ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਸਰਕਾਰੀ ਮਿਡਲ ਸਕੂਲ ਮੁਜ਼ੱਫਰਪੁਰ, ਸਰਕਾਰੀ ਮਿਡਲ ਸਕੂਲ ਬੀਰੋਵਾਲ ਅਤੇ ਸਰਕਾਰੀ ਮਿਡਲ ਸਕੂਲ ਜਾਨੀਆਂ ਦੇ ਅਧਿਆਪਕ ਸਾਹਿਬਾਨ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਵਿਦਿਅਕ ਟੂਰ ਲਗਾਇਆ। ਇਹ ਜਾਣਕਾਰੀ ਦਿੰਦੇ ਹੋਏ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਇਸ ਟੂਰ ਦਾ ਪ੍ਰਬੰਧ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਦੇ ਸਾਥੀ ਸ਼੍ਰੀ ਰਜਿੰਦਰ ਲਖਨਪਾਲ ਦੇ ਸਪੁੱਤਰ ਵਿਨਾਇਕ ਲਖਨਪਾਲ ਸਾਇੰਸ ਮਾਸਟਰ ਨੇ ਕੀਤਾ। ਇਸਦੇ ਲਈ ਬਲਬੀਰ ਸਿੰਘ ਐੱਸ ਐੱਸ ਮਾਸਟਰ, ਮੈਡਮ ਰਸ਼ਪਾਲ ਕੌਰ ਲੈਕਚਰਾਰ ਬਾਇਓ, ਮੈਡਮ ਜਸਵਿੰਦਰ ਰਾਣੀ ਪੰਜਾਬੀ ਮਿਸਟ੍ਰੈਸ ਅਤੇ ਮੈਡਮ ਅਮਨਦੀਪ ਕੌਰ ਐੱਸ ਐੱਸ ਮਿਸਟ੍ਰੈਸ ਸਮੇਤ ਸਾਰਿਆਂ ਨੇ ਭਰਪੂਰ ਸਹਿਯੋਗ ਦਿਤਾ। ਸ਼ਹੀਦ-ਏ-ਆਜਮ ਸ: ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਲਗਾ ਕੇ ਦੇਸ਼ ਦੀ ਅਜ਼ਾਦੀ ਦੇ ਨਾਇਕਾਂ ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਰਾਜਗੁਰੂ ਜੀ, ਸ਼ਹੀਦ ਸੁਖਦੇਵ ਜੀ ਸਮੇਤ ਚਾਚਾ ਅਜੀਤ ਸਿੰਘ, ਗਦਰੀ ਬਾਬਿਆਂ ਤੇ ਭਗਤ ਸਰਾਭਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਗਿਆ। ਜਦੋਂ ਵਿਦਿਆਰਥੀ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਪਹੁੰਚੇ ਤਾਂ ਸ਼ਹੀਦ ਭਗਤ ਸਿੰਘ ਜੀ ਵਲੋਂ ਪੜ੍ਹਨ ਵਾਲੀਆਂ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਕਿਤਾਬਾਂ ਦੇਖ ਕੇ ਬਹੁਤ ਉਤਸ਼ਾਹਿਤ ਹੋਏ।
https://play.google.com/store/apps/details?id=in.yourhost.samajweekly



