(ਸਮਾਜ ਵੀਕਲੀ)
“ਅਦਬ, ਫ਼ਰਜ਼, ਕਲਾ ਤੇ ਕੁਦਰਤ ਦੀ ਤਸਵੀਰ…”
ਇਹ ਚਾਰੋ ਸਿਰਫ਼ ਇੱਕ ਤਸਵੀਰ ਦੀ ਵਿਅਖਿਆ ਹਨ, ਸਗੋਂ ਇੱਕ ਰੂਹਾਨੀ ਦਰਪਣ ਹੈ, ਜਿਸ ਵਿੱਚ ਮਨੁੱਖੀ ਜ਼ਿੰਦਗੀ ਦੇ ਗਹਿਰੇ ਪੱਖ ਝਲਕਦੇ ਹਨ।
“ਮੂਰਤ ਨੇ ਅਦਬ ਸਿਖਾਇਆ” ਮਤਲਬ ਕਿ ਬੇਜਾਨ ਹੋ ਕੇ ਵੀ ਇੱਕ ਮੂਰਤ ਕਿਵੇਂ ਜੀਵਨ ਦੇ ਸਭ ਤੋਂ ਸੁੰਦਰ ਗੁਣ, ਅਦਬ, ਇਜ਼ਤ ਤੇ ਨਿਮਰਤਾ ਦੀ ਸਿਖਲਾਈ ਦੇ ਰਹੀ ਹੈ। ਜਦੋਂ ਵੀ ਅਸੀਂ ਕਿਸੇ ਨੂੰ ਝੁਕ ਕੇ ਮਿਲਦੇ ਹਾਂ, ਅਸੀਂ ਆਪਣੇ ਅੰਦਰਲੇ ਅਹੰਕਾਰ ਨੂੰ ਛੱਡ ਰਹੇ ਹੁੰਦੇ ਹਾਂ।
“ਇਨਸਾਨ ਨੇ ਫ਼ਰਜ਼ ਨਿਭਾਇਆ” ਸਾਡੀ ਸਭ ਤੋਂ ਵੱਡੀ ਪਛਾਣ ਸਾਡਾ ਫ਼ਰਜ਼ ਹੈ। ਮੰਨਿਆ ਮੂਰਤ ਨੂੰ ਇਨਸਾਨ ਨੇ ਬਣਾਇਆ ਹੈ, ਪਰ ਮੂਰਤ ਅਖੀਰ ਇਨਸਾਨ ਨੂੰ ਉਸ ਦੇ ਕਰਤੱਬ ਦੀ ਯਾਦ ਦਿਵਾ ਰਹੀ ਹੈ। ਇਨਸਾਨ ਨੇ ਵੀ ਜਦੋਂ ਅਦਬ ਦਾ ਸਲਾਮ ਕੀਤਾ, ਉਹ ਆਪਣੇ ਕਰਤੱਬ ਦੀ ਪੂਰੀ ਕਰਵਾਈ ਕਰ ਰਿਹਾ ਸੀ।
“ਕਲਾ ਤੇ ਜ਼ਿੰਦਗੀ ਰਲ ਗਏ” ਰਾਹੀਂ ਤਸਵੀਰ ਸਾਨੂੰ ਦੱਸਦੀ ਹੈ ਕਿ ਕਲਾ ਜਦੋਂ ਜੀਵਨ ਨਾਲ ਮਿਲਦੀ ਹੈ, ਤਾਂ ਇੱਕ ਨਵਾਂ ਅਰਥ ਉਤਪੰਨ ਹੁੰਦਾ ਹੈ। ਇਹ ਸਿਰਫ਼ ਫੋਟੋ ਨਹੀਂ, ਸਗੋਂ ਇੱਕ ਪਲ ਹੈ ਜਿੱਥੇ ਰਚਨਾ ਤੇ ਰਚਨਹਾਰ ਇੱਕ ਹੋ ਗਏ।
“ਕੁਦਰਤ ਨੇ ਸਬਕ ਸਿਖਾਇਆ” ਪਿੱਛੇ ਪਹਾੜ, ਆਕਾਸ਼, ਹਵਾ ਤੇ ਹਰੀਆਲੀ ਮਿਲ ਕੇ ਦੱਸਦੇ ਹਨ ਕਿ ਕੁਦਰਤ ਹਮੇਸ਼ਾ ਸਿਖਾਉਂਦੀ ਹੈ। ਉਸ ਦਾ ਹਰ ਰੰਗ, ਹਰ ਲਹਿਰ, ਹਰ ਖਾਮੋਸ਼ੀ ਅੰਦਰੋਂ ਸਬਕ ਲਿਖ ਰਹੀ ਹੁੰਦੀ ਹੈ।
ਸੋ ਅਦਬ ਰੱਖੀਏ, ਫ਼ਰਜ਼ ਨਿਭਾਈਏ, ਕਲਾ ਨੂੰ ਜੀਵਨ ਨਾਲ ਜੋੜੀਏ ਤੇ ਕੁਦਰਤ ਤੋਂ ਹਮੇਸ਼ਾ ਸਿੱਖਦੇ ਰਹੀਏ।
ਤਸਵੀਰ ਸਿਖਾਉਂਦੀ ਹੈ ਕਿ ਕਦੇ ਕਦੇ, ਬਿਨਾ ਕੁੱਝ ਕਹੇ ਵੀ, ਅਸੀਂ ਦੁਨੀਆਂ ਨੂੰ ਬਹੁਤ ਕੁਝ ਦੱਸ ਸਕਦੇ ਹਾਂ। ਸਿਰਫ਼ ਝੁਕ ਕੇ, ਸਿਰਫ਼ ਇੱਕ ਮੁਸਕਰਾਹਟ ਨਾਲ…
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157



