ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਉ: ਅਮੋਲਕ ਸਿੰਘ ਗਾਖਲ ਯੂ.ਐੱਸ.ਏ.

ਗੁਰਬਿੰਦਰ ਸਿੰਘ ਰੋਮੀ, ਕੈਲੀਫੋਰਨੀਆ (ਸਮਾਜ ਵੀਕਲੀ): ਕੈਲੀਫੋਰਨੀਆ ਦੇ 34ਵੇਂ ਅਟਾਰਨੀ ਜਰਨਲ ਰੋਬ ਬੋਟਾਂ (ROB BONTA) ਦੇ ਸਹੁੰ ਚੁੱਕ ਸਮਾਗਮ ਵਿੱਚ ਗਾਖਲ ਗਰੁੱਪ ਯੂ.ਐੱਸ.ਏ. ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਮਿਸਟਰ ਬੋਟਾਂ ਨੂੰ ਗਾਖਲ ਪਰਿਵਾਰ (ਖੁਦ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ) ਵੱਲੋਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਜੀਵਨ-ਸੰਘਰਸ਼ ‘ਤੇ ਵੀ ਸੰਖੇਪ ਚਾਨਣਾ ਪਾਇਆ ਕਿ ਬੋਟਾਂ ਸਾਹਬ ਦੋ ਸਾਲ ਦੀ ਉਮਰ ਵਿੱਚ ਮਾਪਿਆਂ ਨਾਲ਼ ਅਮਰੀਕਾ ਆਏ ਸਨ। ਮਾਪਿਆਂ ਦੁਆਰਾ ਦਿਵਾਈ ਉੱਚ ਸਿੱਖਿਆ ਅਤੇ ਉਸਦੀ ਸਮਝਾਈ ਅਹਿਮੀਅਤ ਦਾ ਹੀ ਕਮਾਲ ਹੈ ਕਿ ਅੱਜ ਉਹਨਾਂ ਇਹ ਮੁਕਾਮ ਹਾਸਲ ਕੀਤਾ। ਇਸ ਕਰਕੇ ਸਾਰੇ ਸਮਾਜ ਨੂੰ ਅਪੀਲ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਲਈ ਕਿਸੇ ਵੀ ਹੱਦ ਜਾਉ ਕਿਉਂਕਿ ਵਿਦਿਆ ਹੀ ਇੱਕ ਅਜਿਹੀ ਅਦ੍ਰਿਸ਼ ਪੌੜੀ ਹੈ ਜਿਸ ਰਾਹੀਂ ਇਨਸਾਨ ਕਦੋਂ ਤੇ ਕਿੰਨੀਆਂ ਬੁਲੰਦੀਆਂ ਛੂਹ ਜਾਵੇ। ਉਸਨੂੰ ਆਪਣੇ ਆਪ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ। ਜਿਕਰਯੋਗ ਹੈ ਕਿ ਗਾਖਲ ਗਰੁੱਪ ਦੀ ਅਮਰੀਕਾ (ਖਾਸ ਕਰਕੇ ਏਸ਼ੀਅਨ ਭਾਈਚਾਰੇ) ਵਿੱਚ ਇੱਕ ਨਿਵੇਕਲੀ ਪਛਾਣ ਹੈ। ਜੋ ਕਿ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਹਮੇਸ਼ਾ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਹੈ।

 

Previous articleਕਾਮਰੇਡ ਸੁਰਜੀਤ ਸਿੰਘ ਢੇਰ ਨਾਲ਼ ਹੋਈ ਬਦਸਲੂਕੀ ਸਬੰਧੀ ਸੀ.ਪੁ.ਆਈ. (ਐੱਮ.) ਦੀ ਅਹਿਮ ਮੀਟਿੰਗ
Next articleਜ਼ਿੰਦਾਬਾਦ ਦੇ ਨਾਅਰੇ