
ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਰਕਾਰੀ ਪ੍ਰਇਮਰੀ ਸਕੂਲ ਝਬੇਲਵਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਤਹਿਤ ਬੀਤੇ ਦਿਨੀਂ ਮਦਰ ਵਰਕਸ਼ਾਪ ਕਰਵਾਈ ਗਈ । ਇਸ ਮੌਕੇ ਤੇ ਪ੍ਰੀ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਵੱਖ ਵੱਖ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ਼ ਮੁੱਖੀ ਚਰਨਜੀਤ ਸਿੰਘ ਨੇ ਵਰਕਸ਼ਾਪ ਦੀ ਸੁਰੂਆਤ ਸਮੇਂ ਬੱਚਿਆਂ ਦੇ ਮਾਪਿਆਂ ਦਾ ਸਵਾਗਤ ਕਰਦਿਆਂ ਹੋਇਆਂ ਉਹਨਾਂ ਨੂੰ ਮੋਬਾਇਲ ਫ਼ੋਨ ਤੋਂ ਦੂਰੀ ਬਣਾ ਕੇ ਪੁਰਾਣੇ ਸਮਿਆਂ ਵਾਂਗ ਜੁਬਾਨੀ ਕਹਾਣੀਆਂ ਸੁਣਾਉਣ ਲਈ ਪ੍ਰੇਰਿਤ ਕੀਤਾ। ਪ੍ਰੀ ਪ੍ਰਾਇਮਰੀ ਅਧਿਆਪਿਕਾ ਸ੍ਰੀਮਤੀ ਅਮਨਦੀਪ ਕੌਰ ਨੇ ਸਿੱਖਿਆ ਵਿਭਾਗ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਪ੍ਰੀ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਖੇਡ ਖੇਡ ਵਿੱਚ ਕਰਵਾਈ ਜਾਂਦੀ ਪੜ੍ਹਾਈ ਬਾਰੇ ਅਨੁਸਾਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਕੀਤੀਆਂ ਗਤੀਵਿਧੀਆਂ ਦਾ ਬੱਚਿਆ ਨੇ ਪੂਰਾ ਅਨੰਦ ਲਿਆ। ਇਹਨਾਂ ਗਤੀਵਿਧੀਆਂ ਵਿਚ ਮੋਹਰੀ ਰਹੇ ਬੱਚਿਆਂ ਨੂੰ ਮੈਡਲ, ਨੋਟਬੁੱਕ, ਕਲਰ ਬਾਕਸ, ਪੈਨਸਿਲ ਆਦਿ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੁਆਰਾ ਮਨਮੋਹਕ ਡਾਂਸ ਵੀ ਪੇਸ਼ ਕੀਤਾ ਗਿਆ। ਵਿਭਾਗ ਵੱਲੋਂ ਭੇਜਿਆ ਗਿਆ ਵਿੱਦਿਅਕ ਕਿਤਾਬਾਂ ਬੱਚਿਆਂ ਦੇ ਮਾਪਿਆਂ ਨੂੰ ਸੌਂਪੀਆਂ ਗਈਆਂ।ਇਸ ਮਦਰ ਵਰਕਸ਼ਾਪ ਨੂੰ ਸਫਲ ਬਨਾਉਣ ਲਈ ਪ੍ਰਥਮ ਦੇ ਜਿਲ੍ਹਾ ਕੋਆਰਡਨੇਟਰ ਸੰਦੀਪ ਕੁਮਾਰ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਬੇਅੰਤ ਕੌਰ,ਨੀਰਜ ਕੁਮਾਰ, ਸੁਖਵਿੰਦਰ ਸਿੰਘ, ਗੁਰਜੀਤ ਕੌਰ, ਅਮਨਦੀਪ ਕੌਰ ਬਰਾੜ ਅਤੇ ਅਮਨਦੀਪ ਕੌਰ ਭੁੱਲਰ ਹਾਜ਼ਰ ਸਨ।