ਸ਼ੁਭ ਸਵੇਰ ਦੋਸਤੋ

  ਹਰਫੂਲ ਸਿੰਘ ਭੁੱਲਰ

   (ਸਮਾਜ ਵੀਕਲੀ)
ਪਹਿਲਾਂ ਖੁਦ ਜਿਉਂਣਾ ਸਿੱਖੀਏ, ਮਗਰੋਂ ਦੇਈਏ ਉਪਦੇਸ਼,
ਕੁਦਰਤ ਨੇ ਸਭ ਕੁਝ ਦਿੱਤਾ, ਤੂੰ ਛੱਡ ਮਿੱਤਰਾ ਸਭ ਕਲੇਸ਼!
ਕਿਸੇ ਮੁਕਾਮ ਨੂੰ ਹਾਸ਼ਿਲ ਕਰਨ ਲਈ ਸਭ ਤੋਂ ਵੱਡੀ ਗੱਲ ਯੋਗਤਾ ਤੇ ਤਜ਼ਰਬਾ ਹੋਣਾ ਜਰੂਰੀ ਹੁੰਦਾ ਹੈ। ਜੇ ਸਾਡੇ ਪੱਲੇ ਤਜਰਬਾ ਨਹੀਂ ਤਾਂ ਫੁੱਲਾਂ ਵਾਲੀ ਸੇਜ਼ ਵੀ ਕੰਡੇ ਬਣ ਜਾਂਦੀ ਹੈ।
ਮੰਨਿਆ ਜੀਵਨ ਦੀ ਹਰ ਸਚਾਈ ਖੁਲ੍ਹਕੇ ਬੋਲਣ ਯੋਗ ਵੀ ਨਹੀਂ ਹੁੰਦੀ, ਇਸ ਨੂੰ ਸਿਰਫ਼ ਆਪਣੇ ਅਨੁਸਾਰ ਚੰਗੀ ਤਰ੍ਹਾਂ ਸਮਝਣਾ ਵੀ ਸਿਆਣਪ ਹੁੰਦੀ ਹੈ। ਚੰਗੇ-ਮਾੜਿਆਂ ਦੇ ਸਮੂਹ ਨਾਲ ਇੱਕ ਪਿੰਡ ਬਣਦਾ ਹੈ। ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨਾਮ ਨੂੰ ਚੰਗਿਆਂ ਵਿਚ ਜੋੜੀ ਰੱਖੀਏ। ‘ਸਿਰਫ਼ ਕੋਈ ਚੋਣ ਜਿੱਤਣੀ ਹੀ ਦੁਨੀਆਂ ਦੀ ਆਖਰੀ ਜਿੱਤ ਨਹੀਂ ਹੁੰਦੀ, ਵੋਟਰਾਂ ਜੇ ਦਿਲਾਂ ਨੂੰ ਜਿੱਤਣ ਵਾਲੇ ਆਗੂ ਹੀ ਅਸਲ ਜੇਤੂ ਹੁੰਦੇ ਹਨ’। ਪਰ ਹਰ ਕਿਸੇ ਨੂੰ ਆਪਣੀ ਕਾਮਯਾਬੀ ‘ਮਿਹਨਤ’ ਤੇ ਦੂਸਰੇ ਦੀ ਸਫ਼ਲਤਾ ‘ਕਿਸਮਤ’ ਪ੍ਰਤੀਤ ਹੁੰਦੀ ਹੈ।
ਇਹ ਸਿੱਧ ਹੋ ਚੁੱਕਿਆ ਹੈ ਕਿ ਨਫ਼ਰਤ ਸਾਡੇ ਔਗੁਣਾਂ ਵਿਚੋਂ ਉਪਜਦੀ ਹੈ। ਇਸੇ ਕਰਕੇ ਅਜੋਕੇ ਸਮੇਂ ਵਿਚ ਸਨੇਹ ਨਹੀਂ, ਵਿਰੋਧ ਵਿਕਾਸ ਕਰ ਰਿਹਾ ਹੈ। ਪਰ ਚੰਗੇ ਵਿਹਾਰ ਬਿੰਨ ਖ਼ੁਸ਼ਹਾਲੀ ਆ ਨਹੀ ਸਕਦੀ, ਚੰਗੇ ਤੌਰ-ਤਰੀਕੇ ਅਨੇਕਾਂ ਰਾਹ ਖੋਲ੍ਹਦੇ ਹਨ। ਇਸ ਲਈ ਸਾਨੂੰ ਪਿੰਡਾਂ ਵਿਚ ਪਿਆਰ ਤੇ ਆਪਸੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ, ਕਿਸੇ ਦਾ ਕੁੱਝ ਨਹੀਂ ਜਾਣਾ, ਨੁਕਸਾਨ ਸਾਡਾ ਮੱਧਵਰਗ ਦਾ ਹੀ ਹੁੰਦਾ ਹੈ ਹਮੇਸ਼ਾ! ਕੁਦਰਤ ਭਲੀ ਕਰੇ ਹਰ ਮੌਸਮ ਸੁੱਖ-ਸ਼ਾਂਤੀ ਨਾਲ ਬੀਤੇ, ਸਾਡੀ ਭਾਈਚਾਰਕ ਸਾਂਝ ਬਰਕਰਾਰ ਰਹੇ, ਇਹੋ ਦਿਲੋ ਅਰਦਾਸ ਹੈ।

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ – 466
Next article44ਵੀ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਟੂਰਨਾਮੈਂਟ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ