ਗ਼ਜ਼ਲ

ਬਲਬੀਰ ਕੌਰ ਬੱਬੂ ਸੈਣੀ

(ਸਮਾਜ ਵੀਕਲੀ)

ਨੈਣ ਮਿਲਾ ਕੇ ਦਿਲ ਮੇਰਾ ਧੜਕਾ ਜਾਂਦਾ ,
ਉਸ ਦਾ ਨਖ਼ਰਾ ਸੱਚੀ ਹੋਸ਼ ਭੁਲਾ ਜਾਂਦਾ !

ਕਰ ਜਾਂਦਾ ਏ ਪਾਗਲ ੳਹਦਾ ਹਸਣਾ ਵੀ ,
ਨੀਵੀਂ ਪਾ ਕੇ ਤਕਣਾ ਸੋਚੀਂ ਪਾ ਜਾਂਦਾ !

ਜਦ ਤੁਰਦਾ ਏ ਪੋਲੇ ਪੈਰੀਂ ਧਰਤੀ ਤੇ ,
ਦਿਲ ਮੇਰਾ ਅਸਮਾਨੀਂ ਉੱਡਣ ਲਾ ਜਾਂਦਾ !

ਫੁੱਲਾਂ ਤੋਂ ਵਧ ਨੂਰ ਗੁਲਾਬੀ ਚਿਹਰੇ ਤੇ ,
ਚਾਰੋ ਪਾਸੇ ਖੁਸ਼ਬੂ ਉਹ ਫੈਲਾ ਜਾਂਦਾ !

ਛਾ ਜਾਂਦੀ ਇਕ ਕਾਲੀ਼ ਬਦਲੀ਼ ਅੰਬਰ ਤੇ ,
ਨੈਣੀਂ ਪਾ ਕੇ ਕੱਜਲ਼ ਜਦ ਮਟਕਾ ਜਾਂਦਾ !

ਸੂਰਜ ਵੀ ਫਿੱਕਾ ਏ ੳਹਦੇ ਮੁਖ ਸਾਹਵੇਂ ,
ਵੇਖ ਕੇ ਓਹਨੂੰ ਚੰਦਾ ਵੀ ਸ਼ਰਮਾ ਜਾਂਦਾ !

ਆਮ ਜਿਹਾ ਏ ਰੁਤਬਾ ਇੱਥੇ #ਬੱਬੂ ਦਾ ,
ਅਪਣਾ ਕਹਿ ਕੇ ਸਭ ਤੋਂ ਖਾਸ ਬਣਾ ਜਾਂਦਾ !

ਬਲਬੀਰ ਕੌਰ ਬੱਬੂ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਆਗੂ ਬਨਾਮ ਬਨਾਰਸੀ ਠੱਗ
Next articleWhite House sees more breakthrough Covid-19 cases among staff