ਮਹਿੰਦਰਾ ਕੰਪਨੀ ਵੱਲੋਂ ਦੋ ਨਵੇਂ ਟਰੈਕਟਰ 655 ਅਤੇ 755 ਦੇ 75 ਹਾਰਸ ਪਾਵਰ ਦੇ ਡਿਸਪਲੇ ਕੀਤੇ ਗਏ
ਸੁਲਤਾਨਪੁਰ ਲੋਧੀ, (ਸਮਾਜ ਵੀਕਲੀ) (ਸੋਢੀ ): ਮਹਿੰਦਰਾ ਟਰੈਕਟਰ ਕੰਪਨੀ ਦੇ ਮੁੱਖ ਡੀਲਰ ਗਿੱਲ ਆਟੋ ਮੋਬਾਇਲਜ ਵੱਲੋਂ ਚੇਅਰਮੈਨ ਸਤਨਾਮ ਸਿੰਘ ਗਿੱਲ ਨੰਬਰਦਾਰ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ ਅਤੇ ਐਮ ਡੀ ਦਿਲਬਾਗ ਸਿੰਘ ਗਿੱਲ , ਡਾਇਰੈਕਟਰ ਬਚਿੱਤਰ ਸਿੰਘ ਗਿੱਲ ਦੀ ਦੇਖ ਰੇਖ ਹੇਠ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਮਹਾਂਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਜਿਸ ਵਿਚ ਸੁਲਤਾਨਪੁਰ ਲੋਧੀ ਤੋਂ ਇਲਾਵਾ ਸ਼ਾਹਕੋਟ,ਲੋਹੀਆਂ, ਧਰਮਕੋਟ, ਜ਼ੀਰਾ ਅਤੇ ਨਕੋਦਰ ਇਲਾਕੇ ਦੇ ਸੈਕੜੇ ਕਿਸਾਨਾਂ ਨੇ ਹਿੱਸਾ ਲਿਆ।ਇਸ ਸਮੇਂ ਕੰਪਨੀ ਦੇ ਅਧਿਕਾਰੀਆਂ ਵੱਲੋਂ ਗਿੱਲ ਆਟੋਜ ਵੱਲੋਂ ਵੇਚੇ ਗਏ 11 ਨਵੇਂ ਮਾਡਲ ਟਰੈਕਟਰਾਂ ਦੀਆਂ ਚਾਬੀਆਂ ਕਿਸਾਨਾਂ ਨੂੰ ਸੌਪੀਆਂ ਗਈਆਂ ।
ਮਹਿੰਦਰਾ ਕੰਪਨੀ ਦੇ ਸਾਰੇ ਨਵੇਂ ਮਾਡਲ ਟਰੈਕਟਰਾਂ ਤੇ ਖੇਤੀਬਾੜੀ ਮਸ਼ੀਨਰੀ ਦੀ ਸਫਰੀ ਪੈਲਸ ‘ਚ ਪ੍ਰਦਰਸ਼ਨੀ ਲਗਾਈ ਗਈ , ਜੋ ਵਿਸ਼ੇਸ਼ ਆਕਰਸ਼ਨ ਦਾ ਕਾਰਨ ਰਹੀ।ਸਮਾਗਮ ਨੂੰ ਸੰਬੋਧਨ ਕਰਦਿਆਂ ਕੰਪਨੀ ਦੇ ਸਟੇਟ ਹੈੱਡ ਸ੍ਰੀ ਜੈ ਚੰਦਰ, ਸਰਵਿਸ ਹੈੱਡ ਸ੍ਰੀ ਮਨੋਜ ਕੁਮਾਰ, ਏਰੀਆ ਮੈਨੇਜਰ ਕੇਸ਼ਵ ਸਿੰਗਲਾ, ਗੁਰਪ੍ਰੀਤ ਸਿੰਘ ਸੀ.ਸੀ.ਅੈਮ ਅਤੇ ਟੀ.ਐਮ ਜਸਕਰਨ ਬਾਜਵਾ ਨੇ ਮਹਿੰਦਰਾ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਵੱਖ ਵੱਖ ਰੇਂਜਾਂ ਦੇ ਸੁਪਰ ਸੀਡਰ, ਆਲੂ ਲਾਉਣ ਵਾਲੀਆਂ ਮਸ਼ੀਨਾਂ, ਰੋਟਾਵੇਟਰ ਅਤੇ ਹੋਰ ਸਬੰਧਿਤ ਸਾਧਨ ਵੀ ਮੁਹੱਈਆ ਕਰਵਾਏ ਜਾਂਦੇ ਹਨ।
ਇਸ ਦੇ ਲਈ ਇੱਕ ਕ੍ਰਿਸ-ਈ ਯੋਜਨਾ ਗਿਲ ਆਟੋਜ ਵਿਖੇ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਇਕ ਛੱਤ ਹੇਠਾਂ ਮਹਿੰਦਰਾ ਕੰਪਨੀ ਦੇ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮਹਿੰਦਰਾ ਕੰਪਨੀ ਵੱਲੋਂ ਦੋ ਨਵੇਂ ਟਰੈਕਟਰ 655 ਅਤੇ 755 ਦੇ 75 ਹਾਰਸ ਪਾਵਰ ਦੇ ਡਿਸਪਲੇ ਕੀਤੇ ਗਏ ਹਨ ਜੋ ਕਿਸਾਨਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੈਕਟਰ ਦੀ ਕਪੈਸਟੀ 2500 ਕਿਲੋ ਹੈ, ਜੋ ਹਰ ਤਰ੍ਹਾਂ ਦਾ ਭਾਰ ਚੁੱਕਣ ਯੋਗ ਹਨ ਅਤੇ ਇਸ ਦੀ ਸਪੀਡ ਵੀ ਜ਼ਿਆਦਾ ਹੈ, ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਇਹ ਟਰੈਕਟਰ ਹਰ ਧੰਦੇ ਲਈ ਲਾਹੇਵੰਦ ਹੈ।
ਉਨ੍ਹਾਂ ਕਿਹਾ ਕਿ ਅੱਜ ਖੇਤੀਬਾੜੀ ਦਾ ਸਿਸਟਮ ਬਦਲ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਕਿਸਾਨਾਂ ਨੂੰ ਤੇਲ ਦੀ ਘੱਟ ਖਪਤ ਨਾਲ ਜ਼ਿਆਦਾ ਕੰਮ ਕਰਨ ਵਾਲਾ ਅਤੇ ਹਰ ਤਰਾਂ ਕਿਸਾਨਾਂ ਲਈ ਲਾਹੇਵੰਦ ਟਰੈਕਟਰ ਹੋਣਾ ਚਾਹੀਦਾ ਹੈ ਅਤੇ ਇਹ ਸਮੂਹ ਖੂਬੀਆਂ ਮਹਿੰਦਰਾ ਕੰਪਨੀ ਦੇ ਟਰੈਕਟਰਾਂ ਵਿੱਚ ਹਨ ਜੋ ਕਿ ਕਿਸਾਨਾਂ ਦੀ ਪੈਦਾਵਾਰ ਅਤੇ ਉਤਪਾਦਨ ਦਾ ਵਿਸ਼ੇਸ਼ ਖਿਆਲ ਰੱਖਦੇ ਹਨ। ਉਨ੍ਹਾਂ ਗਿੱਲ ਆਟੋ ਦੇ ਚੇਅਰਮੈਨ ਸਤਨਾਮ ਸਿੰਘ ਗਿੱਲ ਐੱਮ ਡੀ ਦਿਲਬਾਗ ਸਿੰਘ ਗਿੱਲ ਡਾਇਰੈਕਟਰ ਬਚਿੱਤਰ ਸਿੰਘ ਗਿੱਲ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਗਿੱਲ ਆਟੋਜ਼ ਪੂਰੇ ਪੰਜਾਬ ਵਿੱਚ ਮਹਿੰਦਰਾ ਕੰਪਨੀ ਦੇ ਇਕ ਨੰਬਰ ਤੇ ਟਰੈਕਟਰਾਂ ਦੀ ਵਿਕਰੀ ਕਰਨ ਅਤੇ ਸਰਵਿਸ ਦੇਣ ਵਿੱਚ ਹਨ ਜੋ ਕਿ ਪੂਰੇ ਭਾਰਤ ਵਿੱਚ ਵੀ ਮਹਿੰਦਰਾ ਪਰਿਵਾਰ ਵਿੱਚ ਮੂਹਰਲੀ ਕਤਾਰ ਵਿੱਚ ਜਾਣੇ ਜਾਂਦੇ ਹਨ।
ਇਸ ਮੌਕੇ ਕਿਸਾਨਾਂ ਨੂੰ ਗਿਫਟ ਵੀ ਵੰਡੇ ਗਏ। ਅੰਤ ਵਿੱਚ ਨੰਬਰਦਾਰ ਸਤਨਾਮ ਸਿੰਘ ਗਿੱਲ ਅਤੇ ਦਿਲਬਾਗ ਸਿੰਘ ਗਿੱਲ ਐੱਮਡੀ ਨੇ ਸਮੂਹ ਮਹਿਮਾਨਾਂ ਅਤੇ ਖਾਸ ਕਰਕੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਰਨ ਸਿੰਘ, ਬਲਜੋਧ ਸਿੰਘ ਗਿੱਲ, ਮਹਿੰਦਰਾ ਫਾਇਨਾਸ ਦੇ ਸੁਖਜਿੰਦਰ ਸਿੰਘ, ਵਿਸ਼ਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਪੂਰਨ ਸਿੰਘ ਡਡਵਿੰਡੀ, ਸਾਬਕਾ ਸਰਪੰਚ ਹਰਬੀਰ ਸਿੰਘ ਸ਼ਤਾਬਗਡ਼੍ਹ, ਬ੍ਰਿਜਮੋਹਨ’ ਗੁਰਦਾਸ ਸਿੰਘ, ਕਰਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly