ਸਰਕਾਰੀ ਪ੍ਰਾਇਮਰੀ ਸਕੂਲ ਮੋਰੋਂ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਦੋ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਮੋਰੋਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਦੋ ਵਿਦਿਆਰਥੀਆਂ ਜਸ਼ਨਦੀਪ ਸਿੰਘ ਤੇ ਜੈਸਮੀਨ ਦਾ ਸਕੂਲ ਸਟਾਫ ਤੇ ਐਸ ਐਮ ਸੀ ਕਮੇਟੀ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੂਲ ਇੰਚਾਰਜ ਜਸਵੰਤ ਕੁਮਾਰ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਨੇ ਸਕੂਲ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸੋਮ ਲਾਲ, ਮਦਨ ਲਾਲ, ਗੁਰਜੀਤ ਕੌਰ, ਗੁਰਪ੍ਰੀਤ ਕੌਰ, ਨਰੇਸ਼ ਕੁਮਾਰੀ, ਅੰਮ੍ਰਿਤ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਜਗਜੀਵਨ ਰਾਮ, ਸ ਝਲਮਣ ਸਿੰਘ, ਰਜਨੀ ਦੇਵ, ਮਨਜੀਤ ਕੌਰ ਆਂਗਣਵਾੜੀ ਵਰਕਰਜ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਰੱਬਤ ਦਾ ਭਲਾ’ ਟਰੱਸਟ ਨੇ ਲੋੜਵੰਦਾਂ ਦੀ ਆਰਥਿਕ ਸਹਾਇਤਾ ਹਿੱਤ ਚੈੱਕ ਵੰਡੇ
Next article**ਅੱਜ ਦੀ ਨਵੀਂ ਪੀੜ੍ਹੀ ਦਾ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ: ਇੱਕ ਨਵਾਂ ਦ੍ਰਿਸ਼ਟੀਕੋਣ**