ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਈਮਰੀ ਸਕੂਲ ਗੋਂਦਵਾਲ ਵਿਖੇ ਮੁੱਖ ਅਧਿਆਪਕਾ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਵਿੱਚ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੀ ਪ੍ਰਾਇਮਰੀ ਦੇ ਸਮੂਹ ਬੱਚਿਆਂ ਅਤੇ ਮਾਪਿਆਂ ਨੇ ਭਾਗ ਲਿਆ। ਸਕੂਲ ਸਟਾਫ ਵੱਲੋਂ ਬਾਲ ਮੇਲੇ ਸਬੰਧੀ ਰਚਨਾਤਮਕ ਕਾਰਨਰ, ਭਾਸ਼ਾਈ ਕਾਰਨਰ, ਬੌਧਿਕ ਕਾਰਨਰ, ਸਰੀਰਕ ਵਿਕਾਸ ਸਬੰਧੀ ਕਾਰਨਰ ਦੇ ਨਾਲ ਨਵੇਂ ਦਾਖਲੇ ਸਬੰਧੀ ਟੇਬਲ ਲਗਾਇਆ ਗਿਆ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੁਆਰਾ ਰੰਗ ਰੰਗ ਬਿਰੰਗੇ ਕੱਪੜਿਆਂ ਦੇ ਵਿੱਚ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਜਿੱਥੇ ਮਾਪਿਆਂ ਅਤੇ ਹਾਜ਼ਰੀ ਦਾ ਮਨ ਮੋਹਿਆ ਉੱਥੇ ਹੀ ਸਕੂਲ ਸਟਾਫ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚਯ ਮਾਪਿਆਂ ਨੂੰ ਭਾਗੀਦਾਰੀ ਕਰਵਾਈ ਗਈ ਅਤੇ ਸਨਮਾਨ ਭੇਟ ਕੀਤਾ ਗਿਆ। ਬੱਚਿਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਮੁੱਖੀ ਅਤੇ ਸਟਾਫ ਵੱਲੋਂ ਬਾਲ ਮੈਗਜ਼ੀਨ “ਸੁਪਨਿਆਂ ਦੀ ਉਡਾਰੀ” ਜਾਰੀ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਦੀਆਂ ਵੱਖ-ਵੱਖ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੰਤ ਵਿੱਚ ਸਕੂਲ ਮੁਖੀ ਕਮਲਪ੍ਰੀਤ ਕੌਰ ਵੱਲੋਂ ਹਾਜ਼ਰ ਮਾਪਿਆਂ ਨੂੰ ਅੱਜ ਤੋਂ ਸ਼ੁਰੂ ਹੋਏ ਨਵੇਂ ਦਾਖਲੇ ਸਬੰਧੀ ਦੱਸਿਆ ਗਿਆ ਅਤੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਧਿਆਪਕਾ ਨੀਰਾ ਭਨੋਟ, ਦਪਿੰਦਰਪਾਲ ਕੌਰ, ਜਗਦੀਪ ਕੌਰ, ਹਰਦੀਪ ਕੌਰ, ਪਰਮਜੀਤ ਕੌਰ, ਚੇਅਰਮੈਨ ਅਮਰਜੀਤ ਸਿੰਘ,ਮਿਡ-ਡੇ-ਮੀਲ ,ਆਂਗਨਵੜੀ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
HOME ਗੋਂਦਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲੇ ਦੌਰਾਨ ਬਾਲ ਮੈਗਜ਼ੀਨ “ਸੁਪਨਿਆਂ ਦੀ...


