HOME ਮਹਾਤਮਾ ਜੋਤੀਵਾ ਫੂਲੇ ਅਤੇ ਸਵਿੱਤਰੀ ਬਾਈ ਫੂੱਲੇ ਜੀ ਦੇ ਜੀਵਨ ਦੇ ਆਧਾਰ...

ਮਹਾਤਮਾ ਜੋਤੀਵਾ ਫੂਲੇ ਅਤੇ ਸਵਿੱਤਰੀ ਬਾਈ ਫੂੱਲੇ ਜੀ ਦੇ ਜੀਵਨ ਦੇ ਆਧਾਰ ਉਤੇ ਫਿਲਮ ਫੂਲੇ ਵੱਧ ਤੋਂ ਵੱਧ ਗਿਣਤੀ ਵਿੱਚ ਦੇਖੋ —ਡਾ ਨੱਛਤਰ ਪਾਲ ਐਮ ਐਲ ਏ

4

ਨਵਾਂਸ਼ਹਿਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਜਿਨਾਂ ਦੀ ਬਦੋਲਤ ਅਤੇ ਉਹਨਾ ਦੀ ਅਗਵਾਈ ਹੇਠ ਸਤਲੁਜ ਸਿਨਮਾ ਨਵਾਂ ਸ਼ਹਿਰ ਵਿਖੇ ਲੋਕਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਫੂਲੇ ਫਿਲਮ ਮਗਬਾਕੇ ਲਗਬਾਈ ਗਈ ਇਸ ਫਿਲਮ ਵਿਚ 19ਵੀਂ ਸਦੀ ਦੇ ਮਹਾਨ ਨਾਇਕ ਦਲਿਤਾਂ ਦੇ ਮਸੀਹਾ ਸਾਡੇ ਰਹਿਬਰ ਮਹਾਤਮਾ ਜੋਤੀ ਵਾ ਰਾਓ ਫੂਲੇ ਜੀ ਅਤੇ ਸਵਿਤਰੀ ਬਾਈ ਫੂਲੇ ਜੀ ਦੇ ਜੀਵਨੀ ਉੱਤੇ ਫਿਲਮਾਈ ਗਈ ਇਹ ਫਿਲਮ ਜਿਸ ਵਿੱਚ ਬਹੁਜਨ ਸਮਾਜ ਨੂੰ ਜਾਗਰੂਕ ਕਰਨਾ,ਸੂਆ ਸ਼ਾਤ ਨੂੰ ਖਤਮ ਕਰਨਾ ਅਤੇ ਮੇਨ ਫੋਕਸ ਧੀਆਂ ਨੂੰ ਭੜਾਉਣ ਵਾਰੇ ਕੀਤਾ ਗਿਆ ਹੈ ਉਸ ਸਮੇਂ ਦੇ ਹਾਕਮਾਂ ਨਾਲ ਸਿਧੀ ਟਕਰ ਅਤੇ ਪਖੰਡ ਵਾਦ ਨੂੰ ਖਤਮ ਕਰਨੇ ਦੀ ਗਲ ਕਹੀ ਗਈ ਹੈ ਇਸ ਫਿਲਮ ਵਿਚ ਮਹਾਨ ਨਾਇਕ ਮਹਾਤਮਾ ਜੋਤੀ ਵਾ ਰਾਓ ਫੂਲੇ ਜੀ ਦੇ ਪਹਿਲੇ ਸ਼ਿਸ਼ ਉਹਨਾ ਦੀ ਧਰਮ ਪਤਨੀ ਸਵਿਤਰੀ ਬਾਈ ਫੂਲੇ ਜੀ ਹੋਏ ਹਨ ਜੋ ਕਿ ਉਸ ਸਮੇਂ ਇਕ ਔਰਤ ਹੋਣ ਦੇ ਬਾਵਜੁਦ ਦੇਸ਼ ਦੇ ਪਹਿਲੇ ਸ਼ਿਕਸ਼ਕ ਬਣੇ ਉਹਨਾ ਨੇ ਆਪਣੇ ਸਾਥੀ ਫਾਤੀਮਾਂ ਸੇ਼ਖ, ਉਸਮਾਨ ਸੇ਼ਖ,ਤਾਤੀਆਂ ਭੀੜੇ,ਬਿਸ਼ਨੂੰ ਪੰਥ,ਜੀ ਦੇ ਨਾਲ ਮਿਲਕੇ ਇਕ ਕ੍ਰਾਂਤੀ ਭਰਿਆ ਅੰਦੋਲਨ ਛੇੜਿਆ ਜਿਸ ਵਿੱਚ ਉਹ ਕਾਮਯਾਬ ਵੀ ਹੋਏ ਜਿਹਨਾ ਦੀ ਮਹਾਨਤਾਂ ਨੂੰ ਜੁਗਾਂ ਜੁਗਾਂ ਤੱਕ ਯਾਦ ਰੱਖਿਆ ਜਾਵੇਗਾ,ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਦੀ ਅਗਵਾਈ ਹੇਠ ਚੱਲ ਰਹੀ ਇਸ ਫਿਲਮ ਵਿੱਚ ਲਗਾਤਾਰ ਦੇ ਸ਼ੋਅ ਦੋਰਾਨ ਸੈਂਕੜੇ ਹੀ ਲੋਕਾਂ ਨੇ ਇਸ ਫਿਲਮ ਨੂੰ ਦੇਖ ਲਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਘਰਸ਼ ਦੇ ਰਾਹ
Next articleਫੋਰਟਿਸ ਵਲੋਂ ਕਰਨ ਹਸਪਤਾਲ ਬੰਗਾ ‘ਚ ਮੁਫ਼ਤ ਮੈਡੀਕਲ ਕੈਂਪ 4 ਨੂੰ