(ਸਮਾਜ ਵੀਕਲੀ)- ਮੈਂ ਇੱਕ ਆਮ ਬੰਦੇ ਦੇ ਹਾਲਾਤ ਅਤੇ ਸਾਡੇ ਸੇਵਕ ਬਣਕੇ ਅੰਦਰੋਂ ਕੁਤਰਨ ਵਾਲਿਆਂ ਦਾ ਵਿਸਲੇਸਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਗੱਲ ਨਹੀਂ ਅਸੀਂ ਆਪਣੀ ਰੂਹ ਅੱਗੇ ਸਿਰ ਉੱਚਾ ਕਰਕੇ ਖੜ੍ਹੇ ਹਾਂ ਕਿ ਕਦੇ ਹਰਾਮ ਦੀ ਕਮਾਈ ਨਹੀਂ ਖਾਧੀ। ਪੰਜਾਬ ਦੇ ਲਈ ਹਮੇਸ਼ਾ ਫਤਬਾ ਜਾਰੀ ਕੀਤਾ, ਪਰ ਇੱਕ ਇੱਕ ਕਰਕੇ ਗੂੰਝਲਾਂ ਨਿੱਕਲਣਗੀਆਂ ਨਾ ਤਾਂ ਕੀ ਸੀ ਵਧਦੀਆਂ ਹੀ ਗਈਆਂ…
ਤਸਵੀਰ ਵਿਚ ਮੈਂ ਤੇ ਮੇਰੇ ਬੱਚੇ ਇੱਕ 18 ਸਾਲਾਂ ਦਾ ਸਰੀਰਕ ਤੌਰ ਤੇ ਪੂਰਨ ਅਪਾਹਿਜ ਹੈ, ਦੂਜਾ ਹਾਲੇ ਆਰਥਿਕ ਤੌਰ ਤੇ ਕਮਜ਼ੋਰ ਹੈ! ਸਰੀਰਕ ਅਪਾਹਿਜ ਨੇ ਜਨਮ ਤੋਂ ਬਾਅਦ ਧਰਤੀ ‘ਤੇ ਪੈਰ ਰੱਖਕੇ ਨਹੀਂ ਦੇਖਿਆ, ਦੂਜੇ ਨੂੰ ਪੈਰਾਂ ਤੇ ਖੜ੍ਹਾ ਕਰਨ ਲਈ ਮੇਰਾ ਤੀਹ ਸਾਲਾਾਂ ਤੋਂ ਸੰਘਰਸ਼ ਹਾਲੇ ਮੁੱਕਿਆ ਨਹੀਂ! ਦੇਸ਼ ਦੇ ਅਰਥਚਾਰੇ ਵੱਲੋਂ ਕਦੇ ਕੋਈ ਪੰਜ ਪੈਸਿਆਂ ਦੀ ਮਾਲੀ ਮਦਦ ਨਹੀਂ ਮਿਲੀ, ਉਲਟਾ ਛੋਟਾ ਕਰਮਚਾਰੀ ਹੋਣ ਦੇ ਨਾਤੇ ਟੈਕਸ ਚੋ ਮਾਮੂਲੀ ਜਹੀ ਛੋਟ ਲੈਣ ਲਈ ਦਸਤਾਵੇਜ਼ਾਂ ਦਾ ਥੱਬਾ ਤਿਆਰ ਕਰਨਾ ਪੈਂਦਾ ਹੈ!
ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਕਿ ਸੰਵਿਧਾਨ ਦੀ ਸਹੁੰ ਤੇ ਚੱਲਣ ਵਾਲੇ ਲੋਕ ਕਦੇ ਭਲੇ ਵੇਲਿਆਂ ਸਮੇਂ ਰਾਜਨੀਤੀ ‘ਚ ਸੇਵਾ ਭਾਵਨਾ ਦੀ ਇੱਛਾ ਨਾਲ ਆਉਂਦੇ ਸਨ। ਅਸਲ ਹਕੀਕਤ ਜੀਵਨ ਭੋਗਕੇ ਸਮਝ ਆਈ ਕਿ ਰਾਜਨੀਤਕ ਚੂਹਿਆਂ ਨੇ ਕਿਵੇਂ ਦੇਸ਼ ਦੇ ਖ਼ਜਾਨੇ ਵਿਚ ਖੁੱਡਾਂ ਹੀ ਖੁੱਡਾਂ ਕਰ ਰੱਖੀਆਂ ਨੇ, ਮੇਰੇ ਵਰਗੇ ਆਰਥਿਕ ਪੱਖੋਂ ਕਮਜ਼ੋਰ ਅਨੇਕਾਂ ਹੀ ਕੰਨੀ ਦੇ ਕਿਆਰੇ, ਕਿਸੇ ਇੱਕ ਛੱਲ ਦੀ ਉਡੀਕ ਵਿਚ ਉਮਰ ਦੇ ਅੱਧ ਨੂੰ ਲੰਘ ਗਏ, ਪਰ ਛੱਲ ਆਵੇ ਤਾਂ ਆਵੇ ਕਿੱਥੋਂ..? ਜਦੋਂ ਵਿਧਾਇਕਾਂ ਨੇ ਹੀ ਮੁਲਕ ਦੇ ਖ਼ਜ਼ਾਨੇ ਦੀਆਂ ਘੀਸੀਆਂ ਕਰਵਾ ਰੱਖੀਆਂ ਹਨ! ਐਵੇਂ ਥੋੜਾ ਵੋਟਾਂ ਦੀ ਰੁੱਤੇ ਇਹ ਆਪਸ ਵਿੱਚ ਲਟੋ ਪੀਘ ਹੁੰਦੇ ਨੇ, ਵਿਧਾਇਕਾਂ ਨੂੰ ਮਿਲਣ ਵਾਲ਼ੀਆਂ ‘ਨਿਗੂਣੀਆਂ’ ਜਿਹੀਆਂ ਸਹੂਲਤਾਂ ਤੇ ਨਾਲ਼ ‘ਬੌਣੀ’ ਜਿਹੀ ਪੈਨਸ਼ਨ ਪੁਛਤਾਂ ਦੀਆਂ ਜ਼ਿੰਦਗੀਆਂ ਸਵਾਰ ਦਿੰਦੀ ਹੈ। ਸਾਡੇ ਤੱਕ ਸਹੂਲਤਾਂ ਪਹੁੰਚਾਣ ਖਾਲ੍ਹੇ ਵਿੱਚ ਇੱਕ ਅੱਧੀ ਖੁੱਡ ਹੋਵੇ ਤਾਂ ਹੰਬਲਾ ਮਾਰਕੇ ਬੰਦ ਹੋ ਸਕਦੀ ਐ ਜਦਕਿ ਰਾਜਨੀਤਕ ‘ਚੂਹਿਆਂ’ ਨੇ ਸਾਰਾ ਖਾਲ੍ਹ ਈ ਪੱਟ ਰੱਖਿਆ ਹੈ। ਦੱਸੋ 15,000/- ਦਾ ਮਹੀਨੇ ਵਿਚ ਕਿਹੜਾ ਰਿਚਾਰਚ ਹੁੰਦੈ ਫੋਨ ਦਾ..? ਆਮ ਬੰਦਾ ਦੋ-ਚਾਰ ਸੌ ਦਾ ਕਰਾ ਕੇ ਸਾਰੇ ਪਰਿਵਾਰ ਦਾ ਮਹੀਨਾ ਸਾਰ ਦੇਦਾ ਹੈ! ਗੱਡਾ ਕਿਤਾਬਾਂ ਪੜ੍ਹਕੇ ਸਮਾਜ ਨੂੰ ਉਸਾਰੂ ਰਾਹਾਂ ਤੇ ਪਾਉਣ ਵਾਲਿਆਂ ਦੀ ਤਨਖਾਹ 10000 ਤੇ ਇੱਕ ਅਣਪੜ੍ਹ MLA ਦਾ ਮੋਬਾਇਲ ਭੱਤਾ ਹੀ 15000 ਹੈ ਨਾ ਕਮਾਲ ਹੋ ਰਿਹਾ ਦੇਸ਼ ਅੰਦਰ..! ਹੁਣ ਤਾਂ ਕਦੇ ਕੁਦਰਤ ਹੀ ਮੇਹਰ ਕਰੇ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਬੇਲੋੜੇ ਭੱਤੇ ਤੇ ਲੁੱਟ ਬੰਦ ਕੀਤੀ ਜਾਵੇ, ਤਾਂ ਹੀ ਖਾਲ੍ਹ ਦੀਆਂ ਸਾਰੀਆਂ ਖੁੱਡਾਂ ਬੰਦ ਹੋ ਕੇ ਕੰਨੀ ਦੇ ਕਿਆਰੀ ਤੱਕ ਪਾਣੀ ਅੱਪੜ ਸਕਦਾ ਹੈ!!!!
ਤੀਹ ਵਰ੍ਹੇ ਪਹਿਲਾਂ ਆਰਥਿਕ ਤੰਗੀ ਤੋਂ ਛੁਟਕਾਰਾ ਪਾਉਣ ਲਈ ਫੌਜ ਵਿਚ ਭਰਤੀ ਹੋਣਾ ਬਿਹਤਰ ਲੱਗਿਆ ਸੀ, ਅਠਾਰਾਂ ਵਰ੍ਹੇ ਫੌਜ ਦੀ ਨੌਕਰੀ ਕੀਤੀ, ਜੋ ਦੋ ਵਾਰੀ ਉਮਰ ਕੈਦ ਕੱਟਣ ਬਰਾਬਰ ਹੈ। ਫ਼ਰਕ ਸਿਰਫ਼ ਐਨਾ ਹੁੰਦਾ ਕਿ ਫੌਜ ਵਿਚ ਘਰ ਦੀਆਂ ਮੁਢਲੀਆਂ ਲੋੜਾਂ ਜੋਗਾ ਧਨ ਜਰੂਰ ਮਿਲਦਾ ਹੈ, ਬਾਕੀ ਬੰਬ ਤੇ ਗੋਲੇ ਮੁਫ਼ਤ ਵਿਚ, ਪਰ ਆਰਥਿਕ ਹਾਲਤਾਂ ਵਾਲਾ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਪੈਨਸ਼ਨ ਦੇ ਮਿਲਦੇ ਰੁਪਈਆਂ ਨਾਲ ਸਾਡੇ ਘਰ ਕਿਵੇਂ ਚਲਦੇ ਨੇ ਕਦੇ ਨਹੀਂ ਸੋਚਿਆ ਕਿਸੇ ਵਿਧਾਇਕ ਨੇ ਅੱਜ ਤੱਕ..!
ਫੌਜ ਵਿਚੋਂ ਆਇਆਂ ਤਾਂ ਅਠਾਰਾਂ ਸਾਲਾਂ ਦੀ ਕਮਾਈ ਨਾਲ ਰਹਿਣ ਲਈ ਸਿਰਫ਼ ਆਲ੍ਹਣਾ ਹੀ ਬਣਿਆ, ਕਬੀਲਦਾਰੀ ਨੂੰ ਸੁਖਾਲਾ ਚਲਾਉਣ ਲਈ ਦੁਬਾਰਾ ਛੋਟੇ ਕਰਮਚਾਰੀ ਦੇ ਤੌਰ ਤੇ ਪੁਲਿਸ ਵਿਭਾਗ ਭਰਤੀ ਹੋਇਆ ਹਾਂ! ਜਿੱਥੇ ਦੇ ਜ਼ਿਆਦਾਤਰ ਸਾਥੀ ਮੇਰੀ ਵਰਦੀ ਤੇ ਲੱਗੇ ਰੀਬਨਾਂ ਦੇ ਮਤਲਬ ਵੀ ਨਹੀਂ ਦੱਸ ਪਾਉਣਗੇ ਮੈਨੂੰ ਪੱਕਾ ਯਕੀਨ ਹੈ ਤੇ ਬਾਕੀ ਸਾਥੀਆਂ ਵੱਲੋ ਸਾਬਕਾ ਫੌਜੀਆਂ ਨੂੰ ਇਸ ਨਜ਼ਰ ਨਾਲ ਵੇਖਿਆ ਜਾਂਦਾ ਹੈ ਜਿਵੇਂ ਅਸੀਂ ਦੁਬਾਰਾ ਨੌਕਰੀ ਲੈ ਕੇ ਕੋਈ ਜ਼ੁਰਮ ਕਰ ਲਿਆ ਹੋਵੇ। ਇਹ ਵੀ ਪਤਾ ਕਿ ਨੇਤਾਵਾਂ ਨੇ 2004 ਤੋਂ ਮੁਲਾਜ਼ਮਾਂ ਦੀ ਪੈਨਸ਼ਨ ਕੱਟ ਕੇ ਆਪਣੇ ਲਈ ਗੱਫੇ ਵੱਡੇ ਕਰ ਲਏ ਹਨ। ਪਰ ਅੱਜ ਨੂੰ ਜਿਉਣ ਲਈ ਹੋਰ ਕੀ ਕਰਿਆ ਵੀ ਕੀ ਸਕਦਾ ਸੀ? ਏਥੇ ਰਹਿੰਦਿਆਂ ਮੈਂ ਧੁਰ ਅੰਦਰੋਂ ਮਹਿਸੂਸ ਕਰਦਾ ਹਾਂ ਕਿ ਸਭ ਜੋ ਜ਼ਿਆਦਾ ਜ਼ਿਆਦਤੀ ‘ਪੰਜਾਬ ਹੋਮ ਗਾਰਡ’ ਦੇ ਨੌਜਵਾਨਾਂ ਨਾਲ ਹੁੰਦੀ ਹੈ! ਇਨ੍ਹਾਂ ਨੂੰ ਬੁਢਾਪੇ ‘ਚ ਪੈਨਸ਼ਨ ਦਾ ਹੱਕ ਨੀ, ਕਿਸੇ ਬੱਚੇ ਦੀ ਸਰਕਾਰੀ ਨੌਕਰੀ ਨਹੀਂ। ਆਪਣੇ ਲਈ ਵਿਧਾਇਕਾਂ ਨੇ ਖੁੱਲ੍ਹੇ ਗੱਫੇ ਰੱਖੇ ਹੋਏ ਹਨ।
ਇਨ੍ਹਾਂ ਦੋਵੇਂ ਭਰਾਵਾਂ ਤੋਂ ਵੱਡੀ ਭੈਣ ਨੇ ਪੜ੍ਹਾਈ ਵਿਚ ਹਮੇਸ਼ਾਂ ਹੀ ਬਹੁਤ ਕਾਬਿਲੇ ਤਰੀਫ਼ ਮਿਹਨਤ ਕੀਤੀ ਤੇ ਸਦਾ ਹੀ ਬੇਹਤਰੀਨ ਨਤੀਜਾ ਦਿੱਤਾ। ਹੁਣ ਓਹ ਉੱਚ ਪੜ੍ਹਾਈ ਲਈ ਵਿਦੇਸ਼ ਗਈ। ਔਲਾਦ ਦੀ ਖੁਸ਼ੀ ਲਈ ਬਾਪੂ ਕੀ ਨਹੀਂ ਕਰਦਾ? ਫਿਰ ਬਜ਼ੁਰਗਾਂ ਦੀਆਂ ਬਰਕਤਾਂ ਕੰਮ ਨੇ ਡੰਗ ਸਾਰਿਅਾ, ਇਹ ਹਾਲਾਤ ਸਾਡੇ ਲਈ ਕਿੰਨਾ ਨੇ ਪੈਦਾ ਕੀਤੇ? ਬੇਈਮਾਨ ਤੇ ਲਾਲਚੀ ਨੇਤਾਵਾਂ ਨੇ! ਕਿਵੇਂ ਦੱਸਾਂ ਦੇਸ਼ ਦੇ ਬਾਡਰਾਂ ਤੇ ਹੱਡ ਗਾਲਿਆਂ ਦਾ ਕੀ ਮੁੱਲ ਪਿਆ ਔਲਾਦ ਨੂੰ? ਕਿਵੇਂ ਸਮਝਾਵਾਂ ਆਹ ਨਾਲ ਖੜ੍ਹੇ ਜਿਗਰ ਦੇ ਟੁਕੜੇ ਨੂੰ ਆਪਣੀਆਂ ਆਂਦਰਾਂ ਦੀ ਆਵਾਜ਼, ਜਿਸਦੇ ਆਰਥਿਕ ਪੱਖ ਨੂੰ ਮੈਂ 30 ਵਰ੍ਹੇ ਲੱਕ ਦੁਵਾਲੇ ਧੁੰਨੀ ਤੇ ਬੈਲਟ ਲਾਕੇ ਦੇਸ਼ ਦੇ ਲੀਡਰਾਂ ਤੇ ਅਫ਼ਸਰਾਂ ਦੀ ਫੋਕੀ ਟੌਹਰ ਲਈ ਹਜ਼ਾਰਾਂ ਸਲਿਊਟ ਮਾਰਕੇ ਵੀ ਸੁਧਾਰਨ ਵਿਚ ਕਾਮਯਾਬ ਨਹੀਂ ਹੋ ਸਕਿਆ! ਇਹ ਸਭ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਕਿ ਮੇਰੇ ਸੱਜੇ ਹੱਥ ਸਰੀਰਕ ਅਪਾਹਿਜ ਹੈ ਤੇ ਖੱਬੇ ਹੱਥ ਅੱਜ ਸਾਡੇ ਸਿਸਟਮ ਦਾ ਬਣਾਇਆ ਆਰਥਿਕ ਅਪਾਹਿਜ ਬੈਠਾ ਹੈ! ਕੀ ਮੈਂ ਸੱਚੀ ਮਿਹਨਤ ਨਹੀਂ ਕੀਤੀ..? ਮੇਰੀ ਜਵਾਨੀ ਗਾਲੀ ਦਾ ਕੀ ਮੁੱਲ ਪਿਆ? ਅਸੀਂ ਤੀਹ ਵਰਿਆਂ ਵਿਚ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਵੀ ਬਹਾਲ ਨਹੀਂ ਕਰ ਸਕੇ! ਸਾਡੀ ਗ਼ਰੀਬੀ ਦੂਰ ਕਰਨ ਦੇ ਦਾਅਵੇਦਾਰ ਅਰਬਾਂ ਦੇ ਮਾਲਿਕ ਬਣ ਕੇ ਵੀ ਹਾਲੇ ਭੁੱਖੇ ਨਜ਼ਰ ਆਉਂਦੇ ਹਨ, ਕੀ ਹੋ ਸਕਦੇ..? ਮਾਨਸਿਕ ਤੌਰ ਤੇ ਅਪਾਹਿਜ ਹੋਏ ਲੋਕਾਂ ਦੀ ਦੇਣ ਹੈ ਇਹ ਸਮਾਜਿਕ ਆਰਥਿਕ ਪਾੜਾ, ਹਰ ਵਾਰੀ ਨਵੇਂ ਨਿਜਾਮ ਤੋਂ ਲੋਕਾਂ ਨੂੰ ਆਸਾਂ ਹੁੰਦੀਆਂ ਨੇ, ਪਰ ਹਾਲ ਓਹੀ ਕਿ ‘ਖੁਸਰੇ ਨਾਲ ਖ਼ੁਸਰਾ ਸੁੱਤਾ, ਨਾ ਕੁੱਝ ਲਿਆ ਨਾ ਕੁਝ ਦਿੱਤਾ’ ਸ਼ਾਲਾ ਕਦੇ ਤਾਂ ਬੂਰ ਪਵੇ ਸਾਡੀਆਂ ਆਸਾਂ ਨੂੰ…
ਇਹ ਤ੍ਰਾਸਦੀ ਹੈ ਸਾਡੇ ਸਿਸਟਮ ਦੀ, ਜੋ ਸੱਚਮੁੱਚ ਇਨ੍ਹਾਂ ਹੱਕਾਂ ਦੇ ਹੱਕਦਾਰ ਨੇ ਉਨ੍ਹਾਂ ਨੂੰ ਹੱਕ ਤੋਂ ਵਾਂਝੇ ਰੱਖਿਆ ਜਾਂਦਾ ਹੈ! ਇਕ ਸਰਕਾਰੀ ਕਰਮਚਾਰੀ ਨੂੰ ਭਿਖਾਰੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਪੈਨਸ਼ਨ ਖ਼ਤਮ ਕਰ ਦਿੱਤੀ ਵਿਧਾਇਕਾਂ ਨੂੰ ਹੁਣ ਤੱਕ ਹਰ ਵਾਰੀ ਚੁਣੇ ਜਾਣ ਤੇ ਪੈਨਸ਼ਨ ਮਿਲ ਰਹੀ ਸੀ। ਚਲੋ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਇੱਕ ਪੈਨਸ਼ਨ ਦਾ ਐਲਾਨ ਹੋਇਆ ਹੈ, ਪਰ ਮੈਂ ਸਮਝਦਾ ਇੱਕ ਵੀ ਪੈਨਸ਼ਨ ਕਿਉਂ ਦਿੱਤੀ ਜਾਵੇ? ਜਦੋਂ ਅਸੀਂ ਆਪਣੀ ਸਾਰੀ ਜ਼ਿੰਦਗੀ ਸਰਕਾਰੀ ਨੌਕਰੀ ਕਰਦੇ ਪਰ ਸਾਨੂੰ ਪੈਨਸ਼ਨ ਹੀ ਹੈ ਨਹੀਂ। ਕੀ ਇੱਕ ਸਰਕਾਰੀ ਕਰਮਚਾਰੀ ਦਾ ਬੁਢਾਪਾ ਨਹੀਂ ਹੁੰਦਾ..? ਜਿਨ੍ਹਾਂ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਨ ਦੇ ਫ਼ੈਸਲੇ ਲਏ, ਉਨ੍ਹਾਂ ਉਸ ਜਨਤਾ ਨੂੰ ਰੱਜ ਕੇ ਲੁੱਟਿਆ ਜਿਸ ਜਨਤਾ ਨੇ ਉਹਨੂੰ ਵੋਟ ਪਾਈ ਪੁਰਾਣੀ ਪੈਨਸ਼ਨ ਸਕੀਮ ਸੰਵਿਧਾਨਕ ਹੱਕ ਇੱਕ ਕਰਮਚਾਰੀ ਨੂੰ ਜਿਸ ਤੋਂ ਵਾਂਝਿਆਂ ਕਰ ਦਿੱਤਾ ਸਰਕਾਰਾਂ ਨੇ। ਪਿਛਲੇ ਸਾਲ ਇੱਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਪੈਨਸ਼ਨ ਦੇ ਖਿਲਾਫ਼ ਬੋਲਦਾ ਹੋਇਆ ਕਹਿ ਰਿਹਾ ਸੀ ਕਿ ਵਿਧਾਇਕਾਂ ਨੇ ਵੀ ਆਪਣੇ ਘਰ ਚਲਾਉਣੇ ਹੁੰਦੇ। ਉਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਕਿ ਵਿਧਾਇਕਾਂ ਨੇ ਘਰ ਚਲਾਉਣੇ ਹੁੰਦੇ ਆਮ ਜਨਤਾ ਨੇ ਆਪਣੇ ਘਰ ਨਹੀਂ ਚਲਾਉਣੇ ਹੁੰਦੇ? ਕਦੇ ਸੋਚਿਆ ਆਮ ਜਨਤਾ ਨੂੰ ਤੁਸੀਂ ਪੰਜ ਸਾਲਾਂ ‘ਚ ਦੇ ਕੀ ਰਹੇ ਹੋ? ਮੇਰੇ ਹਿਸਾਬ ਨਾਲ ਵਿਧਾਇਕ ਦੀ ਇੱਕ ਵੀ ਪੈਨਸ਼ਨ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਪੈਨਸ਼ਨ ਮਿਲੇ ਤਾਂ ਨਾਲ ਜਿਹੜੇ ਸਰਕਾਰੀ ਕਰਮਚਾਰੀ ਨੂੰ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਬਰਾਬਰਤਾ ਫਿਰ ਆਵੇਗੀ। ਵਿਧਾਇਕ ਪੰਜ ਸਾਲ ਲੁੱਟਦੇ ਹਨ। ਅਸੀਂ ਖੁੱਲ੍ਹ ਕੇ ਗੱਲ ਕਹਿੰਦੇ ਨਹੀਂ, ਸਾਡੇ ਵਰਗੇ ਕਿੰਨੇ ਹੋਰ ਹੋਣਗੇ ਜਿਨ੍ਹਾਂ ਦੀਆਂ ਇਹ ਕਹਾਣੀਆਂ ਜਿਨ੍ਹਾਂ ਦੀ ਇਸ ਜ਼ਿੰਦਗੀ ਦੀ ਇਹ ਸੱਚਾਈ ਏ। ਅਸੀਂ ਵੋਟ ਪਾ ਕੇ ਵਿਧਾਇਕ ਚੁਣਦੇ ਆਂ ਤੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਵਿਧਾਇਕ, ਵਿਧਾਇਕ ਬਣਨ ਤੋਂ ਬਾਅਦ ਅਮੀਰ ਹੋ ਜਾਂਦਾ। ਹਰ ਇੱਕ ਕਰਮਚਾਰੀ ਜਿਹੜਾ ਪਤਾ ਨਹੀਂ ਕਈ ਵਾਰੀ ਵੀਹ ਘੰਟੇ ਵੀ ਕੰਮ ਕਰ ਰਿਹਾ ਹੁੰਦਾ, ਓਹ ਕਦੇ ਅਮੀਰ ਨਹੀ ਹੁੰਦਾ!
ਕਿਸੇ ਸ਼ਹੀਦ ਸਾਥੀਂ ਦੇ ਬੱਚਿਆਂ ਨੂੰ ਮਿਲਣ ਜਾਈਏ ਤਾਂ ਵਿਧਵਾ ਭੈਣਾਂ ਦੇ ਵੱਖਰੇ ਦੁੱਖ ਦਰਦ ਹਨ… ‘ਤੇਰੀ ਪੈਨਸ਼ਨ ਨਾਲ ਗੁਜ਼ਾਰਾ ਤਾਂ ਚੱਲ ਰਿਹਾ, ਤੇਰੇ ਤੁਰ ਜਾਣ ਪਿੱਛੋਂ, ਮੇਰੇ ਤੇ ਜੋ ਗੁਜ਼ਰ ਰਹੀ ਹੈ ਬੱਸ ਮੈਨੂੰ ਪਤਾ, ਤੂੰ ਦੇਸ਼ ਦੀ ਰਾਖੀ ਕੀਤੀ, ਜਾਨ ਵਾਰਕੇ, ਪਰ ਮੈਂ ਸੁਰੱਖਿਅਤ ਨਹੀਂ, ਤੇਰੇ ਪਿੰਡ ਦੇ ਹਰ ਮੋੜ ਤੇ ਆਵਾਰਾ ਕੁੱਤੇ ਭੋਕਦੇਂ ਨੇਂ, ਘਰ ਤੋਂ ਦੁਕਾਨ ਤੱਕ ਜਾਂਦਿਆਂ ਵੀ ਡਰ ਲੱਗਦਾ, ਕਦੇ ਕਦੇ ਰਾਤ ਸੱਚੀਂ ਸਦੀ ਜਿੱਡੀ ਜਾਪਦੀ ਐ, ਤੇਰੀ ਧੀ ਜੀਹਨੂੰ ਤੂੰ ਪੁੱਤ ਆਖ ਬੁਲਾਉਂਦਾ ਸੀ, ਓਹ ਡਰ ਜਾਦੀਂ ਐ, ਅਸੀਂ ਦੋਵੇਂ ਰੱਬ ਨੂੰ ਅਰਜੋਈ ਕਰਦੀਆਂ, ਛੇਤੀ ਛੇਤੀ ਦਿਨ ਚੜ ਜਾਵੇ, ਸਮਝ ਨਹੀਂ ਆਉਂਦੀ ਕਿਵੇਂ, ਦੱਸਾਂ ਕੀ ਕੀ ਦੱਸਾਂ ਕਿਹਨੂੰ ਦੱਸਾਂ? ਜਿਸ ਨਾਲ ਰਜਾਮੰਦ ਨਾਂ ਹੋਵਾ, ਇੱਕ ਦਿਨ ਬਦਨਾਮ ਜ਼ਰੂਰ ਹੋ ਜਾਂਦੀ ਆ, ਕੰਡੇ ਹੀ ਕੰਡੇ ਨੇ ਜਿੰਨਾਂ ਰਾਹਾਂ ਤੇ ਪੈਰ ਧਰ ਰਹੀ ਆਂ, ਮੈਂ ਤੈਨੂੰ ਪਲ ਪਲ ਮਹਿਸੂਸ ਕਰ ਰਹੀ ਆਂ ਦੁੱਖ ਜਰਨੇ ਤੇ ਦੁੱਖ ਹੰਢਾਉਣੇ ਸਦਾ ਹੀ ਜ਼ਿਆਦਾਤਰ ਬੇਵੱਸ ਔਰਤ ਦੇ ਹਿੱਸੇ ਆਇਆ ਹੈ। ਕੀ ਕਰੇ ਤੇ ਕੀ ਨਾ ਕਰੇ, ਇਸ ਚੱਕਰ ਵਿੱਚ ਹੀ ਸਾਰੀ ਜ਼ਿੰਦਗੀ ਅਜਾਈਂ ਵਾਂਗੂੰ ਹੀ ਲੰਘ ਜਾਂਦੀ ਹੈ। ਨਾ ਸੁੱਤੀ ਨਾ ਕੱਤਿਆ…
ਹੁਣ ਤੱਕ ਦੇ ਵਿਧਾਇਕਾਂ ਨੇ ਹਰੇ ਰੰਗ ਦੇ ਪੈੱਨ ਨੂੰ ਸਿਰਫ਼ ਤੇ ਸਿਰਫ਼ ਆਪਣੇ ਲਈ ਹੀ ਵਰਤਿਆ ਹੈ, ਚੂਹਿਆਂ ਨੇ ਪੂਰੀ ਅੱਤ ਮਚਾ ਰੱਖੀ ਐ! ਬੇਸ਼ਕ ਅੰਗਰੇਜਾਂ ਨੂੰ ਉਨੀ ਸੌ ਸੰਤਾਲੀ ਵਿਚ ਇਥੋਂ ਕੱਢ ਦਿਤਾ ਗਿਆ ਸੀ, ਪਰ ਲੋਕਤੰਤਰ ਦਾ ਬੁਰਕਾ ਪਾ ਕੇ ਇਹ ਲੋਕਸੇਵਕ ਆ ਗਏ, ਅੰਗਰੇਜਾਂ ਦੇ ਫਿਰ ਭੀ ਕੁਝ ਅਸੂਲ ਸਨ ਪਰ ਇਨ੍ਹਾਂ ਲੋਕਸੇਵਕਾਂ ਦਾ ਤਾਂ ਨਾ ਕੋਈ ਅਸੂਲ ਹੈ ਨਾ ਕੋਈ ਸਿਧਾਂਤ। ਮੇਹਨਤ ਨਾਲ ਕਮਾਏ ਲੋਕਾਂ ਦੇ ਪੈਸੇ ਨੂੰ ਇਹ ਦੋਨੋਂ ਹੱਥੀਂ ਹੜੱਪ ਕਰਨ ਤੇ ਲੱਗੇ ਹੋਏ ਹਨ। ਇਨ੍ਹਾਂ ਨੇ ਆਪਣੇ ਲਈ ਅਧਿਕਾਰ ਇਤਨੇ ਵਧਾ ਲਏ ਕਿ ਲੋਕਸੇਵਕ ਦੇ ਰੂਪ ਵਿਚ ਮੁੜ ਤੋਂ ਰਾਜਸ਼ਾਹੀ ਅਤੇ ਜਾਗੀਰਦਾਰੀ ਸਿਸਟਮ ਜੀਵਤ ਕਰ ਦਿਤਾ ਹੈ। ਲੋਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੋ ਰਹੀ ਹੈ ਜਦ ਕਿ ਇਨ੍ਹਾਂ ਨੇ ਪੋਤਿਆਂ ਪੜੋਤਿਆਂ ਤੱਕ ਦੀ ਜਾਇਦਾਦ ਇਕੱਠੀ ਕਰ ਲਈ ਹੈ!
ਪਹਿਲੀ ਵਾਰੀ ਉਮੀਦ ਸੀ ਕਿਸੇ ਸਰਕਾਰ ਤੋਂ ਕਿ ਰਾਜਨੀਤੀ ਦੀਆਂ ਕਿਤਾਬਾਂ ਬਦਲ ਜਾਣਗੀਆਂ, ਸਿਲੇਬਸ ਬਦਲ ਜਾਣਗੇ, ਗੁਰੂ ਬਦਲ ਜਾਣਗੇ, ਚੇਲੇ ਬਦਲ ਜਾਣਗੇ, ਲੋਕਾਂ ਕਿਹਾ ਸੀ ਜਿਉਂਦਾ ਰਹਿ, ਵਸਦਾ ਰਹਿ, ਜੁਗ-ਜੁਗ ਜੀ ਕਿਉਂਕਿ ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਨੇ, ਫਿਰ ਆਪਣੀ ਵਿਉਂਤਬੰਦੀ ਤੇ ਮਿਹਨਤ ਨਾਲ ਯਥਾਰਥ ਕਰ ਵਿਖਾਉਂਦੇ ਹਨ। ਸਿਸਟਮ ਤੋਂ ਦੁੱਖੀ ਇੱਕ ਫੌਜੀ ਦੇ ਮਾਰੇ ਸਲਿਊਟਾਂ ਮੁੱਲ ਨਹੀਂ ਲੱਗਦਾ ਪਵੇਗਾ ਮੁਲਖ ਅੰਦਰ…
ਉਪਰੋਂ ਹੱਸਦਾ ਨਾ ਵੇਖੋ, ਸੁਣੋ ਅੰਦਰ ਕਿੰਨਾ ਰੋ ਰਿਹਾ,
ਬੋਲ਼ੀਆਂ ਸਰਕਾਰਾਂ ਦੀ ਬੇਰੁੱਖੀ, ਜ਼ਿੰਦਗੀ ਢੋਅ ਰਿਹਾ,
ਕਰਮਾ ਦਾ ਫਲ ਹੈ ਜਾਂ ਨੇਕ-ਨੀਅਤੀ ਰਾਸ ਨੀ ਆਈ,
ਸੱਚੇ ਨੂੰ ਹੀ ਕਿਉਂ ਲੱਗਣ ਵੱਟੇ ਤੇ ਪੀੜਾਂ ਦਾ ਕਹਿਰ ਹੈ,
ਤਰਾਸਦੀ ਮੇਰੇ ਭਾਰਤ ਦੀ, ਗੰਗਾ ਦੀ ਧਰਤੀ ਚੋਂ ਪੀ ਰਿਹਾ ਜ਼ਹਿਰ ਹੈ!
ਹਰਫੂਲ ਸਿੰਘਭੁੱਲਰ

ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly