(ਸਮਾਜ ਵੀਕਲੀ)
1 ਮਈ,2025
ਕਿਰਤੀ-ਕਾਮਿਓ ਕੱਠੇ ਹੋ ਕੇ
ਹੁਣ ਉੱਚਾ ਬਿਗਲ ਬਜਾਓ,
ਲੋਕ-ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ।
ਸਾਮਰਾਜ ਦੀਆਂ ਨੀਤੀਆਂ ਜੋ ਲੈ ਕੇ ਆਈਆਂ,
ਰਾਜ ਗੱਦੀ ਤੇ ਬੈਠ ਕੇ
ਕਰਨ ਮਨ-ਆਈਆਂ,
ਲਹੂ ਪੀਣੀਆਂ ਜੋਕਾਂ
ਕੋਲੋਂ ਦੇਸ਼ ਬਚਾਓ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ।
ਲੋਕੀ ਭੁੱਖੇ ਮਰਨ ਇਨ੍ਹਾਂ ਨੂੰ
ਫਿਕਰ ਨਾ ਕੋਈ,
ਸਾਰੀਆਂ ਚੀਜਾਂ ਦੇਸ਼ ਦੀਆਂ
ਇਨ੍ਹਾਂ ਨੇ ਸੇਲ ਤੇ ਲਾਈਆਂ,
ਮੁਲਾਜ਼ਮ ਰਲ ਕੇ ਘੋਲਾਂ
ਦੇ ਵਿੱਚ ਹਿੱਸਾ ਪਾਓ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ ,,,
ਪਾੜ੍ਹੇ ਅਤੇ ਜਵਾਨ ਵੀ
ਦਿਓ ਸਾਥ ਉਨ੍ਹਾਂ ਦਾ,
ਕੱਠੇ ਹੋਕੇ
ਇਨ੍ਹਾਂ ਨੂੰ
ਹੁਣ ਗੱਦੀਓਂ ਲਾਹੋ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ ,,,
ਭਗਤ ਸਰਾਭੇ ਵੀਰਾਂ ਦਾ
ਇਹੋ ਸੀ ਕਹਿਣਾ,
ਸਾਡੇ ਦੇਸ਼’ਚ
ਊਚ-ਨੀਚ ਦਾ
ਫਰਕ ਨੀ ਰਹਿਣਾ,
ਕੱਠੇ ਹੋਕੇ ਕਿਰਤੀਓ
ਲਾਲ ਝੰਡਾ ਲਹਿਰਾਓ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ।
ਹਰੇਕ ਦੇਸ਼ ਵਾਸੀ ਨੂੰ
ਰੋਟੀ, ਕੱਪੜਾ, ਮਕਾਨ ਮਿਲੇਗਾ,
ਭਾਰਤ ਮਾਂ ਦੀ ਗੋਦ ‘ਚ
ਫਿਰ ਗੁਲਜਾਰ ਖਿੜੇਗਾ,
ਕੱਠੇ ਹੋਕੇ ਕਿਰਤੀਓ
ਸਮਾਜਵਾਦ ਦੇ ਨਾਅਰੇ ਲਾਓ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ।
ਕਿਰਤੀ-ਕਾਮਿਓ ਕੱਠੇ ਹੋਕੇ
ਹੁਣ ਉੱਚਾ ਬਿਗਲ ਬਜਾਓ,
ਲੋਕ ਦੋਖੀ ਸਰਕਾਰਾਂ ਨੂੰ
ਕੋਈ ਸਬਕ ਸਿਖਾਓ।
***
ਸਰਬਜੀਤ ਮੰਗੂਵਾਲ


