HOME ਫੋਰਟਿਸ ਵਲੋਂ ਕਰਨ ਹਸਪਤਾਲ ਬੰਗਾ ‘ਚ ਮੁਫ਼ਤ ਮੈਡੀਕਲ ਕੈਂਪ 4 ਨੂੰ

ਫੋਰਟਿਸ ਵਲੋਂ ਕਰਨ ਹਸਪਤਾਲ ਬੰਗਾ ‘ਚ ਮੁਫ਼ਤ ਮੈਡੀਕਲ ਕੈਂਪ 4 ਨੂੰ

3
ਕੈਪਸਨ- ਡਾ. ਬਖਸ਼ੀਸ਼ ਸਿੰਘ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ।

ਬੰਗਾ,   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਕਰਨ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 4 ਮਈ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਾਰੀ ਰਹੇਗਾ। ਇਸ ਕੈਂਪ ਸਬੰਧੀ ਕਰਨ ਹਸਪਤਾਲ ਬੰਗਾ ਵਿਖੇ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕ ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਿਰ ਮੈਡੀਕਲ ਟੀਮਾਂ ਕੰਨ, ਨੱਕ, ਗਲੇ, ਜਨਰਲ ਮੈਡੀਸਨ, ਛਾਤੀ, ਟੀ. ਬੀ. ਦੇ ਰੋਗਾਂ, ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੀ ਜਾਚ ਕਰਨਗੀਆਂ। ਇਹਨਾਂ ਵਿੱਚ ਡਾ. ਕਰਨ ਬਖ਼ਸ਼ੀਸ਼ ਸਿੰਘ, ਡਾ. ਕੋਸ਼ੀਸ਼ ਦੱਤਾ, ਡਾ. ਸਾਹਿਲ ਅਬਰੌਲ ਵੱਖ ਵੱਖ ਬਿਮਾਰੀਆਂ ਸਬੰਧੀ ਜਾਚ ਕਰਨਗੇ। ਪ੍ਰਬੰਧਕਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੇਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਈ. ਸੀ. ਜੀ., ਪੀ. ਐਫ. ਟੀ. ਅਤੇ ਡਾਕਟਰ ਦੀ ਸਲਾਹ ਲਈ ਕੋਈ ਫੀਸ ਨਹੀਂ ਲਈ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਾਤਮਾ ਜੋਤੀਵਾ ਫੂਲੇ ਅਤੇ ਸਵਿੱਤਰੀ ਬਾਈ ਫੂੱਲੇ ਜੀ ਦੇ ਜੀਵਨ ਦੇ ਆਧਾਰ ਉਤੇ ਫਿਲਮ ਫੂਲੇ ਵੱਧ ਤੋਂ ਵੱਧ ਗਿਣਤੀ ਵਿੱਚ ਦੇਖੋ —ਡਾ ਨੱਛਤਰ ਪਾਲ ਐਮ ਐਲ ਏ
Next articleਮਹਿੰਗਾਈ ਦਰਮਿਆਨ ਜਨਤਾ ਲਈ ਵੱਡੀ ਰਾਹਤ, ਗੈਸ ਸਿਲੰਡਰ 17 ਰੁਪਏ ਸਸਤਾ ਹੋਇਆ; ਜਾਣੋ ਕੀ ਹਨ ਨਵੀਆਂ ਕੀਮਤਾਂ