ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੂਰੇ ਵਿਸ਼ਵ ਵਿੱਚ ਹਰ ਸਾਲ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮਕਸਦ ਆਬਾਦੀ ਨਾਲ ਜੁੜੇ ਮੁੱਦਿਆਂ ਅਤੇ ਉਹਨਾਂ ਦੇ ਸਮਾਜ ਅਤੇ ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸ਼ਵ ਪੱਧਰ ਤੇ ਜਾਗੂਰਕਤਾ ਫੈਲਾਉਣਾ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਪ੍ਰਿੰਸੀਪਲ ਆਸ਼ਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਮਦਰ ਟੈਰੇਸਾ ਹਾਊਸ ਦੇ ਇੰਨਚਾਰਜ ਮੈਡਮ ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਸਵੇਰ ਦੀ ਸਭਾ ਵਿੱਚ ਸਕੂਲੀ ਵਿਦਿਆਰਥੀਆਂ ਨੇ ਵਿਸ਼ਵ ਆਬਾਦੀ ਦਿਵਸ ਨੂੰ ਦਰਸਾਉਂਦੇ ਪੋਸਟਰ ਬਣਾਏ ਅਤੇ ਲੇਖ ਪੜ੍ਹੇ ਗਏ। ਜੇਤੂ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ। ਆਪਣੇ ਭਾਸ਼ਣ ਵਿੱਚ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਭਾਰਤ ਦੁਨੀਆਂ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ ਅਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਅਨੁਮਾਨਿਤ ਸਾਲ 2025 ਤੱਕ ਦੇ ਅਖੀਰ ਤੱਕ ਪਹਿਲਾ ਸਥਾਨ ਬਰਕਰਾਰ ਰੱਖੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਬਾਦੀ ਤੇ ਕੰਟਰੋਲ ਰੱਖਣ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਨੂੰ ਬੂਰ ਪਿਆ ਹੈ ਜਿਸ ਨਾਲ ਆਬਾਦੀ ਦੇ ਵਾਧੇ ਦੀ ਦਰ 2.1 ਤੋਂ ਘੱਟ ਕੇ 1.9 ਰਹਿ ਗਈ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਆਬਾਦੀ ਅੰਕੜਾ ਰਿਪੋਰਟ ਅਨੁਸਾਰ ਅਸਲ ਮੁਸ਼ਕਲ ਆਬਾਦੀ ਦੇ ਆਕਾਰ ਵਿੱਚ ਨਹੀਂ ਸਗੋਂ ਪਰਿਵਾਰ ਦੀ ਬਣਤਰ ਸਬੰਧੀ ਜਿੰਮੇਵਾਰੀ ਨਾਲ ਫੈਸਲਾ ਲੈਣਾ ਵੱਢੀ ਚਣੌਤੀ ਹੈ ਕਿਉਂਕਿ ਆਬਾਦੀ ਵਿੱਚ ਵਾਧਾ , ਪਰਜਣਨ ਸਬੰਧੀ ਅਧਿਕਾਰ , ਵਾਤਾਵਰਣ , ਲਿੰਗਕ ਬਰਾਬਰੀ , ਸਿਹਤ ਸੰਭਾਲ ਅਤੇ ਸਿੱਖਿਆ ਸਬੰਧੀ ਮਸਲੇ ਵਿਚਾਰੇ ਜਾਣਾ ਅਹਿਮ ਹੁੰਦਾ ਹੈ।ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਲਈ ਸਿੱਖਿਆ, ਸਿਹਤ ਅਤੇ ਰੁਜਗਾਰ ਵਰਗੇ ਬੁਨਿਆਦੀ ਮਸਲੇ ਅਹਿਮ ਹੁੰਦੇ ਹਨ ਜਿਹਨਾਂ ਨੂੰ ਪਹਿਲ ਦੇ ਅਧਾਰ ਤੇ ਸਿੱਝਣ ਦੀ ਬਹੁਤ ਲੋੜ ਹੁੰਦੀ ਹੈ ਤਾਂ ਜੋ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਇਹਨਾਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਹੋਣਾ ਪਵੇ। ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਸਮੇਤ ਰਣਜੀਤ ਕੌਰ,ਬਲਦੇਵ ਸਿੰਘ, ਦਵਿੰਦਰ ਕੌਰ,ਗੁਰਦਿਆਲ ਸਿੰਘ , ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ ,ਅਮਰਜੀਤ ਕੌਰ,ਪਲਵਿੰਦਰ ਕੌਰ, ਸਤਪਾਲ , ਅਮਨਦੀਪ ਕੌਰ ,ਰਜਿੰਦਰ ਕੌਰ ,ਮਨਦੀਪ ਕੁਮਾਰ ,ਦਿਲਬਾਗ ਸਿੰਘ, ਸੰਤ ਰਾਮ ਅਤੇ ਮਲਕੀਤ ਸਿੰਘ ਕੈਂਪਸ ਮੈਨੇਜਰ, ਸ਼ੁਸੀਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



