HOME ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਵੱਖ-ਵੱਖ ਵਿਸ਼ਿਆਂ ਦੇ ਮੇਲਿਆਂ ਦਾ ਆਯੋਜਨ

ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਵੱਖ-ਵੱਖ ਵਿਸ਼ਿਆਂ ਦੇ ਮੇਲਿਆਂ ਦਾ ਆਯੋਜਨ

1

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਣਿਤ ਸਾਇੰਸ ਅੰਗਰੇਜੀ ਸਮਾਜਿਕ ਵਿਗਿਆਨ ਦੇ ਮੇਲਿਆਂ ਦਾ ਆਯੋਜਨ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਕੀਤਾ ਗਿਆ। ਇਹਨਾਂ ਮੇਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਜਗਮੇਲ ਸਿੰਘ ਸੰਧੂ (ਜਰਮਨ) ਵਿਨੈ ਕੁਮਾਰ ਬੰਗੜ ( ਸਰਪੰਚ ਅੱਪਰਾ) ਅਤੇ ਸੋਹਣ ਸਿੰਘ ਸਹੋਤਾ (ਅੱਪਰਾ ਸਵੀਟਸ ਸ਼ਾਪ) ਨੇ ਰੀਬਨ ਕੱਟ ਕੇ ਸਾਂਝੇ ਤੌਰ ਤੇ ਕੀਤਾ। ਵਿਦਿਆਰਥੀਆਂ ਨੇ ਵਿਸ਼ਾ ਮਾਹਰ ਅਧਿਆਪਕਾਂ ਦੀ ਸਹਾਇਤਾ ਨਾਲ ਆਪਣੇ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਚਾਰਟ ਮਾਡਲ ਅਤੇ ਹੋਰ ਕਲਾ ਕਿਰਤਾਂ ਬਣਾ ਕੇ ਪ੍ਰਦਰਸ਼ਨ ਲਗਾਈ। ਆਏ ਹੋਏ ਸਾਰੇ ਮਹਿਮਾਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਦੀ ਖੂਬ ਸ਼ਲਾਘਾ ਕੀਤੀ।  ਸਕੂਲ ਮੁਖੀ ਅਤੇ ਆਏ ਆਏ ਹੋਏ ਮਹਿਮਾਨਾਂ ਨੇ ਇਹੋ ਜਿਹੇ ਅਯੋਜਿਤ ਮੇਲਿਆਂ ਨੂੰ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਦੱਸਿਆ ਅਤੇ ਆਸ ਕੀਤੀ ਹੈ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਉੱਠੇਗਾ। ਅੱਜ ਦੇ ਸਮਾਰੋਹ ਵਿੱਚ ਰਕੇਸ਼ ਕੁਮਾਰ ਬੱਬੂ ਆਸਟਰੇਲੀਆ, ਬੀਬੀ ਰਣਜੀਤ ਕੌਰ (ਜਰਮਨ) ਮੋਹਣ ਲਾਲ ਮੈਂਬਰ ਪੰਚਾਇਤ, ਕਮਲ ਕੁਮਾਰ, ਡਾਕਟਰ ਸੋਮਨਾਥ, ਸੁਭਾਸ਼ (ਅੱਪਰਾ), ਤਜਿੰਦਰ ਕੁਮਾਰ ਲਾਲੀ ਅੱਪਰਾ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੀਰੂ ਬਾਲਾ, ਨੈਂਨਸੀ ਰਾਣੀ, ਹਰਜੀਤ ਸਿੰਘ, ਪ੍ਰੋਮਿਲਾ ਦੇਵੀ, ਬਲਜੀਤ ਕੌਰ ਅਤੇ ਗੁਰਨਾਮ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ, ਪੰਜਾਬ ਦੇ ਲੋਕਤੰਤਰੀ ਹੱਕਾਂ ‘ਤੇ ਸਿੱਧਾ ਹਮਲਾ- ਪਰਸ਼ੋਤਮ ਫਿਲੌਰ
Next article£250 ਹਜ਼ਾਰ ਦੇ ਨਸ਼ੇ ਨਾਲ ਫੜੇ ਗਏ ਜੋੜੇ ਨੂੰ ਕੈਦ ਦੀ ਸਜ਼ਾ