ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਕਾਰਮੇਡ ਸੁਰਜੀਤ ਸਿੰਘ (ਯੂ.ਕੇ) ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ, ਜਦਕਿ ਕਾਮਰੇਡ ਭੁਪਿੰਦਰ ਸਿੰਘ ਕੈਨੇਡਾ, ਜਗਤਾਰ ਸਿੰਘ ਤਾਰੀ ਯੂ. ਐੱਸ. ਏ, ਮਹਿੰਦਰ ਸਿੰਘ ਯੂ. ਕੇ, ਨਛੱਤਰ ਸਿੰਘ ਯੂ. ਕੇ, ਸਰਬਜੀਤ ਸਿੰਘ ਰਾਣਾ, ਬਲਵੀਰ ਸਿੰਘ ਛੋਕਰ ਸਕੱਤਰ ਤੇ ਆਪ ਪ੍ਰਧਾਨ ਆਪ ਬਲਾਕ ਫਿਲੌਰ, ਮੁਹੰਮਦ ਸਰਵਰ ਮੱਖਣ ਸਾਬਕਾ ਮੈਂਬਰ ਬਲਾਕ ਸੰਮਤੀ ਫਿਲੌਰ, ਅਵਤਾਰ ਸਿੰਘ ਖਜ਼ਾਨਚੀ, ਮਾਸਟਰ ਕੁਲਵੀਰ ਸਿੰਘ, ਮਾਸਟਰ ਗੁਰਜੰਟ ਸਿੰਘ, ਕ੍ਰਿਪਾਲ ਪਾਲੀ ਸਰਪੰਚ, ਮੁਖਤਿਆਰ ਰਾਮ ਪੰਚ, ਮਨਜੀਤ ਖਾਲਸਾ ਪੰਚ, ਰਣਜੀਤ ਸਿੰਘ ਪੰਚ, ਸੁਰਿੰਦਰ ਪਾਲ ਬਾਟਾ ਪੰਚ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਵਿੱਦਿਅਕ ਤੇ ਖੇਡਾਂ ਦੇ ਖੇਤਰ ‘ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸਫਲ ਬਣਾਉਣ ‘ਚ ਸ. ਸਰਬਜੀਤ ਸਿੰਘ ਰਾਣਾ ਤੇ ਬਲਵੀਰ ਸਿੰਘ ਛੋਕਰ ਦਾ ਖਾਸ ਯੋਗਦਾਨ ਰਿਹਾ | ਇਸ ਮੌਕੇ ਬਿੰਦਰ ਛੋਕਰਾਂ, ਹਨੀ ਸੇਠੀ, ਮਾਸਟਰ ਜਸਵੰਤ ਮੋਂਰੋਂ, ਤਾਰੋ ਦੇਵੀ, ਰਾਨੀ ਆਸ਼ਾ ਵਰਕਰਜ਼ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj