ਲੋਕਾਂ ਦੀ ਸਰਕਾਰ

(ਸਮਾਜ ਵੀਕਲੀ)

ਆਓ ਸਾਰੇ ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਅੰਨਦਾਤਾ ਵੇਖੋ ਖੁਦਕੁਸ਼ੀਆਂ ਹੈ ਕਰਦਾ ,
ਜਿਸ ਦੀ ਕਿਰਤ ਖਾਵੇਂ ਇਹ ਕੁੱਲ ਸੰਸਾਰ ।

ਗਰੀਬ ਮਜ਼ਦੂਰ ਵੀ ਭੁੱਖ ਨਾਲ ਲੜ੍ਹਦੇ ,
ਮੌਜਾਂ ਕਰਦੇ ਲੀਡਰ ਤੇ ਸਰਮਾਏਦਾਰ ।

ਨਸ਼ੇ ਜਵਾਨੀ ਨੂੰ ਘੁਣ ਵਾਂਗ ਖਾਣ ਲੱਗੇ ,
ਸੜ੍ਹਕੀ ਰੁਲਣ ਪੜ੍ਹੇ-ਲਿਖੇ ਬੇਰੁਜ਼ਗਾਰ ।

ਵੋਟ ਨਾ ਪਾਈਏ ਵੇਖ ਕੇ ਜਾਤ-ਧਰਮ ਨੂੰ ,
ਨਾ ਹੀ ਡਰ ਕੇ ਕਰੀਏ ਐਵੇਂ ਸਤਿਕਾਰ ।

ਨਾ ਆਈਏ ਵਿਚ ਝੂਠੇ ਲਾਰਿਆਂ ਦੇ ,
ਨੇਤਾ ਚੁਣੀਏ ਸਦਾ ਹੀ ਇਮਾਨਦਾਰ ।

ਮਾਇਆ ਵੇਖ ਐਵੇਂ ਨਾ ਡੁੱਲ ਜਾਈਏ ,
ਜੋ ਨਸ਼ਾਂ ਵੰਡੇ ਉਹਨੂੰ ਪਾਈਏ ਫਿਟਕਾਰ ।

ਐਵੇਂ ਨਾ ਦੇ ਕਿਸੇ ਮਗਰ ਲੱਗੀ ਫਿਰੀਏ ,
ਵਿਚਾਰ ਸੁਣ ਕੇ ਦਈਏ ਫਿਰ ਵਿਚਾਰ ।

ਲੋਕਤੰਤਰ ਦੀ ਮਨਦੀਪ ਹੋਵੇਗੀ ਜਿੱਤ ,
ਜੇਕਰ ਵੋਟਰ ਵੀ ਬਣ ਜਾਏ ਸਮਝਦਾਰ ।

ਮਨਦੀਪ ਗਿੱਲ ਧੜਾਕ
9988111134

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਆਈਆਂ ਨੇ
Next articleਹਲਕਾ ਸੁਲਤਾਨਪੁਰ ਲੋਧੀ ਦੀਆਂ 200 ਤੋਂ ਵੱਧ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਵੱਲੋਂ ਨਵਤੇਜ ਚੀਮਾ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ