
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੱਹਲਾ ਬਾਲਮੀਕੀ ਬੰਗਾ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਜਿਸ ਵਿੱਚ ਬੱਚਿਆਂ ਨੂੰ ਕੋਟੀਆਂ, ਟੋਪੀਆਂ,ਜੁਰਬਾ ਅਤੇ ਬੂਟ ਵੰਡੇ ਗਏ ਇਹ ਵਰਦੀਆਂ ਧੰਮਾ ਵੇਵ ਚੈਨਲ ਜਿਸ ਦੇ ਸਰਪ੍ਰਸਤ ਅਨੰਦ ਬਾਲੀ,ਪਰਮ ਕੈਂਥ,ਐਚ ਐਲ ਵਿਰਦੀ, ਖੁਸ਼ਵਿੰਦਰ ਬਿੱਲਾਂ ਅਤੇ ਇਨ੍ਹਾਂ ਦੀ ਸਮੁੱਚੀ ਟੀਮ ਭੇਜੀਆਂ ਹਨ। ਇਹ ਵਰਦੀਆਂ ਡਾ ਕਸ਼ਮੀਰ ਚੰਦ, ਹਰਜਿੰਦਰ ਕੁਮਾਰ,ਪੂਨਮ, ਰੌਸ਼ਨ, ਜਸਵਿੰਦਰ ਕੁਮਾਰ ਜੀ ਦੋਹਾਂ ਸਕੂਲਾਂ ਵਿੱਚ ਆਪ ਜਾਂ ਕਿ ਵੰਡਕੇ ਆਏ। ਇਸ ਮੌਕੇ ਸਕੂਲ ਦਾ ਸਟਾਫ ਜਿਸ ਵਿੱਚ ਐਚ ਟੀ ਸਵਿਤਾ ਮੈਡਮ, ਗੁਰਸ਼ਰਨ ਸਿੰਘ, ਰੂਪਿੰਦਰ ਕੌਰ, ਮੈਡਮ ਲਕਸ਼ਮੀ ਦੇਵੀ, ਮੈਡਮ ਰੀਨਾ ਸੂਦ, ਮੈਡਮ ਸੁਰਿੰਦਰ ਕੌਰ, ਸੋਨੂੰ ਸਰ , ਦੋਵੇਂ ਸਕੂਲ ਦਾ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਖੁਰਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਾਲਮੀਕੀ ਜੀ ਅਤੇ ਨਗਰ ਨਿਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



