HOME ਬੱਚਿਆਂ ਨੂੰ ਦਸਤਾਰ ਸਿਖਾਉਣ ਲਈ  ਸਿਖਲਾਈ ਕਲਾਸਾਂ ਹੋਈਆਂ ਸ਼ੁਰੂ 

ਬੱਚਿਆਂ ਨੂੰ ਦਸਤਾਰ ਸਿਖਾਉਣ ਲਈ  ਸਿਖਲਾਈ ਕਲਾਸਾਂ ਹੋਈਆਂ ਸ਼ੁਰੂ 

3

ਦਸਤਾਰ ਵੀ ਸਜਾਉਣੀ,ਆਪਣਾ ਕਿਰਦਾਰ ਵੀ ਸੱਚਾ-ਸੁੱਚਾ ਬਣਾਉਣਾ – ਕੋਚ ਗੁਰਵਿੰਦਰ ਸਿੰਘ 

ਕਪੂਰਥਲਾ  (ਸਮਾਜ ਵੀਕਲੀ)   ( ਕੌੜਾ )– ਦਸਤਾਰ ਇਕ ਕੱਪੜਾ ਹੀਂ ਨਹੀਂ  ਸਗੋਂ ਦਸਤਾਰ ਨੂੰ ਸਾਡੇ ਸਰੀਰ ਦਾ ਹਿੱਸਾ ਮੰਨ ਕੇ ਸਿਰ ਦਾ ਤਾਜ ਸਮਝ ਕੇ ਸਜਾਉਣਾ ਚਾਹੀਦਾ। ਉਕਤ ਵਿਚਾਰਾ ਦਾ ਪ੍ਰਗਟਾਵਾ ਦਸਤਾਰ ਸਿਖਲਾਈ ਕੋਚ ਗੁਰਵਿੰਦਰ ਸਿੰਘ ਨੇ ਧੰਨ ਧੰਨ ਬਾਬਾ ਦੀਪ ਸਿੰਘ ਟਕਸਾਲ ਗਤਕਾ ਅਕੈਡਮੀ ਵਲੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਪ੍ਰਵੇਜ਼ ਨਗਰ ਵਿਖੇ ਬੱਚਿਆ ਨੂੰ ਕੌਮ ਨਾਲ ਜੋੜਨ ਲਈ ਦਸਤਾਰ ਸਿਖਲਾਈ ਕਲਾਸਾ ਸ਼ੁਰੂ ਕਰਨ ਮੌਕੇ ਕੀਤਾ। ਇਸ ਮੌਕੇ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਦਸਤਾਰ ਸਾਡੀ ਸਿੱਖ ਕੌਮ ਦੀ ਬਾਦਸ਼ਾਹੀ ਦਾ ਪ੍ਰਤੀਕ ਹੈ। ਉਨ੍ਹਾ ਦਸਿਆ ਕਿ ਮੁਗਲਾ ਦੇ ਰਾਜ ਸਮੇ ਰਾਜੇ ਸਿਰ ‘ਤੇ ਮੁਕਟ ਪਹਿਨਦੇ ਸਨ ਅਤੇ ਕਿਸੇ ਨੂੰ ਵੀ ਸਿਰ ਤੇ ਦਸਤਾਰ ਬੰਨਣ ਦੀ ਆਗਿਆ ਨਹੀ ਸੀ, ਮੀਰੀ-ਪੀਰੀ ਦੇ ਮਾਲਕ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਾਰੇ ਹੀ ਸਿੱਖ ਨੂੰ ਸੀਸ ‘ਤੇ ਦਸਤਾਰ ਸਜਾਉਣ ਦਾ ਮਾਣ ਬਖਸ਼ਿਸ਼ ਕੀਤਾ ਤੇ ਸਿੱਖਾ ਨੂੰ ਦਸਤਾਰ ਰੂਪ ਬਾਦਸ਼ਾਹੀ ਦਿੱਤੀ। ਸਤਿਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਿ ਮੇਰਾ ਹਰ ਸਿੱਖ ਦਸਤਾਰ ਸਜਾਏਗਾ, ਉਸਨੂੰ ਕਿਸੇ ਕੋਲ ਡਰਨ ਦੀ ਲੋੜ ਨਹੀਂ ਹੈ। ਉਨ੍ਹਾ ਕਿਹਾ ਕਿ ਅਸੀ ਸਾਰਿਆ ਨੇ ਦਸਤਾਰ ਵੀ ਸਜਾਉਣੀ  ਹੈ ਤੇ ਆਪਣਾ ਕਿਰਦਾਰ ਵੀ ਸੱਚਾ-ਸੁੱਚਾ ਬਣਾਉਣਾ ਹੈ, ਕਿਉਂਕਿ ਇਹ ਹੈ ਕਿ ਸਾਡੀ ਜ਼ਿੰਮੇਵਾਰੀ ਹੈ। ਇਸਦੇ ਨਾਲ ਹੀ ਬੱਚਿਆ ਨੂੰ ਗੁਰਬਾਣੀ ਮੂਲ ਮੰਤਰ ਦਾ ਪਾਠ ਰੋਜ਼ਾਨਾ ਕਰਨ ਲਈ ਪ੍ਰੇਰਿਆ। ਦੌਰਾਨ ਕੋਚ ਗੁਰਵਿੰਦਰ ਸਿੰਘ ਅਤੇ  ਸਮੂਹ ਗੁਰਦੁਆਰਿਆ, ਪ੍ਰਬੰਧਕ ਕਮੇਟੀ, ਨੌਜਵਾਨਾ ਕਲੱਬਾ ਅਤੇ  ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੋ ਅੱਜ ਦਾ ਸਮਾ ਚੱਲ ਰਿਹਾ ਉਸ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਉਨ੍ਹਾਂ ਨੌਜਵਾਨਾ ਨੂੰ ਸਿੱਖੀ ਨਾਲ ਜੋੜਨਾ ਪਵੇਗਾ ਜਿਸਦੀ ਪਹਿਲੀ ਪੌੜੀ ਸਿਰ ‘ਤੇ ਦਸਤਾਰ ਹੈ। ਇਸ ਮੌਕੇ ਹਰਮੀਤ ਸਿੰਘ, ਸੁਖਮਨਜੋਤ ਸਿੰਘ, ਏਕਨੂਰਦੀਪ ਸਿੰਘ, ਮਹਿਲਦੀਪ ਸਿੰਘ, ਮਨਰਾਜ ਸਿੰਘ, ਮਨਜੋਤ ਸਿੰਘ, ਕੁਲਰਾਜ ਸਿੰਘ, ਸਾਹਿਬਜੀਤ ਸਿੰਘ, ਮਾਨਪ੍ਰੀਤ ਸਿੰਘ, ਸਮਦੀਪ ਸਿੰਘ, ਅਪਰਮਜੋਤ ਸਿੰਘ,  ਏਕਮਪ੍ਰੀਤ ਸਿੰਘ, ਮਨਰਾਜ ਤਸਿੰਘ, ਸਾਹਿਬਦੀਪ ਸਿੰਘ, ਸਿੰਘ, ਨਵੀਰ ਸਿੰਘ ਦੇਕਮਜੋਤ ਸਿੰਘ, ਕੁਲਰਾਜ ਸਿੰਘ  ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੋਬਾਇਲ ਦੀ ਵਰਤੋਂ ਜ਼ਰੂਰਤ ਅਨੁਸਾਰ ਕਰੋ  ਜਾਂ  ਬੱਚਿਆਂ ਤੋਂ ਮੋਬਾਇਲ ਦੂਰ ਰੱਖੋ
Next articleਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਹੰਬਲਾ ਮਾਰਨ – ਮਨਦੀਪ ਸਿੰਘ