*ਡਾ. ਬੀ. ਆਰ ਅੰਬੇਡਕਰ ਐਜੂਕੇਸ਼ਨਕ ਵੈਲਫੇਅਰ ਸੋਸਾਇਟੀ ਨੇ ਵੀ ਕੀਤਾ ਸਨਮਾਨਿਤ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੀ 8ਵੀਂ ਕਲਾਸ ਦੀ ਵਿਧਆਰਥਣ ਹਰਸਿਮਰਨਜੀਤ ਕੌਰ ਜਿਸਨੇ (594/600) ਅੰਕ ਲੈ ਕੇ ਪੂਰੇ ਜਿਲਾ ਜਲੰਧਰ ‘ਚ ਪਹਿਲਾ ਤੇ ਪੂਰੇ ਪੰਜਾਬ ਭਰ ‘ਚ 7ਵਾਂ ਸਥਾਨ ਪ੍ਰਪਾਤ ਕੀਤਾ ਹੈ, ਅੱਜ ਉਸਨੂੰ ਸਕੂਲ ਵਿਖੇ ਐੱਸ. ਡੀ. ਐੱਮ ਸ. ਅਮਨਪਾਲ ਸਿੰਘ ਫਿਲੌਰ ਤੇ ਸਮੂਹ ਅਧਿਆਪਕਾਂ ਵਲੋਂ ਨਕਦ ਇਨਾਮ ਤੇ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਅੱਪਰਾ ਵਲੋਂ ਵੀ ਵਿਦਿਆਰਥਣ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸ. ਅਮਨਪਾਲ ਸਿੰਘ ਐੱਸ. ਡੀ. ਐੱਮ. ਫਿਲੌਰ ਨੇ ਕਿਹਾ ਵਿਦਿਆਰਥਣ ਹਰਸਿਮਰਜੀਤ ਕੌਰ ਨੇ ਪੂਰੇ ਜਿਲਾ ਜਲੰਧਰ ਦਾ ਮਾਣ ਪੰਜਾਬ ਭਰ ‘ਚ ਵਧਾਇਆ ਹੈ | ਇਸ ਮੌਕੇ ਬੋਲਦਿਆਂ ਸੰਤ ਆਤਮਾ ਰਾਮ ਸੰਚਾਲਕ ਡੇਰਾ ਸੰਤ ਟਹਿਲ ਦਾਸ ਤੇ ਮੁੱਖ ਅਧਿਆਪਕ ਜਸਪਾਲ ਸੰਧੂ ਨੇ ਕਿਹਾ ਕਿ ਉਹ ਭਵਿੱਖ ‘ਚ ਵੀ ਇਸ ਬਾਲੜੀ ਦੀ ਸਿੱਖਿਆ ਸੰਬੰਧੀ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ | ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ, ਜੋਗ ਰਾਜ ਚੰਦੜ ਰਿਟਾਇਰਡ ਮੁੱਖ ਅਧਿਆਪਕ, ਕਮਲ ਕੁਮਾਰ ਚੱਕ ਸਾਹਬੂ, ਰਾਕੇਸ਼ ਕੁਮਾਰ ਬੱਬੂ ਚੱਕ ਸਾਹਬੂ, ਸੋਮ ਨਾਥ ਸਾਬਕਾ ਪੰਚ, ਹਰਬੰਸ ਰਾਣਾ, ਮਨਦੀਪ ਸਿੰਘ, ਅਰਵਿੰਦਰ ਸਿੰਘ, ਸ਼ਰਨਜੀਤ ਸਿੰਘ, ਹਰਜੀਤ ਸਿੰਘ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ, ਨੈਂਨਸੀ ਰਾਣੀ, ਪ੍ਰੋਮਿਲਾ ਦੇਵੀ, ਬਲਜੀਤ ਕੌਰ, ਸੁਭਾਸ਼ ਚੰਦਰ, ਗੁਰਨਾਮ ਸਿੰਘ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



