ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਰਿਟਾਇਰੀ ਅਧਿਕਾਰੀਆਂ ਦੀ ਨਹੀਂ,ਵਰਕਰਾਂ ਦੀ ਲੋੜ -ਈ.ਟੀ.ਟੀ.ਅਧਿਆਪਕ ਯੂਨੀਅਨ      

    ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਕਰੇ ਸਕੂਲਾਂ ‘ਚ  -ਰਛਪਾਲ ਵੜੈਚ

(ਸਮਾਜ ਵੀਕਲੀ)-ਕਪੂਰਥਲਾ ,12 ਜੁਲਾਈ ( ਕੌੜਾ )-ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ  ਅਤੇ ਸੂਬਾਈ ਆਗੂ  ਸ੍ਰ ਰਛਪਾਲ ਸਿੰਘ ਵੜੈਚ   ਨੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਰਿਟਾਇਰੀ ਬੰਦਿਆਂ ਨੂੰ 25000 ਤਨਖਾਹ ਤੇ ਮੈਨੇਜਰ ਭਰਤੀ ਕਰਨ ਵਾਲੇ ਫੈਸਲੇ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਸਮਝ ਨਹੀ ਆ ਰਹੀ ਪੰਜਾਬ ਸਰਕਾਰ ਦੇ ਸਲਾਹਕਾਰ ਕਿਹੜੇ ਹਨ,ਜੋ ਪੰਜਾਬ ਸਰਕਾਰ ਨੂੰ ਇਹ ਸਲਾਹ ਦੇ ਰਹੇ ਹਨ ਕਿ ਪਹਿਲਾਂ ਤੋ ਪੈਨਸ਼ਨ ਲੈ ਰਹੇ 60 ਸਾਲ ਦੇ ਸੇਵਾਮੁਕਤ ਬੰਦੇ ਨੂੰ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੈਡ ਮਾਸਟਰ ਦੇ ਉਪਰ ਮੈਨੇਜਰ ਲਾਇਆ ਜਾਵੇ। ਜਦੋ ਪੰਜਾਬ ਦੇ ਕੱਚੇ ਅਧਿਆਪਕ ਟੈਂਕੀਆਂ ਤੇ ਚੜੇ ਹੋਏ ਹਨ, ਪੰਜਾਬ ਦੇ ਸਰਕਾਰੀ ਸਕੂਲਾਂ ਚ ਦਰਜਾ ਚਾਰ,ਕਲੈਰੀਕਲ ਸਟਾਫ, ਵਿਸ਼ਾਵਾਰ ਲੈਕਚਰਾਰ, ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਪੰਜਾਬ ਦੇ ਪ੍ਰਾਇਮਰੀ  ਸਕੂਲਾਂ ਚ ਕੋਈ ਚੌਕੀਦਾਰ ਨਹੀਂ, ਸਫਾਈ ਸੇਵਕ ਨਹੀਂ ਬਲਾਕ ਪੱਧਰ ਤੇ ਕਲਰਕ ਨਹੀ ਬੀ ਪੀ ਈ ਉ ਦੀਆਂ ਅਸਾਮੀਆਂ ਖਾਲੀ ਹਨ,ਬਿਨਾਂ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਤੋ ਸਕੂਲ ਚੱਲ ਰਹੇ ਹਨ ।

ਉਹਨਾ ਕਿਹਾ ਕਿ ਜੋ ਕੰਮ ਮੈਨੇਜਰ ਨੂੰ ਦਿੱਤੇ ਜਾ ਰਹੇ ਹਨ,ਇਹ ਅਧਿਕਾਰ ਪ੍ਰਿੰਸੀਪਲ, ਸਕੂਲ ਮੁੱਖੀ ਦੇ ਹੁੰਦੇ ਹਨ। ਜੇਕਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਸੁਧਾਰ ਕਰਨਾ ਫਿਰ ਸਕੂਲਾਂ ਨੂੰ ਰਿਟਾਇਰੀ ਅਫਸਰਾਂ ਦੀ ਨਹੀਂ, ਕੰਮ ਕਰਨ ਵਾਲੇ ਪੜ੍ਹੇ ਲਿਖੇ ਬੇਰੁਜ਼ਗਾਰ ਵਰਕਰਾਂ ਦੀ ਲੋੜ ਹੈ। ਸਿੱਧੂ ਨੇ ਕਿਹਾ ਪੰਜਾਬ ਸਰਕਾਰ ਜਥੇਬੰਦੀ ਦੀ ਸਲਾਹ ਲੈ ਲਵੇ ਅਸੀ ਦੱਸ ਦਿੰਦੇ ਹਾਂ ਕਿ  ਅਧਿਆਪਕਾਂ ਤੋ ਵਾਧੂ ਬੋਝ ਕਿਵੇ ਖਤਮ ਹੋ ਸਕਦਾ  ਹੈ।ਮੈਨੇਜਰ ਅਫਸਰੀ ਤਾਂ ਕਰ ਸਕਦਾ ਵੋਟਾਂ ਨਹੀਂ ਬਣਾਏਗਾ, ਜਨ ਗਨਣਾ ਨਹੀਂ ਕਰੇਗਾ,ਸਕੂਲ ਦਾ ਰਿਕਾਰਡ ਮੇਨਟੇਨ ਨਹੀਂ ਕਰੇਗਾ। ਇਹਨਾਂ ਕੰਮਾਂ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ, ਨਾ ਕਿ ਪਹਿਲਾਂ ਤੋ ਪੈਨਸ਼ਨ ਲੈ ਰਹੇ ਰਿਟਾਇਰੀ ਬੰਦਿਆਂ ਨੂੰ। ਉਹਨਾ ਪੰਜਾਬ ਸਰਕਾਰ ਨੂੰ ਕਿਹਾ ਕਿ ਸਰਕਾਰ ਇਸ ਫੈਸਲੇ ਮੁੜ ਗੌਰ ਕਰੇ ਨਹੀਂ ਤੇ ਪੰਜਾਬ ਦੇ ਅਧਿਆਪਕ ਸੰਘਰਸ਼ ਲਈ ਮਜ਼ਬੂਰ ਹੋਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜ਼ਿੰਦਗੀ
Next articleਡਿਵੀਜ਼ਨ ਪੱਧਰੀ ਅੰਡਰ 14 ਫੁੱਟਬਾਲ (ਵਿਦਿਆਰਥੀ) ਟੂਰਨਾਮੈਂਟ ਸੰਪੰਨ