HOME ਬਲਾਕ ਸੰਮਤੀ ਗੁਣਾਚੌਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਜੇ ਗੁਣਾਚੌਰ ਦੀ...

ਬਲਾਕ ਸੰਮਤੀ ਗੁਣਾਚੌਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਜੇ ਗੁਣਾਚੌਰ ਦੀ ਜਿੱਤ ਯਕੀਨੀ : ਪ੍ਰਦੀਪ ਜੱਸੀ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਜਿਵੇਂ ਜਿਵੇਂ ਵੋਟਾਂ ਪਾਉਣ ਦੀ ਤਰੀਕ 14 ਦਸੰਬਰ ਨੇੜੇ ਆ ਰਹੀ ਹੈ ਤਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਜੇ ਕੁਮਾਰ ਗੁਣਾਚੌਰ ਬਾਕੀ ਉਮੀਦਵਾਰਾਂ ਤੋਂ ਬਹੁਤ ਅੱਗੇ ਚੱਲ ਰਹੇ ਹਨ ਅਤੇ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਬਸਪਾ ਵਰਕਰ ਅਤੇ ਸੋਸ਼ਲ ਵਰਕਰ ਵਿਜੇ ਗੁਣਾਚੌਰ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਆਏ ਹਨ। ਬਸਪਾ ਉਮੀਦਵਾਰ ਬਹੁਤ ਹੀ ਮਿਲਣਸਾਰ ਅਤੇ ਦੁੱਖ ਸੁੱਖ ਵਿੱਚ ਖੜ੍ਹਨ ਵਾਲੇ ਉਮੀਦਵਾਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਗੁਣਾਚੌਰ ਦੇ ਇੰਚਾਰਜ ਪ੍ਰਦੀਪ ਜੱਸੀ ਅਤੇ ਵਿਜੇ ਮਜਾਰੀ ਨੇ ਵਿਜੇ ਗੁਣਾਚੌਰ ਅਤੇ ਸਾਥੀਆਂ ਨਾਲ ਪਿੰਡ ਝਿੰਗੜਾਂ ,ਗਹਿਲ ਮਜਾਰੀ ਅਤੇ ਗੁਣਾਚੌਰ ਵਿੱਚ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਕੀਤਾ । ਸ਼੍ਰੀ ਪ੍ਰਦੀਪ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੋਂ ਬਹੁਤ ਦੁੱਖੀ ਹਨ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਮੰਨ ਬਣਾਈ ਬੈਠੇ ਹਨ। ਇਸ ਮੌਕੇ ਉਮੀਦਵਾਰ ਵਿਜੇ ਗੁਣਾਚੌਰ ਤੋਂ ਇਲਾਵਾ ਸ੍ਰੀ ਜਗਦੀਸ਼ ਗੁਰੂ,ਕੁਲਦੀਪ ਜੀ, ਸਾਬਕਾ ਸਰਪੰਚ ਅਜੀਤ ਰਾਮ ਜੀ ਅਤੇ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਿਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਮਿਡਲ ਸਕੂਲ ਥਾਂਦੀਆਂ ਵਿਖੇ ਇਨਾਮ ਵੰਡੇ।
Next articleਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਖੁਰਦ ਅਤੇ ਬਾਲਮੀਕੀ ਮੁਹੱਲਾ ਬੰਗਾ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ।