
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)– ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਨਵੇਂ ਸਾਲ 2026 ਦਾ ਕੈਲੰਡਰ , ਜੋ ਮਾਨਯੋਗ ਅਮਰਜੀਤ ਬੰਗੜ ਨਿਊਜ਼ੀਲੈਂਡ ਦੀਆਂ ਸੇਵਾਵਾਂ ਨਾਲ ਤਿਆਰ ਕੀਤਾ ਗਿਆ, ਨੂੰ ਅੱਜ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਵਿਖੇ ਵਿਸ਼ੇਸ਼ ਮਹਿਮਾਨ ਸ੍ਰੀ ਵਿਨੋਦ ਕੁਮਾਰ ਪ੍ਰਧਾਨ ਸਪੋਰਟਸ ਕਲੱਬ ਬਿਆਸ ਪਿੰਡ , ਸ੍ਰੀ ਮਨਜੀਤ ਕੁਮਾਰ ਸੇਵਾਦਾਰ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰ ,ਪ੍ਰਿੰਸੀਪਲ ਪਰਮਜੀਤ ਜੱਸਲ, ਸ਼੍ਰੀਮਤੀ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸਤਿਕਾਰਯੋਗ ਸ੍ਰੀ ਅਮਰਜੀਤ ਬੰਗੜ ਨਿਊਜ਼ੀਲੈਂਡ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਬਾਬਾ ਸਾਹਿਬ ਜੀ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।ਅਜਿਹੇ 
ਉਪਰਾਲਿਆਂ ਨਾਲ ਬਹੁਜਨ ਮੂਵਮੈਂਟ ਨੂੰ ਹੋਰ ਹੁਲਾਰਾ ਮਿਲੇਗਾ। ਬਾਬਾ ਸਾਹਿਬ ਜੀ ਦਾ ਕਾਫਲੇ ਨੂੰ ਅੱਗੇ ਵਧਾਉਣ ਦਾ ਕਨਸੈਪਟ ਪੂਰਾ ਹੋਵੇਗਾ। ਤਿੰਨ ਪੁਸਤਕਾਂ -ਪੈਰੀਅਰ ਜੀ ਦੀ “ਸੱਚੀ ਰਮਾਇਣ “, ਪ੍ਰਿੰਸੀਪਲ ਤਰਸੇਮ ਸਾਗਰ ਦੀ ਲਿਖੀ ਪੁਸਤਕ “ਸਵਿੱਤਰੀ ਬਾਈ ਫੂਲੇ ” ਅਤੇ “ਬਿਰਸਾ ਮੁੰਡਾ ” ਆਦਿ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਕਿਤਾਬਾਂ ਨੂੰ ਛਪਵਾਉਣ ਵਿੱਚ ਸ੍ਰੀ ਬੰਗੜ ਜੀ ਅਤੇ ਸ੍ਰੀ ਸੋਹਣ ਲਾਲ ਸਾਂਪਲਾ ਜਰਮਨੀ ਦੀਆਂ ਵਿਸ਼ੇਸ਼ ਭੂਮਿਕਾਵਾਂ ਹਨ। ਵਿਸ਼ੇਸ਼ ਮਹਿਮਾਨ ਸ੍ਰੀ ਵਿਨੋਦ ਕੁਮਾਰ ਅਤੇ ਮਨਜੀਤ ਕੁਮਾਰ ਵੱਲੋਂ ਕੌਮ ਦੇ ਮਹਾਨ ਰਹਿਬਰਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਸੋਮ ਨਾਥ ਮਾਹੀ ਜੀ ਸਾਬਕਾ ਇੰਜੀਨੀਅਰ ਪਾਵਰਕੋਮ ਦੇ ਸਦੀਵੀ ਵਿਛੋੜੇ ਦੇ ਸੰਬੰਧ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਵਿਦਿਆਰਥੀਆਂ ਵੱਲੋਂ ਬਾਬਾ ਸਾਹਿਬ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹਾਦਤ ਦਿਵਸ ‘ਤੇ ਵਿਦਿਆਰਥੀਆਂ ਦਾ ਪੇਪਰ ਰਾਈਟਿੰਗ ਮੁਕਾਬਲਾ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਿਟੀ ਕਾਲਜ ਜਲੰਧਰ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਵੰਡੇ ਗਏ। ਸਕੂਲ ਦੇ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨਾਂ ਦਾ ਸਰੋਪਿਆ ਨਾਲ ਸਨਮਾਨ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



