ਜਿਸ ਦਾ ਨੰਬਰ ਪੀ ਬੀ 71ਬੀ 0790 ਜਿਸ ਗੁਰਪ੍ਰੀਤ ਮੀਲੂ ਪੁੱਤਰ ਸੁੱਚਾ ਸਿੰਘ ਵਾਸੀ ਐਮਾਂ ਚਾਹਲ ਥਾਣਾ ਚਲਾ ਰਿਹਾ ਸੀ ਜੋ ਕਿ ਟੋਲ ਪਲਾਜ਼ਾ ਬੱਛੂਆ ਤੌ ਰੋਪੜ੍ਹ ਸਾਈਡ ਜਾ ਰਿਹਾ ਸੀ ।ਜਦੋਂ ਇਹ ਥਾਰ ਗੱਡੀ ਬੱਛੂਆਂ ਦੇ ਕੋਲ ਪਹੁੰਚੀਆਂ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਥਾਰ ਗੱਡੀ ਫੇਟ ਮਾਰ ਦਿੱਤੀ ਜਿਸ ਨਾਲ ਥਾਰ ਗੱਡੀ ਦਾ ਸੰਤੁਲਨ ਵਿਗੜ ਗਿਆ ਥਾਰ ਗੱਡੀ ਦੋ ਪਲਟੀਆਂ ਖਾ ਕਿ ਖੇਤਾਂ ਵਿੱਚ ਜਾ ਡਿੱਗੀ ਜਿਸ ਨਾਲ ਥਾਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਥਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਥਾਰ ਗੱਡੀ ਨੂੰ ਬਾਹਰ ਸਾਇਡ ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ। ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਦੇ ਦਿੱਤੀ ਗਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



