HOME ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੱਸੀਆਂ ‘ਚ ਬਾਲ ਦਿਵਸ ਮਨਾਇਆ।.

ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੱਸੀਆਂ ‘ਚ ਬਾਲ ਦਿਵਸ ਮਨਾਇਆ।.

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੱਸੀਆਂ ਦੇ ਸੈਂਟਰ ਮੁੱਖ ਅਧਿਆਪਕ ਗੁਰਬਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੱਸੀਆਂ ਕੁੜੀਆਂ ਵਿਖੇ ਬਾਲ ਮੇਲਾ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਰਚਨਾਤਮਕ, ਬੌਧਿਕ, ਸਰੀਰਕ ਵਿਕਾਸ ਨੂੰ ਦੇਖਦੇ ਹੋਏ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਦੇ ਮਾਪਿਆਂ ਵੱਲੋਂ ਬਾਲ ਮੇਲੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਬੱਚਿਆਂ ਨੂੰ ਸਕੂਲ ਸਟਾਫ ਵੱਲੋਂ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਬਾਲ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਜਿਲ੍ਹਾਂ ਕੋਆਰਡੀਨੇਟਰ ਪ੍ਰਥਮ ਮੈਡਮ ਮਨਪ੍ਰੀਤ ਕੌਰ ਵੱਲੋਂ ਬਾਲ ਮੇਲੇ ਸਬੰਧੀ ਸਮੂਹ ਸਟਾਫ ਨਾਲ ਮਿਲ ਕੇ ਤਿਆਰੀ ਕਰਵਾਈ ਗਈ ਅਤੇ ਸਮੂਲੀਅਤ ਕੀਤੀ। ਬੱਚਿਆਂ ਨੇ ਬਾਲ ਮੇਲੇ ਦੀਆਂ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ ਅਤੇ ਵੱਖ ਵੱਖ ਸਟਾਲਾਂ ਤੇ ਬੱਚਿਆਂ ਅਤੇ ਮਾਤਾ ਪਿਤਾ  ਨੂੰ ਵਿਜਿਟ ਕਰਵਾਇਆ ਗਿਆ। ਬਾਲ ਮੇਲੇ ਤੇ ਨਵੇਂ ਦਾਖਲੇ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਨਵੇਂ ਦਾਖਲੇ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਮੌਕੇ ਤੇ ਸਮੂਹ ਅਧਿਆਪਕ ਆਸ਼ੀਸ਼ ਉੱਪਲ, ਰਾਜਿੰਦਰ ਕੌਰ ,ਪੂਜਾ ਉਪਲ, ਪੂਜਾ ਵਰਮਾਂ, ਗੁਰਵਿੰਦਰ ਸਿੰਘ,ਗਗਨਦੀਪ ਸਿੰਘ ,ਮੀਨਾ ਰਾਣੀ ,ਕਿਰਨਜੋਤ ਕੌਰ ਅਤੇ ਸਮੂਹ ਐਸਐਮਸੀ ਮੈਂਬਰ ਅਤੇ ਮਾਪੇ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹਿਬਾਜ਼ਪੁਰਾ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲੇ ਦੌਰਾਨ ਬਾਲ ਮੈਗਜ਼ੀਨ “ਨੰਨ੍ਹੀ ਰਿਸ਼ਮ” ਜਾਰੀ ।
Next articleਗੋਂਦਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲੇ ਦੌਰਾਨ ਬਾਲ ਮੈਗਜ਼ੀਨ “ਸੁਪਨਿਆਂ ਦੀ ਉਡਾਰੀ” ਰੀਲੀਜ਼।