(ਸਮਾਜ ਵੀਕਲੀ)
ਗੱਲ ਗੱਲ ਉੱਤੇ ਜੋ ਗਰੀਬਾਂ ਨੂੰ ਹੈ ਘੂਰਦਾ।
ਠਾਣਿਆਂ ਚ ਝੂਠਿਆਂ ਦਾ ਹੋਵੇ ਪੱਖ ਪੂਰਦਾ।
ਨਿੱਕੀ ਜਿਹੀ ਗੱਲ ਪਿੱਛੇ ਨੇਮ ਉੱਤੇ ਅੜ ਜੇ।
ਰੱਬ ਦੀ ਸੌਂਹ ਬੰਦੇ ਵਿੱਚੋਂ ਉਦੋਂ ਬੰਦਾ ਮਰਜੇ।
ਆਪਣੀ ਜ਼ਨਾਨੀ ਦੇ ਜੋ ਬਾਹਰ ਭੇਤ ਖੋਲਦਾ।
ਅੱਧਾ ਸੱਚ ਦੱਸੇ ਨਾਲ ਅੱਧਾ ਝੂਠ ਬੋਲਦਾ।
ਪੀਕੇ ਘੁੱਟ ਦਾਰੂ ਕਿਸੇ ਹੋਰ ਘਰੇ ਵੜ ਜੇ
ਰੱਬ ਦੀ ਸੌਂਹ ਬੰਦੇ ਵਿੱਚੋਂ, ਉਦੋਂ ਬੰਦਾ ਮਰਜੇ।
ਕਿਸੇ ਦੀ ਲੜਾਈ ਦੇਖ,ਕੋਲੋਂ ਲੰਘ ਜਾਂਵਦਾ।
ਮਾਤਮ ਕਿਸੇ ਦੇ ਵਿੱਚ ਖੁਸ਼ੀਆਂ ਮਨਾਂਵਦਾ।
ਵੇਖਕੇ ਜ਼ੁਲਮ ਜਿਹੜਾ, ਅੱਖ ਨੀਵੀਂ ਕਰਜ਼ੇ।
ਰੱਬ ਦੀ ਸੌਂਹ ਬੰਦੇ ਵਿਚੋਂ ਓਦੋਂ ਬੰਦਾ ਮਰਜੇ।
ਬੁਢੇ ਮਾਪਿਆਂ ਦੀ ਜਿਹੜਾ ਬਾਤ ਨਹੀਓਂ ਪੁੱਛਦਾ।
ਟਲਦਾ ਜੋ ਕੰਮ ਤੋਂ, ਸਵੇਰੇ ਲੇਟ ਉੱਠਦਾ।
ਬਿਨਾਂ ਲੜੇ ਪਹਿਲਾਂ ਹੀ ਹਾਲਾਤਾਂ ਕੋਲੋਂ ਡਰਜੇ।
ਰੱਬ ਦੀ ਸੌਂਹ ਬੰਦੇ ਵਿੱਚੋਂ ਓਦੋਂ ਬੰਦਾ ਮਰਜੇ।
ਵੇਚ ਜੇ ਈਮਾਨ ਜਿਹੜਾ,ਪੈਸੇ ਪਿੱਛੇ ਲੱਗ ਕੇ।
ਭੋਲੇ ਬੰਦਿਆਂ ਨੂੰ “ਖਾਨਾਂ”,ਭੱਜ ਜਾਵੇ ਠੱਗ ਕੇ।
ਸੱਚ ਤੋਂ ਕਲ਼ਮ “ਕਾਮੀ ਵਾਲੇ” ਦੀ ਜੇ ਖੜਜੇ।
ਰੱਬ ਦੀ ਸੌਂਹ ਬੰਦੇ ਵਿੱਚੋਂ ਉਦੋਂ ਬੰਦਾ ਮਰਜੇ।
✍🏻 ਸੁਕਰ ਦੀਨ ✍🏻
ਪਿੰਡ ਕਾਮੀ ਖੁਰਦ
9592384393
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly