ਕੁਰਾਲ਼ੀ, (ਸਮਾਜ ਵੀਕਲੀ) : ਕੁਰਾਲੀ ਸ਼ਹਿਰ ਦੀ ਹੱਦ ਵਿਚ ਲਾਵਾਰਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ਪੌਣੇ ਦੋ ਕੁ ਸਾਲ ਤੋਂ ਰਹਿ ਰਹੇ ਨਾਗਰਿਕ ਜੋਗੀ (50 ਸਾਲ) ਅਤੇ ਇੱਕ ਸਾਲ ਕੁ ਤੋਂ ਰਹਿ ਰਹੇ ਰਵੀ ਕੁਮਾਰ (65 ਸਾਲ) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਜੋਗੀ ਨੂੰ ਪੁਲਸ ਥਾਣਾ ਮਾਜਰੀ (ਮੋਹਾਲ਼ੀ) ਵੱਲੋਂ 22-05-2023 ਨੂੰ ਪ੍ਰਭ ਆਸਰਾ ਵਿਖੇ ਦਾਖਲ ਕਰਵਾਇਆ ਗਿਆ ਸੀ। ਮੁਢਲੇ ਮੈਡੀਕਲ ਟੈਸਟਾਂ ਦੌਰਾਨ ਇਸਦੀ ਮਾਨਸਿਕ ਸਥਿਤੀ ਅਸਥਿਰ ਪਾਈ ਗਈ। ਜਿਸ ਤੋਂ ਬਾਅਦ ਸੰਸਥਾ ਵੱਲੋਂ ਇਸਨੂੰ ਇਲਾਜ ਅਤੇ ਸਾਂਭ-ਸੰਭਾਲ਼ ਸੰਬੰਧੀ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਰਵੀ ਕੁਮਾਰ ਨੂੰ ਸੰਸਥਾ ਵੱਲੋਂ ਕੁੱਝ ਸਮਾਜ ਦਰਦੀ ਸੱਜਣਾਂ ਦੀ ਅਪੀਲ ‘ਤੇ 03-01-2025 ਨੂੰ ਨਵਾਂ ਗਰਾਓਂ ਦੇ ਸਰਕਾਰੀ ਹਾਈ ਸਕੂਲ ਤੋਂ ਬਚਾਅ ਕਾਰਜ ਕਰਕੇ ਸੰਸਥਾ ਵਿਖੇ ਲਿਆਂਦਾ ਗਿਆ ਸੀ। ਜਿੱਥੇ ਇਸਦੀ ਹਾਲਤ ਬਹੁਤ ਤਰਸਯੋਗ ਸੀ। ਧਮਣੀਆਂ ਵਿੱਚ ਕਿਸੇ ਜੰਮਾਅ ਕਾਰਨ ਦਿਲ 20 ਕੁ ਪ੍ਰਤੀਸ਼ਤ ਹੀ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ ਸੱਜੇ ਗਿੱਟੇ ਵਾਲ਼ਾ ਜੋੜ ਵੀ ਟੁੱਟ ਕੇ ਦੁਬਾਰਾ ਗਲਤ ਜੁੜਿਆ ਹੋਇਆ ਸੀ। ਉਪਰੰਤ ਸੰਸਥਾ ਵੱਲੋਂ ਇਸਦਾ ਹਰੇਕ ਤਰ੍ਹਾਂ ਦਾ ਇਲਾਜ ਕਰਵਾਇਆ ਗਿਆ। ਹੁਣ ਉਪਰੋਕਤ ਦੋਵੇਂ ਮਰੀਜ ਕੁੱਝ ਦਿਨਾਂ ਤੋਂ ਜਿਆਦਾ ਤਕਲੀਫ਼ ਵਿੱਚ ਹਨ। ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਇਹਨਾਂ ਨੂੰ ਪਛਾਨਣ ਵਾਲ਼ਾ ਕੋਈ ਜਾਣੂ ਜਾਂ ਰਿਸ਼ਤੇਦਾਰ ਇਹਨਾਂ ਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਪ੍ਰਭ ਆਸਰਾ ਵਿਖੇ ਸੰਪਰਕ ਕਰ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj