(ਸਮਾਜ ਵੀਕਲੀ) ਅੱਜ-ਕੱਲ੍ਹ ਮੋਬਾਇਲ ਤੋਂ ਬਿਨਾਂ ਰਿਹਾ ਜਾ ਸਕਦਾ ਹੈ ਜਾਂ ਨਹੀਂ, ਇਹ ਤੁਸੀਂ ਆਪ ਹੀ ਦੱਸਣਾ। ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਅੱਜ ਜੇਕਰ ਘਰ ਦੇ ਚਾਰ ਮੈਂਬਰ ਹਨ ਤਾਂ ਹਰੇਕ ਕੋਲ ਵੱਖਰਾ-ਵੱਖਰਾ ਮੋਬਾਇਲ ਹੈ। ਕਈ ਨੌਜਵਾਨਾਂ ਕੋਲ ਤਾਂ ਦੋ-ਦੋ, ਤਿੰਨ-ਤਿੰਨ ਮੋਬਾਇਲ ਹੁੰਦੇ ਹਨ। ਬਿਜਨਸ ਦੇ ਅਨੁਸਾਰ ਉਹਨਾਂ ਨੂੰ ਲੋੜ ਵੀ ਵਧੇਰੇ ਹੁੰਦੀ ਹੈ। ਪਰ ਕਈ ਤਾਂ ਦਿਖਾਵੇ ਲਈ ਹੀ ਦੋ ਮੋਬਾਇਲ ਰੱਖਦੇ ਹਨ। ਅੱਜ-ਕੱਲ੍ਹ ਨਿੱਕੇ-ਨਿੱਕੇ ਬੱਚੇ ਮੋਬਾਇਲ ਤੇ ਗੇਮਾਂ ਖੇਡਣ ਵਿੱਚ ਪੂਰੇ ਮਾਹਿਰ ਹਨ। ਬੱਚੇ ਰੋਟੀ ਖਾਣੀ ਭੁੱਲ ਜਾਣਗੇ। ਪਰ ਮੋਬਾਇਲ ਤੇ ਗੇਮਾਂ ਖੇਡਣ, ਕਾਰਟੂਨ ਦੇਖਣਾ ਨਹੀਂ ਭੁੱਲਦੇ। ਬੱਚਿਆਂ ਨੂੰ ਮੋਬਾਇਲ ਤੋਂ ਦੂਰ ਹੀ ਰੱਖਿਆ ਜਾਵੇ ਤਾਂ ਚੰਗਾ। ਜੇਕਰ ਬੱਚਿਆਂ ਨੂੰ ਮੋਬਾਇਲ ਦੇਣਾ ਵੀ ਪਵੇ ਤਾਂ ਪੰਜ-ਸੱਤ ਮਿੰਟ ਲਈ ਹੀ ਦਿਉ। ਅੱਜ ਮਾਂ-ਬਾਪ ਬੱਚਿਆਂ ਨਾਲ ਗੱਲਾਂ ਕਰਨ ਲਈ ਘਰ ਵਿੱਚ ਸਮਾਂ ਨਹੀਂ ਦਿੰਦੇ। ਇਹ ਉਹਨਾਂ ਦੀ ਬਹੁਤ ਵੱਡੀ ਗ਼ਲਤੀ ਹੈ। ਬੱਚਿਆਂ ਨੂੰ ਘਰ ਵਿੱਚ ਸਮਾਂ ਦਿਉ ਤੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣੋ। ਜੇਕਰ ਤੁਸੀਂ ਬੱਚੇ ਨੂੰ ਮੋਬਾਇਲ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਸਾਲ-ਦੋ ਸਾਲ ਦੇ ਬੱਚੇ ਨੂੰ ਸ਼ੁਰੂ ਤੋਂ ਹੀ ਮੋਬਾਇਲ ਨਾ ਦਿਉ, ਉਸ ਨੂੰ ਖੇਡਣ-ਕੁੱਦਣ ਤੇ ਹੋਰ ਕੰਮਾਂ ਲਈ ਉਸ ਨਾਲ ਸਮਾਂ ਗੁਜਾਰੋ। ਅੱਜ ਨੌਜਵਾਨ ਪੀੜ੍ਹੀ ਮੋਬਾਇਲ ਦਾ ਜ਼ਿਆਦਾਤਰ ਗ਼ਲਤ ਇਸਤੇਮਾਲ ਕਰ ਰਹੀ ਹੈ। ਉਹਨਾਂ ਨੂੰ ਮੋਬਾਇਲ ਤੋਂ ਇਲਾਵਾ ਹੋਰ ਕੁਝ ਚੰਗਾ ਨਹੀਂ ਲੱਗਦਾ। ਇੱਥੋਂ ਤੱਕ ਕਿ ਉਹ ਮਾਂ-ਬਾਪ ਦੀ ਕੋਈ ਗੱਲ ਵੀ ਸੁਣਨ ਲਈ ਤਿਆਰ ਨਹੀਂ ਹਨ। ਨੌਜਵਾਨ ਬੱਚਿਆਂ (ਲੜਕੇ-ਲੜਕੀਆਂ) ਨੂੰ ਅੱਜ ਜੇਕਰ ਪੂਜਾ-ਪਾਠ ਭਜਨ-ਬੰਦਗੀ, ਧਾਰਮਿਕ ਸਮਾਗਮ ਜਾਂ ਗੁਰਦੁਆਰਾ ਸਾਹਿਬ ਜਾਣ ਲਈ ਕਹੋ ਤਾਂ ਉਹਨਾਂ ਦਾ ਜਵਾਬ ਨਾਂਹ ਵਿੱਚ ਹੁੰਦਾ ਹੈ। ਜੇਕਰ ਤੁਸੀਂ ਬੱਚਿਆਂ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਲਈ ਕਹੋ ਤਾਂ ਉਹ ਕਹਿਣਗੇ, ਠਹਿਰ ਕੇ ਕਰ ਲਵਾਂਗੇ ਕਿਉਂਕਿ ਉਹ ਮੋਬਾਇਲ ਵਿੱਚ ਇੰਨੇ ਗ੍ਰਸੇ ਜਾ ਚੁੱਕੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਹੈ। 60 ਸਾਲ ਤੋਂ ਲੈ ਕੇ 80-90, ਸੌ ਸਾਲ ਤੱਕ ਦੇ ਬਜ਼ੁਰਗ ਮੋਬਾਇਲ ਨੂੰ ਸਿਰਫ ਫੋਨ ਕਰਨ ਤੇ ਸੁਣਨ ਲਈ ਇਸਤੇਮਾਲ ਕਰਦੇ ਹਨ। ਮੋਬਾਇਲ ਦੇ ਕਾਰਨ ਹੀ ਅੱਜ ਅਗਵਾ, ਲੱਟ-ਖੋਹ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਮੋਬਾਇਲ ਨੇ ਤਾਂ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਨੂੰ ਝੂਠ ਬੋਲਣ ਲਾ ਦਿੱਤਾ ਹੈ। ਮੋਬਾਇਲ ਦੇ ਜ਼ਰੀਏ ਹੀ ਪੁਲਿਸ ਨੇ ਕਈ ਅਪਰਾਧੀ ਫੜੇ ਹਨ।
ਇਹ ਠੀਕ ਹੈ ਅੱਜ ਮੋਬਾਇਲ ਦਾ ਯੁੱਗ ਆ ਗਿਆ ਹੈ ਪਰ ਇਸ ਦੀ ਨਜ਼ਾਇਜ ਵਰਤੋਂ ਨਹੀਂ ਕਰਨੀ ਚਾਹੀਦੀ। ਅੱਜ ਰਿਕਸ਼ੇ ਵਾਲਾ, ਸ਼ਬਜ਼ੀ ਵਾਲਾ, ਛੋਲੇ ਕੁਲਚੇ ਵੇਚਣ ਵਾਲਾ, ਰੇਹੜੀ ਵਾਲਾ, ਦਿਹਾੜੀਦਾਰ, ਮਜ਼ਦੂਰ, ਵਪਾਰੀ, ਕਰਮਚਾਰੀ ਹਰ ਇੱਕ ਕੋਲ ਮੋਬਾਇਲ ਹੈ। ਇਸ ਬਿਨਾਂ ਕਈਆਂ ਦਾ ਗੁਜ਼ਾਰਾ ਹੀ ਨਹੀਂ, ਕਈ ਤਾਂ ਬਿਨਾਂ ਕਿਸੇ ਮਤਲਬ ਦੇ ਹੀ ਐਸ.ਐਮ.ਐਸ ਜਾਂ ਅਸ਼ਲੀਲ ਫਿਲਮਾਂ ਲੋਡ ਕਰਕੇ ਸਮਾਂ ਬਤੀਤ ਕਰਦੇ ਹਨ। ਤੁਸੀਂ ਕਦੇ ਬਜ਼ਾਰ ਵਿੱਚ ਵੀ ਦੇਖਿਆ ਹੋਵੇਗਾ ਕਿ ਜੇਕਰ ਦੁਕਾਨਦਾਰ ਕੋਲ ਗਾਹਕ ਹੈ ਤਾਂ ਉਹ ਉਸ ਨੂੰ ਅਟੈਂਡ ਕਰੇਗਾ ਤੇ ਉਸ ਦੀ ਹਰ ਗੱਲ ਨੂੰ ਬੜੇ ਗੌਰ ਨਾਲ ਸੁਣੇਗਾ । ਦੁਕਾਨਦਾਰ ਗਾਹਕ ਨੂੰ ਤੋਰਨ ਉਪਰੰਤ ਫਿਰ ਮੋਬਾਇਲ ਵਿੱਚ ਮਸਤ ਹੋ ਜਾਂਦਾ ਹੈ। ਉਹ ਮੋਬਾਇਲ ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਵੇਖਣ ਜਾਂ ਕੋਈ ਗਾਣਾ, ਸ਼ਬਦ ਸੁਣਨ ਵਿੱਚ ਮਸਤ ਹੋ ਜਾਵੇਗਾ। ਦਫ਼ਤਰਾਂ, ਵਪਾਰਕ ਅਦਾਰਿਆਂ, ਸਕੂਲਾਂ, ਕਾਲਜਾਂ, ਮੰਦਰਾਂ, ਗੁਰਦੁਆਰਿਆਂ ਵਿੱਚ ਜਿੱਧਰ ਵੀ ਨਜ਼ਰ ਮਾਰੋ ਤੁਹਾਨੂੰ ਮੋਬਾਇਲ ਦੇਖਦੇ ਹੀ ਬੱਚੇ, ਨੌਜਵਾਨ ਤੇ ਵਡੇਰੀ ਉਮਰ ਦੇ ਵਿਅਕਤੀ ਮਿਲਣਗੇ। ਬਜ਼ੁਰਗ ਔਰਤਾਂ ਜਾਂ ਮਰਦਾਂ ਤੇ ਇਸ ਦਾ ਅਸਰ ਘੱਟ ਵੇਖਣ ਨੂੰ ਮਿਲਦਾ ਹੈ। ਉਹ ਸਾਦਾ ਮੋਬਾਇਲ ਰੱਖਦੇ ਹਨ ਤੇ ਸਿਰਫ ਫੋਨ ਕਰਨ ਤੇ ਸੁਣਨ ਵਿੱਚ ਹੀ ਇਸਤੇਮਾਲ ਕਰਦੇ ਹਨ ਅਤੇ ਗੱਲਬਾਤ ਵੀ ਸੀਮਿਤ ਹੀ ਕਰਦੇ ਹਨ।

ਕਰੋਨਾ ਦੇ ਸਮੇਂ ਦੌਰਾਨ ਆਨਲਾਈਨ ਕਲਾਸਾਂ ਲੱਗਣ ਕਰਕੇ ਵੀ ਅੱਜ ਬੱਚੇ ਮੋਬਾਈਲ ਵੱਲ ਜ਼ਿਆਦਾ ਦਿਲਚਸਪੀ ਲੈਣ ਲੱਗੇ ਹਨ । ਕਈ ਮੱਧਵਰਗੀ ਪਰਿਵਾਰਾਂ ਦੀ ਇੰਨੀ ਹੈਸੀਅਤ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਨੂੰ ਵਧੀਆ ਕੰਪਨੀ ਦਾ ਤੇ ਵਧੀਆ ਮੋਬਾਇਲ ਲੈ ਕੇ ਦੇ ਸਕਣ । ਬੱਚੇ ਦੇਖੋ- ਦੇਖੀ ਤੇ ਰੀਸੋ- ਰੀਸ ਕਰਕੇ ਹੀ ਮਾਂ ਬਾਪ ਤੇ ਪ੍ਰਭਾਵ ਪਾ ਕੇ ਵਧੀਆ ਮੋਬਾਇਲ ਲੈਣ ਦੀ ਜ਼ਿੱਦ ਕਰਦੇ ਹਨ । ਗ਼ਰੀਬ ਪਰਿਵਾਰ ਜਿਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਵਧੀਆ ਮੋਬਾਇਲ ਫੋਨ ਲੈ ਕੇ ਕਿਵੇਂ ਦੇ ਸਕਦੇ ਹਨ । ਕਈ ਬੱਚੇ ਜੋ ਵੱਡੀਆਂ ਜਮਾਤਾਂ ਵਿੱਚ ਪੜ੍ਹਦੇ ਹਨ ਤੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ। ਉਹ ਮਾਂ ਬਾਪ ਤੇ ਕੋਈ ਪਰੈਸ਼ਰ ਨਹੀਂ ਪਾਉਂਦੇ ਸਗੋਂ ਮਾਂ ਬਾਪ ਵੱਲੋਂ ਕਹੇ ਅਨੁਸਾਰ ਹੀ ਚੱਲਦੇ ਹਨ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਹੀ ਮੋਬਾਈਲ ਦੀ ਵਰਤੋਂ ਕਰਕੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ ।
ਮੋਬਾਈਲ ਦੀ ਬੱਚੇ ਨੂੰ ਜੇਕਰ ਜ਼ਰੂਰਤ ਹੋਵੇ ਤਾਂ ਜ਼ਰੂਰ ਲੈ ਕੇ ਦਿਉ ਪਰ ਇਸ ਗੱਲ ਦਾ ਵੀ ਖਿਆਲ ਰੱਖੋ ਕਿ ਬੱਚਾ ਮੋਬਾਇਲ ਦਾ ਗ਼ਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ । ਬੱਚੇ ਦੇ ਦੋਸਤਾਂ ਮਿੱਤਰਾਂ ਬਾਰੇ ਵੀ ਮਾਂ ਬਾਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਬੱਚੇ ਨੂੰ ਗ਼ਲਤ ਪਾਸੇ ਤਾਂ ਨਹੀਂ ਲਿਜਾ ਰਹੇ । ਬੱਚਿਆਂ ਨੂੰ ਮੋਬਾਇਲ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ । ਮੋਬਾਇਲ ‘ਚ ਹਮੇਸ਼ਾਂ ਚੰਗੀਆਂ ਗੱਲਾਂ ਗ੍ਰਹਿਣ ਕਰੋ ।
ਮੋਬਾਇਲ ਨੂੰ ਦੇਖਣ ਲਈ ਸਮਾਂ ਵੀ ਨਿਸ਼ਚਿਤ ਕਰਨਾ ਚਾਹੀਦਾ ਹੈ । ਇਸ ਨੂੰ ਸਾਰਾ ਦਿਨ ਨਹੀਂ ਦੇਖਣਾ ਚਾਹੀਦਾ। ਮੋਬਾਈਲ ਨੂੰ ਜ਼ਿਆਦਾ ਦੇਖਣ ਨਾਲ ਅੱਖਾਂ ਤੇ ਅਸਰ ਪੈਂਦਾ ਹੈ । ਅੱਖਾਂ ਵਿੱਚ ਦਰਦ ਹੋਣ ਲੱਗ ਪੈਂਦਾ ਹੈ । ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਘੱਟ ਜਾਂਦੀ ਹੈ । ਮੋਬਾਇਲ ਜ਼ਿਆਦਾ ਸੁਣਨ ਨਾਲ ਵੀ ਕੰਨਾਂ ਤੇ ਅਸਰ ਪੈਂਦਾ ਹੈ । ਮੁੱਕਦੀ ਗੱਲ ਮੋਬਾਇਲ ਨੂੰ ਚਾਹੇ ਬੱਚਾ, ਨੌਜਵਾਨ, ਬਜ਼ੁਰਗ ਕੋਈ ਵੀ ਇਸਤੇਮਾਲ ਕਰ ਰਿਹਾ ਹੋਵੇ, ਲੋੜ ਅਨੁਸਾਰ ਹੀ ਇਸ ਦੀ ਵਰਤੋਂ ਕੀਤੀ ਜਾਵੇ ।
ਕਈ ਵਾਰ ਜੇਕਰ ਬੱਚਾ ਰੋਂਦਾ ਹੋਵੇ ਤਾਂ ਉਸ ਨੂੰ ਚੁੱਪ ਕਰਵਾਉਣ ਲਈ ਮੋਬਾਇਲ ਦੇ ਦਿੱਤਾ ਜਾਂਦਾ ਹੈ। ਬੱਚੇ ਨੂੰ ਰੋਟੀ ਖਾਣ, ਦੁੱਧ ਪੀਣ, ਜੂੜਾ ਕਰਾਉਣ ਲਈ ਮਾਂ ਮੋਬਾਇਲ ਦੇ ਦਿੰਦੀ ਹੈ। ਜੇਕਰ ਮਾਂ ਨੇ ਆਪਣਾ ਸੀਰੀਅਲ ਟੀ.ਵੀ ਤੇ ਵੇਖਣਾ ਹੋਵੇ ਤਾਂ ਬੱਚੇ ਨੂੰ ਮੋਬਾਇਲ ਦੇ ਦਿੰਦੀ ਹੈ ਕਿ ਬੱਚਾ ਉਸ ਨੂੰ ਵਾਰ-ਵਾਰ ਬੁਲਾ ਕੇ ਜਾਂ ਰੋ ਕੇ ਉਸ ਦੇ ਸੀਰੀਅਲ ਵੇਖਣ ਵਿੱਚ ਵਿਘਨ ਨਾ ਪਾਵੇ। ਇਹ ਛੋਟੀਆਂ -ਛੋਟੀਆਂ ਗੱਲਾਂ ਕਰਕੇ ਹੀ ਮਾਂ ਬੱਚੇ ਨੂੰ ਵਿਗਾੜ ਦਿੰਦੀ ਹੈ। ਬੱਚੇ ਨੂੰ ਕਾਬੂ ਵਿੱਚ ਰੱਖਣਾ ਮਾਂ ਦੇ ਹੱਥ ਹੈ। ਬੱਚੇ ਨੂੰ ਮਾਂ ਸੀਮਿਤ ਦਾਇਰੇ ਵਿੱਚ ਹੀ ਰੱਖੇ। ਇਹ ਨਾ ਹੋਵੇ ਕਿ ਬੱਚੇ ਦੀਆਂ ਆਦਤਾਂ ਇਤਨੀਆਂ ਵਿਗੜ ਜਾਣ ਕਿ ਉਹ ਬਾਅਦ ਵਿੱਚ ਤੁਹਾਡੇ ਕਾਬੂ ਵਿੱਚ ਨਾ ਆਵੇ। ਮੋਬਾਇਲ ਦੇ ਲਾਭ ਤੇ ਹਾਨੀਆਂ ਦੋਨੋਂ ਹਨ।
ਲਾਭ:—
* ਮੋਬਾਇਲ ਤੋਂ ਚੰਗੀਆਂ ਗੱਲਾਂ ਹੀ ਗ੍ਰਹਿਣ ਕਰੋ।
* ਮੋਬਾਇਲ ਤੋਂ ਗੁਰਬਾਣੀ ਕੀਰਤਨ, ਪਾਠ ਸੁਣਨ ਸਮੇਂ ਹੀ ਇਸ ਦਾ ਇਸਤੇਮਾਲ ਕਰੋ।
* ਗੁੂਗਲ ਰਾਹੀਂ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਘਰ ਬੈਠੇ ਹੀ ਹਾਸਲ ਕਰ ਸਕਦੇ ਹਾਂ।
* ਆਨਲਾਈਨ ਖਰੀਦਦਾਰੀ ਦੇ ਬਹੁਤ ਵਧੀਆਂ ਮੌਕੇ ਉਪਲੱਬਧ ਹੁੰਦੇ ਹਨ, ਜਿਸ ਦੀ ਵਰਤੋਂ ਕਰਕੇ ਸਮੇਂ ਤੇ ਪੈਸੇ ਦੀ ਬਚਤ ਕਰ ਸਕਦੇ ਹਾਂ।
* ਹੁਣ ਸਾਨੂੰ ਬਿੱਲ ਅਦਾਇਗੀ ਲਈ ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪੈਂਦੀ, ਅਸੀਂ ਘਰ ਬੈਠੇ ਹੀ ਮਿੰਟਾਂ- ਸਕਿੰਟਾਂ ਵਿੱਚ ਬਿੱਲ ਭਰ ਸਕਦੇ ਹਾਂ।
* ਬਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਸਾਨੂੰ ਨੋਟਾਂ (ਰੁਪਈਆਂ) ਦੀਆਂ ਗੁੱਟੀਆਂ ਚੁੱਕਣ ਦੀ ਲੋੜ ਨਹੀਂ ਪੈਂਦੀ। ਦੁਕਾਨ ਤੋਂ ਸਮਾਨ ਖਰੀਦ ਕਰਕੇ ਅਸੀਂ ਗੂਗਲ ਪੇਅ ਰਾਹੀਂ ਪੇਮੈਂਟ ਅਦਾ ਕਰ ਸਕਦੇ ਹਾਂ। ਖੁੱਲ੍ਹੇ ਪੈਸਿਆਂ ਦਾ ਵੀ ਕੋਈ ਰੌਲਾ ਨਹੀਂ ਪੈਂਦਾ।
* ਗੂਗਲ ਪੇਅ ਦੀ ਵਰਤੋਂ ਛੋਟੀ ਤੋਂ ਛੋਟੀ ਦੁਕਾਨ ਤੋਂ ਲੈ ਕੇ ਵੱਡੀ ਤੋਂ ਵੱਡੀ ਦੁਕਾਨ ਤੱਕ ਹੁੰਦੀ ਹੈ।
* ਹੁਣ ਬੱਚਿਆਂ ਨੂੰ ਟਿਉੂਸ਼ਨਾਂ ਪੜ੍ਹਨ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਉਹ ਆਨਲਾਈਨ ਕਲਾਸਾਂ ਰਾਹੀਂ ਘਰ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ। ਜਿੱਥੇ ਉਹਨਾਂ ਨੂੰ ਅਲੱਗ-ਅਲੱਗ ਐਪਸ ਰਾਹੀਂ ਪੜ੍ਹਾਈ ਹੁੰਦੀ ਹੈ, ਜਿਸ ਦੀ ਉਹ ਵਰਤੋਂ ਕਰ ਸਕਦੇ ਹਨ। ਇੱਥੋਂ ਤੱਕ ਕਿ ਸਕੂਲਾਂ ਦੀਆਂ ਕਲਾਸਾਂ ਵੀ ਬਹੁਤ ਵਾਰ ਆਨਲਾਈਨ ਲਗਾਈਆਂ ਜਾਂਦੀਆਂਹਨ। ਜਿਵੇਂ ਕਿ ਕੋਰੋਨਾ ਕਾਲ ਸਮੇਂ ਬੱਚਿਆਂ ਨੇ ਇਸ ਦੀ ਵਰਤੋਂ ਕਰਕੇ ਆਪਣੇ ਦੋ ਸਾਲ ਖ਼ਰਾਬ ਹੋਣ ਤੋਂ ਬਚਾਏ।
* ਆਨਲਾਈਨ ਤੇ ਬਹੁਤ ਸਾਰੀਆਂ ਅਜੇਹੀਆਂ ਖੇਡਾਂ ਖਿਡਾਈਆਂ ਜਾਂਦੀਆਂ ਹਨ ਜਿਸ ਦੀ ਵਰਤੋਂ ਕਰਕੇ ਬੱਚੇ ਦਿਮਾਗ਼ ਨੂੰ ਤੇਜ਼ ਕਰਦੇ ਹਨ। ਇਹ ਖੇਡਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਹਰ ਉਮਰ ਦੇ ਲੋਕਾਂ ਲਈ ਹਨ।
* ਫੇਸ ਬੁਕ ਅਤੇ ਇੰਸਟਾਗ੍ਰਾਮ ਤੇ ਅਸੀਂ ਆਪਣੇ ਦੋਸਤਾਂ-ਮਿੱਤਰਾਂ ਨਾਲ ਜੁੜੇ ਰਹਿੰਦੇ ਹਾਂ ਅਤੇ ਉਹਨਾਂ ਨਾਲ ਖ਼ੁਸ਼ੀਆਂ-ਗ਼ਮੀਆਂ ਦੇ ਮੌਕੇ ਸਾਂਝੇ ਕਰਦੇ ਰਹਿੰਦੇ ਹਾਂ।
* ਨਿਉੂਜ਼ ਐਪਸ ਰਾਹੀਂ ਸਾਨੂੰ ਸੰਸਾਰ ਦੇ ਕਿਸੇ ਵੀ ਕੋਨੇ ਦੀ ਖ਼ਬਰ ਮਿੰਟਾਂ-ਸਕਿੰਟਾਂ ਵਿੱਚ ਟੀ.ਵੀ. ਅਤੇ ਅਖ਼ਬਾਰ ਤੋਂ ਪਹਿਲਾਂ ਮਿਲ ਜਾਂਦੀ ਹੈ।
* ਬਹੁਤ ਸਾਰੇ ਵਿਸ਼ਿਆਂ ਦੇ ਮਾਹਿਰ ਪੋ੍ਰਫੈਸਰ ਆਨਲਾਈਨ ਕਲਾਸਾਂ ਲਗਾਉਂਦੇ ਹਨ, ਜਿਸ ਦਾ ਫਾਇਦਾ ਵੱਖ-ਵੱਖ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਹੁੰਦਾ ਹੈ।
* ਅੱਜ-ਕੱਲ੍ਹ ਬਹੁਤ ਸਾਰੇ ਇਮਤਿਹਾਨ ਵੀ ਆਨਲਾਈਨ ਹੁੰਦੇ ਹਨ। ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਮੋਬਾਇਲ ਰਾਹੀਂ ਕੰਮ ਕਰਕੇ ਲੱਖਾਂ ਰੁਪਏ ਕਮਾ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ।
* ਸਮੇਂ ਦੀ ਘਾਟ ਹੋਣ ਕਾਰਨ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਆਨਲਾਈਨ ਕਲਾਸਾਂ ਲਗਾ ਕੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ।
ਹਾਨੀਆਂ-
* ਜ਼ਿਆਦਾ ਦੇਰ ਤੱਕ ਮੋਬਾਇਲ ਨਾ ਦੇਖੋ।
* ਮੋਬਾਇਲ ਨੂੰ ਲਗਾਤਾਰ ਤੇ ਜ਼ਿਆਦਾ ਲੰਮਾ ਸਮਾਂ ਦੇਖਣ ਨਾਲ ਸਿਰ ਦਰਦ ਹੋਣ ਲੱਗ ਜਾਂਦਾ ਹੈ।
* ਇਸ ਨਾਲ ਦਿਮਾਗ਼ ਦੀਆਂ ਨਸਾਂ (ਨਾੜੀਆਂ) ਕਮਜ਼ੋਰ ਹੋ ਜਾਂਦੀਆਂ ਹਨ।
* ਮੋਬਾਇਲ ਨੂੰ ਕਦੇ ਵੀ ਲੰਮੇ ਪੈ ਕੇ ਨਾ ਦੇਖੋ।
* ਮੋਬਾਇਲ ਦੇਖਣ ਸਮੇਂ ਕਦੇ ਵੀ ਅੱਖਾਂ ਦੇ ਨੇੜੇ ਕਰਕੇ ਨਾ ਦੇਖੋ।
* ਮੋਬਾਇਲ ਨੂੰ ਸ਼ਰਟ ਜਾਂ ਕਮੀਜ਼ ਦੀ ਜੇਬ ਵਿੱਚ ਕਦੇ ਨਾ ਪਾਉ।
* ਮੋਬਾਇਲ ਦਾ ਗਾਰਡ ਟੁੱਟ ਜਾਣ ਤੇ ਤੁਰੰਤ ਨਵਾਂ ਗਾਰਡ ਪਵਾ ਲਉ ਤਾਂ ਕਿ ਸਕਰੀਨ ਸੁੱਰਖਿਅਤ ਰਹੇ।
* ਕਾਰ, ਸਕੂਟਰ, ਮੋਟਰ ਸਾਈਕਲ, ਬੱਸ, ਟਰੱਕ ਚਲਾਉਂਦੇ ਸਮੇਂ ਮੋਬਾਇਲ ਸੁਣਨ ਤੇ ਕਰਨ ਤੋਂ ਪ੍ਰਹੇਜ਼ ਕਰੋ।
* ਜੇਕਰ ਫੋਨ ਕਰਨਾ ਜਾਂ ਸੁਣਨਾ ਹੋਵੇ ਤਾਂ ਵਹੀਕਲ ਨੂੰ ਇੱਕ ਪਾਸੇ ਰੋਕ ਕੇ ਹੀ ਫੋਨ ਕਰੋ ਜਾਂ ਸੁਣੋ।
* ਵਹੀਕਲ ਚਲਾਉਂਦੇ ਸਮੇਂ ਹੈੱਡਫੋਨ ਨਾ ਲਗਾਉ ਕਿਉਂਕਿ ਤੁਸੀਂ ਮੋਬਾਇਲ ਤੋਂ ਗਾਣੇ, ਸ਼ਬਦ ਜਾਂ ਕਿਸੇ ਨਾਲ ਗੱਲ ਸੁਣਨ ਵਿੱਚ ਰੁੱਝੇ ਹੁੰਦੇ ਹੋ। ਪਿੱਛੇ ਤੋਂ ਵਹੀਕਲ ਜੋ ਹਾਰਨ ਵਜਾ ਰਿਹਾ ਹੋਵੇਗਾ, ਉਹ ਤੁਹਾਨੂੰ ਸੁਣਾਈ ਨਹੀਂ ਦੇਵੇਗਾ। ਇਸ ਲਈ ਡਰਾਈਵਿੰਗ ਕਰਦੇ ਸਮੇਂ ਕਦੇ ਵੀ ਹੈੱਡਫੋਨ ਨਾ ਲਗਾਉ।
ਕਈ ਔਰਤਾਂ ਮੋਬਾਇਲ ਨਾਲ ਸ਼ੌਕ ਪੂਰਾ ਕਰਦੀਆਂ ਹਨ, ਚਾਹੇ ਉਹਨਾਂ ਲਈ ਮੋਬਾਇਲ ਜ਼ਰੂਰੀ ਨਾ ਹੀ ਹੋਵੇ। ਕਈ ਲੋਕ ਦੇਖਾ-ਦੇਖੀ ਭਾਵ ਰੀਸ ਨਾਲ ਮੋਬਾਇਲ ਲੈਂਦੇ ਹਨ। ਖੈਰ! ਕੁਝ ਵੀ ਹੋਵੇ, ਮੋਬਾਇਲ ਤੋਂ ਬਿਨਾਂ ਅੱਜ ਦੇ ਯੁੱਗ ਵਿੱਚ ਗੁਜ਼ਾਰਾ ਕਿਸੇ ਦਾ ਨਹੀਂ ਹੁੰਦਾ। ਔਰਤਾਂ ਆਪਣੀਆਂ ਸਹੇਲੀਆਂ, ਰਿਸ਼ਤੇਦਾਰਾਂ, ਭੈਣਾਂ-ਭਰਾਵਾਂ ਆਦਿ ਨਾਲ ਫੋਨ ਤੇ ਗੱਲਾਂ ਕਰਦੀਆਂ ਹਨ। ਬੱਚੇ ਆਪਣੇ ਯਾਰਾਂ-ਦੋਸਤਾਂ ਨਾਲ ਤੇ ਵੱਡੀ ਉਮਰ ਦੇ ਨੌਜਵਾਨ ਭੈਣਾਂ-ਭਰਾਵਾਂ, ਮਾਮੇ-ਮਾਮੀ, ਮਾਸੀ-ਮਾਸੜ, ਭੂਆ-ਫੁੱਫੜ, ਤਾਈ-ਤਾਏ ਨਾਲ ਗੱਲਾਂ ਕਰਦੇ ਹਨ। ਇੰਨਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਮੋਬਾਇਲ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰ:1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ ।

Email :- [email protected]