HOME ਸ਼ਹਿਬਾਜ਼ਪੁਰਾ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲੇ ਦੌਰਾਨ ਬਾਲ ਮੈਗਜ਼ੀਨ “ਨੰਨ੍ਹੀ ਰਿਸ਼ਮ”...

ਸ਼ਹਿਬਾਜ਼ਪੁਰਾ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲੇ ਦੌਰਾਨ ਬਾਲ ਮੈਗਜ਼ੀਨ “ਨੰਨ੍ਹੀ ਰਿਸ਼ਮ” ਜਾਰੀ ।

1
ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਸਿੱਖਿਆ ਵਿਭਾਗ ਪੰਜਾਬ ਸਰਕਾਰ , ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ , ਉਪ ਜਿਲਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ.ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਪ੍ਰਾਈਮਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਸੈਂਟਰ ਮੁੱਖ ਅਧਿਆਪਕ  ਸ. ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸਕੂਲ ਵਿੱਚ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੀ ਪ੍ਰਾਇਮਰੀ ਦੇ ਸਮੂਹ ਬੱਚਿਆਂ ਅਤੇ ਮਾਪਿਆਂ ਨੇ ਭਾਗ ਲਿਆ। ਸਕੂਲ ਸਟਾਫ ਵੱਲੋਂ ਬਾਲ ਮੇਲੇ ਸਬੰਧੀ  ਰਚਨਾਤਮਕ ਕਾਰਨਰ , ਭਾਸ਼ਾਈ ਕਾਰਨਰ ,ਬੌਧਿਕ ਕਾਰਨਰ, ਸਰੀਰਕ ਵਿਕਾਸ ਸਬੰਧੀ ਕਾਰਨਰ ਦੇ ਨਾਲ  ਨਵੇਂ ਦਾਖਲੇ ਸਬੰਧੀ ਟੇਬਲ ਲਗਾਇਆ ਗਿਆ।ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੁਆਰਾ ਰੰਗ ਰੰਗ ਬਿਰੰਗੇ ਕੱਪੜਿਆਂ ਦੇ ਵਿੱਚ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਜਿੱਥੇ ਮਾਪਿਆਂ ਅਤੇ ਹਾਜ਼ਰੀ ਦਾ ਮਨ ਮੋਹਿਆ ਉੱਥੇ ਹੀ ਸਕੂਲ ਸਟਾਫ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਮਾਪਿਆਂ ਨੂੰ ਭਾਗੀਦਾਰੀ ਕਰਵਾਈ ਗਈ ਅਤੇ ਸਨਮਾਨ ਭੇਟ ਕੀਤਾ ਗਿਆ। ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਮੁੱਖੀ ਅਤੇ ਸਟਾਫ ਵੱਲੋਂ ਬਾਲ ਮੈਗਜ਼ੀਨ “ਨੰਨ੍ਹੀ ਰਿਸ਼ਮ” ਜਾਰੀ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਦੀਆਂ  ਵੱਖ-ਵੱਖ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੰਤ ਵਿੱਚ ਸਕੂਲ ਮੁੱਖੀ ਪਰਮਾਰ ਵੱਲੋਂ ਹਾਜ਼ਰ ਮਾਪਿਆਂ ਨੂੰ ਅੱਜ ਤੋਂ ਸ਼ੁਰੂ ਹੋਏ ਨਵੇਂ ਦਾਖਲੇ ਸਬੰਧੀ ਦੱਸਿਆ ਗਿਆ ਅਤੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ । ਬਾਲ ਮੇਲੇ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਗੁਰਪ੍ਰੀਤ ਸਿੰਘ, ਖੇਮ ਰਾਜ ,ਕਮਲਜੀਤ ਕੌਰ ,ਕਰਮਜੀਤ ਸਿੰਘ ,ਸਿਮਰਨਜੀਤ ਕੌਰ ,ਟੀ ਪੀ ਸਟੂਡੈਂਟ ਸਿਮੀ, ਰੀਤੂ ਵਰਮਾ, ਮਿਡ ਡੇ ਮੀਲ ,ਆਂਗਨਵਾੜੀ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Next articleਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੱਸੀਆਂ ‘ਚ ਬਾਲ ਦਿਵਸ ਮਨਾਇਆ।.