ਬਲਾਚੌਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਅੱਜ ਪਿੰਡ ਮੰਢਿਆਣੀ ਵਿਖੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਮੁੱਖ ਟੀਚਾ ਹਰ ਨਾਗਰਿਕ ਨੂੰ ਉਸ ਦੇ ਘਰ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ, “ਸਾਡਾ ਮਕਸਦ ਸਿਰਫ਼ ਇਮਾਰਤਾਂ ਖੜ੍ਹੀਆਂ ਕਰਨਾ ਨਹੀਂ, ਸਗੋਂ ਆਮ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ।” ਵਿਧਾਇਕਾ ਨੇ ਇਸ ਪ੍ਰੋਜੈਕਟ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਰਜਿੰਦਰ ਸਿੰਘ ਚਾਹਲ ਕਨੇਡਾ ਅਤੇ ਜਸਵੰਤ ਸਿੰਘ ਚਾਹਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਵਾਸੀ ਵੀਰ ਆਪਣੀ ਮਿੱਟੀ ਦੇ ਵਿਕਾਸ ਲਈ ਅੱਗੇ ਆਉਂਦੇ ਹਨ, ਤਾਂ ਇਲਾਕੇ ਦੀ ਤਰੱਕੀ ਦੀ ਰਫ਼ਤਾਰ ਹੋਰ ਤੇਜ਼ ਹੋ ਜਾਂਦੀ ਹੈ।ਇਸ ਮੌਕੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਸਿਹਤ ਢਾਂਚੇ ਨੂੰ ਅਣਗੌਲਿਆ ਕੀਤਾ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵੱਲ ਭੱਜਣਾ ਪੈਂਦਾ ਸੀ। ਪਰ ਅੱਜ ਪਿੰਡ-ਪਿੰਡ ਖੁੱਲ੍ਹ ਰਹੇ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਇਹ ‘ਆਪ’ ਸਰਕਾਰ ਸੱਚਮੁੱਚ ਆਮ ਲੋਕਾਂ ਦੀ ਆਪਣੀ ਸਰਕਾਰ ਹੈ।ਪਿੰਡ ਦੀ ਪੰਚਾਇਤ ਅਤੇ ਨਿਵਾਸੀਆਂ ਵੱਲੋਂ ਵਿਧਾਇਕਾ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ‘ਤੇ ਚਾਹ-ਪਕੌੜਿਆਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਪੰਚਾਇਤ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਿਹਤ ਕੇਂਦਰ ਨਾਲ ਇਲਾਕੇ ਦੇ ਕਈ ਪਿੰਡਾਂ ਨੂੰ ਸਿੱਧਾ ਫਾਇਦਾ ਹੋਵੇਗਾ।
ਸਮਾਗਮ ਦੌਰਾਨ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ, ਸੀਨੀਅਰ ਮੈਡੀਕਲ ਆਫਿਸਰ ਮਨਦੀਪ ਸਿੰਘ ਕੌਰ, ਐਸਡੀਓ ਪਰਦੀਪ ਸੂਦ, ਜੇ ਈ ਭਗਵਤ ਸਿੰਘ, ਜੇ ਈ ਅਮਨਪ੍ਰੀਤ, ਸਰਪੰਚ ਕਸ਼ਮੀਰ ਕੌਰ, ਬਲਵੀਰ ਸਿੰਘ ਸਰਪੰਚ ਧੋਲ, ਬਲਾਕ ਪ੍ਰਧਾਨ ਪਰਮਜੀਤ ਸਿੰਘ (ਸਰਪੰਚ) ਕੁਲਦੀਪ ਸਿੰਘ ਸੈਕਟਰੀ, ਹਰਦੀਪ ਕੌਰ, ਸਰਪੰਚ ਕਸ਼ਮੀਰ ਕੌਰ ,ਦਲਜੀਤ ਸਿੰਘ ਚਾਹਲ, ਸੁਖਵੀਰ ਸਿੰਘ ਸਾਬਕਾ ਸਰਪੰਚ, ਪੰਚ ਜਸਵਿੰਦਰ ਕੌਰ ,ਕਮਲਜੀਤ ਕੌਰ, ਬੂਟਾ ਸਿੰਘ,ਚਮਨ ਲਾਲ, ਕੁਲਵਿੰਦਰ ਸਿੰਘ ,ਭਜਨ ਸਿੰਘ ਸਾਬਕਾ ਸਰਪੰਚ,ਸਰਵਨ ਸਿੰਘ,ਕਸ਼ਮੀਰ ਰਾਮ,ਮੱਖਣ ਸਿੰਘ,ਚੰਨਨ ਸਿੰਘ ,ਜਸਪਾਲ ਸਿੰਘ,ਕਿਸ਼ਨ ਲਾਲ,ਕਸ਼ਮੀਰ ਸਿੰਘ, ਗੁਰਚੈਨ ਸਿੰਘ,ਹਰਪਾਲ ਸਿੰਘ, ਨਾਜਰ ਸਿੰਘ, ਸੰਤੋਖ ਸਿੰਘ,ਗੁਰਜੀਤ ਸਿੰਘ,ਅਵਤਾਰ ਸਿੰਘ,ਰਮੀ ਢਿੱਲੋਂ,ਬਲਪ੍ਰੀਤ ਸਿੰਘ, ਅਮਜੀਤ ਸਿੰਘ,ਬਲਵੀਰ ਕੌਰ,ਕਸ਼ਮੀਰ ਕੌਰ,ਸਰੋਜ ਰਾਣੀ, ਬਲਵੀਰ ਕੌਰ, ਕੁਲਵਿੰਦਰ ਕੌਰ,ਬਲਵਿੰਦਰ ਕੌਰ,ਕਮਲਜੀਤ ਕੌਰ,ਗੁਰਮੀਤ ਕੌਰ ਆਦਿ ਹਾਜ਼ਰ ਸਨ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



