ਮੋਹਨ ਸਿੰਘ ਅਤੇ ਅਰਜੁਨ ਸਿੰਘ ਨੇ ਜਿੱਤੇ ਕਾਂਸੇ ਦੇ ਤਮਗੇ

ਰੋਪੜ, 27 ਮਾਰਚ (ਗੁਰਬਿੰਦਰ ਸਿੰਘ ਰੋਮੀ): ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਐਤਵਾਰ ਨੂੰ ਹੋਈਆਂ ਵੈਟਰਨ ਖੇਡਾਂ ਵਿੱਚ ਵੱਖੋ-ਵੱਖ ਜਿਲ੍ਹਿਆਂ ਤੋਂ ਆਏ ਮਾਸਟਰ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਜਿਲ੍ਹਾ ਰੋਪੜ ਵੱਲੋਂ 65+ ਉਮਰ ਵਰਗ ਲਈ ਖੇਡਦਿਆਂ ਮੋਹਨ ਸਿੰਘ ਚਾਹਲ ਨੇ 1500 ਮੀਟਰ ਦੌੜ ਵਿੱਚ ਅਤੇ ਅਰਜੁਨ ਸਿੰਘ ਵਰਮਾ ਨੇ ਡਿਸਕ ਥ੍ਰੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦੇ ਤਮਗੇ ਜਿੱਤੇ। ਜਿਕਰਯੋਗ ਹੈ ਕਿ ਇਹ ਦੋਵੇਂ ਮਾਸਟਰ ਅਥਲੀਟ ਕਈ ਸਾਲਾਂ ਤੋਂ ਆਪਣੀ ਸ਼ਾਨਦਾਰ ਖੇਡ ਨਾਲ਼ ਜਿਲ੍ਹਾ ਰੋਪੜ ਅਤੇ ਪੰਜਾਬ ਸੂਬੇ ਦਾ ਨਾਂ ਰੌਸ਼ਨ ਕਰ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਕਹਾਣੀ : ਚੰਗਾ ਰੁੱਖ
Next articleਸ਼ੁਭ ਸਵੇਰ ਦੋਸਤੋ,      *ਹਾੜੇ ਪੜ੍ਹਿਓ ਜਰੂਰ ਜੀ…*