ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾ) ਬਹੁਜਨ ਸਮਾਜ ਪਾਰਟੀ ਵਲੋਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਉਮੀਦਵਾਰਾਂ ਲਈ ਅੱਜ ਵਿਧਾਨ ਸਭਾ ਬੰਗਾ ਦੇ ਪਿੰਡ ਕੁਲਥਮ ਵਿੱਚ ਸੀਨੀਅਰ ਬਸਪਾ ਆਗੂ ਡਾ ਸੋਨੂੰ ਨਰ ਕੁਲਥਮ ਦੀ ਅਗਵਾਈ ਵਿੱਚ ਬਸਪਾ ਦੇ ਉਮੀਦਵਾਰਾਂ ਲਈ ਚੋਣ ਪ੍ਚਾਰ ਸ਼ੁਰੂ ਕੀਤਾ। ਔਰ ਜਦੋਂ ਚੋਣ ਪ੍ਚਾਰ ਲਈ ਪਿੰਡ ਵਾਸੀਆਂ ਦੇ ਵਿੱਚ ਗਏ ਤਾਂ ਉਹਨਾਂ ਇਹ ਗੱਲ ਆਖੀ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਹਾਂ ਹੁਣ ਜੇਕਰ ਪੰਜਾਬ ਦਾ ਭਲਾ ਦੇਖਣਾ ਹੈ ।ਤਾਂ ਬਸਪਾ ਨੂੰ ਲਿਆਉਣਾ ਜਰੂਰੀ ਹੈ ਤੇ ਹੁਣ ਅਸੀ ਇੱਕ ਮੌਕਾ ਹਾਥੀ ਵਾਲਿਆਂ ਨੂੰ ਦੇਣਾ ਚਾਹੁੰਦੇ ਹਾਂ ਇਸ ਮੌਕੇ ਉਹਨਾਂ ਨਾਲ ਲੇਖ ਰਾਜ ਕੁਲਥਮ, ਨਿਰਮਲ ਦਾਸ, ਸ਼ਿੰਗਾਰਾ ਰਾਮ, ਵਿਜੇ ਕੁਮਾਰ, ਜੋਗਿੰਦਰ ਪਾਲ, ਵਿਜੇ ਕਲੋਨੀ, ਮੀਤ ਰਾਮ , ਸੁਰਜੀਤ ਕੁਮਾਰ (ਸਾਬਕਾ ਬਸਪਾ ਪੰਚ) ਅਤੇ ਰਾਕੇਸ਼ ਕੁਮਾਰ ਕੁਲਥਮ ਹਾਜਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



