44ਵੀ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਟੂਰਨਾਮੈਂਟ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ 

ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਬਲਾਕ ਪੱਧਰੀ ਸਨਮਾਨ ਸਮਾਗਮ ਆਯੋਜਿਤ 
ਕਪੂਰਥਲਾ,20 ਦਸੰਬਰ ( ਕੌੜਾ )- ਅੱਜ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ( ਕਪੂਰਥਲਾ -1) ਵਿਖੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲੀ ਦੀ ਦੇਖਰੇਖ ਹੇਠ  ਬਲਾਕ ਪੱਧਰੀ ਸਨਮਾਨ ਸਮਾਗਮ  ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਜਿਲਾ ਸਿੱਖਿਆ ਅਫਸਰ ( ਐਲੀਮੈਂਟਰੀ )ਕਪੂਰਥਲਾ ਜੋਗਿੰਦਰ ਸਿੰਘ ਲਹਿਰੀ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਥੇ ਬੀ ਪੀ ਈ ਓ ( ਕਪੂਰਥਲਾ — 1)  ਰਜੇਸ਼ ਕੁਮਾਰ , ਬੀ ਪੀ ਈ ਓ( ਕਪੂਰਥਲਾ — 2) ਸੰਜੀਵ ਕੁਮਾਰ ਹਾਂਡਾ ਅਤੇ ਐਸ ਡੀ ਓ ਖੈੜਾ ਦੋਨਾ ਇੰਜ: ਗੁਰਨਾਮ ਸਿੰਘ ਬਾਜਵਾ ਵਿਸੇਸ਼ ਤੌਰ ਉੱਤੇ ਸ਼ਾਮਲ ਹੋਏ।
          ਸੈਂਟਰ ਹੈੱਡ ਟੀਚਰ ਖੈੜਾ ਦੋਨਾਂ ਅਜੀਤ ਸਿੰਘ, ਸੈਂਟਰ ਹੈੱਡ ਟੀਚਰ ਸ਼ੇਖੂਪੁਰ ਜੈਮਲ ਸਿੰਘ, ਸੈਂਟਰ ਹੈੱਡ ਟੀਚਰ ਰਜਾਪੁਰ ਰੇਸ਼ਮ ਸਿੰਘ ਰਾਮਪੁਰੀ, ਸਰਪੰਚ ਰਸ਼ਪਾਲ ਸਿੰਘ ਚਾਹਲ, ਆਫਿਸ ਸੁਪਰਡੈਂਟ ਜਗਦੀਸ਼ ਕੁਮਾਰ ਥਿੰਦ , ਸਾਬਕਾ ਸੈਂਟਰ ਹੈੱਡ ਟੀਚਰ ਜਗੀਰ ਸਿੰਘ ਖੈੜਾ, ਸੀਨੀਅਰ ਕਲਰਕ ਹਰਜੋਤ ਸਿੰਘ, ਡੀਲਿੰਗ ਕਲਰਕ ਵਿਨੋਦ ਬਾਵਾ,ਲੈਕਚਰਾਰ ਫਿਜੀਕਲ ਐਜੂਕੇਸ਼ਨ ਸੁਰਜੀਤ ਸਿੰਘ ਥਿੰਦ, ਐੱਸ ਸੀ/ ਬੀ ਸੀ ਅਧਿਆਪਕ ਯੂਨੀਅਨ ਕਪੁਰਥਲਾ ਦੇ ਜ਼ਿਲਾ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ, ਮਾਸਟਰ ਮਨਜੀਤ ਸਿੰਘ ਤੋਗਾਂਵਾਲ, ਸਾਬਕਾ ਸਰਪੰਚ ਜਸਵੰਤ ਸਿੰਘ ਚਾਹਲ , ਪੰਚ ਰਣਜੀਤ ਸਿੰਘ ਚਾਹਲ, ਪੰਚ ਗੁਰਦੇਵ ਸਿੰਘ,  ਮਾਸਟਰ ਕਰਮਜੀਤ ਗਿੱਲ, ਮੈਡਮ ਸੁਪ੍ਰੀਤ ਕੌਰ ਕੜਾਲ  ਖੁਰਦ ਅਤੇ ਮਾਸਟਰ ਕੁਲਵਿੰਦਰ ਸਿੰਘ ਦੁਰਗਾਪੁਰ ਆਦਿ ਦੀ ਹਾਜ਼ਰੀ ਦੌਰਾਨ ਸਿੱਖਿਆ ਬਲਾਕ ਕਪੂਰਥਲਾ – 1 ਦੀ ਕਬੱਡੀ ਸਰਕਲ ਸਟਾਈਲ ( ਲੜਕੇ) , ਕੁਸ਼ਤੀ ਮੁਕਾਬਲੇ , ਯੋਗਾ, ਸ਼ਤਰੰਜ, ਦੌੜਾਂ ਤੇ ਲੰਬੀ ਛਾਲ ਆਦਿ ਖੇਡਾਂ ਦੇ ਖਿਡਾਰੀਆਂ ਨੇ ਪ੍ਰਾਈਮਰੀ ਸਕੂਲ ਖੇਡਾਂ ਤੇ ਜ਼ਿਲਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ  ਕਰਕੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕਪੂਰਥਲਾ ਜਗਵਿੰਦਰ ਸਿੰਘ ਲਹਿਰੀ  ਅਤੇ ਸਨਮਾਨ ਸਮਾਗਮ ਦੇ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ਉੱਤੇ ਮੈਡਲ, ਸਰਟੀਫਿਕੇਟ ਅਤੇ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  ਉਕਤ ਸਨਮਾਨ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੈਡਮ ਰੁਪਿੰਦਰ ਕੌਰ ਮੈਡਮ ਸੰਤੋਸ਼ ਕੌਰ, ਮੈਡਮ ਨਵਜੀਤ ਕੌਰ, ਮੈਡਮ ਮਨਪ੍ਰੀਤ ਕੌਰ, ਜਸਪਾਲ ਸਿੰਘ ਕਾਕਾ, ਰਮੇਸ਼ ਮੇਸ਼ਾ, ਮੈਡਮ ਪ੍ਰਭਜੋਤ ਕੌਰ, ਮੈਡਮ ਮਨਜੀਤ ਕੌਰ, ਮੈਡਮ ਸੁਰਜੀਤ ਕੌਰ, ਮੈਡਮ ਤੋਸ਼ੀ ਤੇ ਮੈਡਮ ਬਲਜਿੰਦਰ ਕੌਰ ਆਦਿ ਨੇ  ਆਪਣਾ ਵਡਮੁੱਲਾ ਯੋਗਦਾਨ ਪਾਇਆ। ਸਮਾਗਮ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਦਾ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ  ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ
Next articleਅਣਪਛਾਤੇ ਚੋਰਾਂ ਨੇ ਹਾਈ ਸਕੂਲ ਜਵਾਲਾਪੁਰ ਵਿੱਚ  ਚੌਥੀ ਵਾਰ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ