HOME ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਪਿੰਡ ਧੀਣਾ ਜਲੰਧਰ ਕੈਂਟ

ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਪਿੰਡ ਧੀਣਾ ਜਲੰਧਰ ਕੈਂਟ

5

ਜਲੰਧਰ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪਿੰਡ ਧੀਣਾ ਵਿੱਚ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ। ਜਿਹਦੇ ਵਿੱਚ ਹਮੇਸ਼ਾ ਦੀ ਤ੍ਰਾਹ ਭਗਵਾਨ ਵਾਲਮੀਕਿ ਮਹਾਰਾਜ ਮੰਦਿਰ ਧੀਣਾ ਅੱਡੇ ਵਾਲਾ ਤੇ ਇੰਦਰਾ ਕਲੋਨੀ ਪਿੰਡ ਧੀਣਾ ਤੇ ਵਿੱਚ ਵਾਲਾ ਮੰਦਿਰ ਤੇ ਇਹਨਾ ਤਿੰਨਾ ਮੰਦਿਰ ਦੀ ਸਲਾਹ ਤੇ ਸਹਿਯੋਗ ਦੇ ਨਾਲ ਕੱਢੀ ਗਈ ਸ਼ੋਭਾ ਯਾਤਰਾ 5 ਅਕਤੂਬਰ ਨੂੰ ਤੇ 6 ਅਕਤੂਬਰ ਰਾਤ ਨੂੰ ਪਿੰਡ ਧੀਣਾ ਅੱਡੇ ਵਾਲੇ ਮੰਦਿਰ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਜਿਹਦੇ ਵਿੱਚ ਪੰਜਾਬੀ ਗਾਇਕ ਅਮਰੀਕ ਮਾਈਕਲ , ਇੰਟਰਨੈਸ਼ਨਲ ਕੀਰਤਨੀ ਜੱਥਾ ਅਜੇ ਮਾਓਵਾਲ ਵਾਲੇ ਤੇ ਅਮਰਜੀਤ ਖੇੜਾ ਜੀ ਨੇ ਹਾਜ਼ਰੀ ਲਗਵਾਈ ਮੁੱਖ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੁਲਾਰ ਆਮ ਆਦਮੀ ਪਾਰਟੀ ਜਲੰਧਰ ਕੈਂਟ ਅਤੇ ਐੱਮ ਸੀ 15 ਨੰਬਰ ਵਾਰਡ ਜਲੰਧਰ ਕੈਂਟ , ਭਗਵਾਨ ਵਾਲਮੀਕਿ ਮਹਾਰਾਜ ਅੱਡੇ ਵਾਲੇ ਮੰਦਿਰ ਦੀ ਪ੍ਰਬੰਧਕ ਕਮੇਟੀ ਮੁੱਖ ਤੌਰ ਤੇ ਹਾਜ਼ਰ ਸੀ ਅਤੇ ਇੰਦਰਾ ਕਲੋਨੀ ਪਿੰਡ ਧੀਣਾ ਦੇ ਮੰਦਿਰ ਵਿਚ ਵੀ ਰਾਤ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਪ੍ਰਗਟ ਦਿਵਸ ਮਨਾਇਆ ਗਿਆ ਜਿਹਦੇ ਵਿਚ ਸੂਫ਼ੀ ਗਾਇਕਾ ਰੀਨਾ ਨੂਰਪੁਰੀ , ਜਸਵਿੰਦਰ ਗੁਲਾਮ , ਪੰਜਾਬੀ ਲੋਕ ਗਾਇਕ ਅਮਰੀਕ ਮਾਈਕਲ, ਸਰਬਜੀਤ ਕਲਿਆਣ, ਬੀ ਕੇ ਰਾਹੀ, ਬਲਵੀਰ ਕੁਮਾਰ , ਜੱਗੀ ਸਹੋਤਾ ਨੇ ਗਾਕੇ ਹਾਜ਼ਰੀ ਲਗਾਈ । ਸਨਮਾਨਿਤ ਕਰਦੇ ਸਮੇਂ ਭਗਵਾਨ ਵਾਲਮੀਕਿ ਮਹਾਰਾਜ ਮੰਦਿਰ ਦੇ ਮੁੱਖ ਸੇਵਾਦਾਰ ਜੋਗੀ ਲਾਲ ਦੱਤ , ਪ੍ਰਧਾਨ ਅਸ਼ੋਕ ਕੁਮਾਰ ਗਣਾ , ਜਸਵਿੰਦਰ ਲਾਡੀ , ਸਨੀ ਕੁਮਾਰ, ਕਾਲਾ , ਪ੍ਰਧਾਨ ਰੀਟਾ ਦੱਤ ਅਤੇ ਹੋਰ ਮੈਂਬਰ ਹਾਜ਼ਰ ਹਨ । ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ ਤੇ ਸਾਧ ਸੰਗਤ ਤੇ ਪਿੰਡ ਵਾਸੀਆ ਨੂੰ ਪ੍ਰਗਟ ਦਿਵਸ ਦੀਆ ਲੱਖ ਲੱਖ ਵਧਾਈਆਂ ਦਿੱਤੀਆ ਗਈਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਫਲਤਾ ਦਾ ਸ਼ਾਰਟਕੱਟ ਨਹੀਂ, ਨੌਜਵਾਨ ਲੰਬੇ ਨਿਵੇਸ਼ ’ਤੇ ਧਿਆਨ ਕੇਂਦਰਿਤ ਕਰਨ- ਪਰਮਜੀਤ ਸੱਚਦੇਵਾ
Next articleचीफ जस्टिस बी आर गवई पर हमला घोर निंदनीय- आईपीएफ