ਚੰਗੀ ਹੋਲੀ ਰੰਗਾਂ ਦੀ.

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਆਤੰਕਵਾਦ ਤੇ ਦਹਿਸ਼ਤਗਰਦੀ
ਨਾਲ ਇਹ ਦੁਨੀਆਂ ਕਿੰਨੀ ਮਰਦੀ
ਨਾ ਕੁੱਝ ਮਿਲਿਆ ਨਾ ਕੁੱਝ ਮਿਲਣਾ
ਖੋਹ ਕੇ ਖੁਸ਼ੀ, ਦੂਜੇ ਦੇ ਘਰ ਦੀ
ਜੱਗ ਵਿੱਚ ਅਮਨ-ਅਮਾਨ ਰਹੇ
ਕਦੇ ਕਰੀਏ ਨਾ ਗੱਲ ਜੰਗਾਂ ਦੀ
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ……

ਆਓ ਸੱਭ ਦੀ ਖ਼ੈਰ ਮਨਾਈਏ
ਨਫ਼ਰਤ ਨੂੰ ਦਿਲੋਂ ਦੂਰ ਭਜਾਈਏ
“ਜੀਓ ਅਤੇ ਜਿਊਣ ਦਿਓ” ਦੀ
ਨੀਤੀ ਨੂੰ ਸੱਭ ਰਲ ਅਪਣਾਈਏ
ਭਾਈਚਾਰੇ ਦੀ ਸਾਂਝ ਵਧਾਅ
ਧੁੰਨ ਛੇੜੋ ਪਿਆਰ ਤਰੰਗਾਂ ਦੀ
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ……

ਹਿੰਦੂ, ਮੁਸਲਿਮ, ਸਿੱਖ, ਈਸਾਈ
ਛੋਟਾ ਵੱਡਾ ਧਰਮ ਨਾ ਕਾਈ
ਸੱਭੇ ਧਰਮ ਮਹਾਨ ਬੜੇ ਨੇ
ਸੱਭਨਾਂ ਦੀ ‘ਖੁਸ਼ੀ’ ਕਰ ਵਡਿਆਈ
ਕੋਈ ਧਰਮ ਨਹੀਂ ਵੈਰ ਸਿਖਾਉਂਦਾ
ਗੱਲ ਕਰਦੇ ਪਿਆਰ ਉਮੰਗਾਂ ਦੀ
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ……

ਖੁਸ਼ੀ ਮੁਹੰਮਦ “ਚੱਠਾ”
(M): 9779025356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਦਾ ਤਿਉਹਾਰ
Next articleਲੈ ਦੇ ਮਾਂ ਪਿਚਕਾਰੀ