ਗ਼ਜ਼ਲ

(ਸਮਾਜ ਵੀਕਲੀ)

ਜਿਸ ਨੂੰ ਅੱਜ ਕੱਲ੍ਹ ਲੱਗਦਾ ਹਾਂ ਗ਼ੈਰ ਮੈਂ,
ਉਸ ਦੇ ਘਰ ਪਾਵਾਂ ਕਿਵੇਂ ਪੈਰ ਮੈਂ?
ਤੁਰ ਕੇ ਰਾਹਾਂ ਦੇ ਤਿੱਖੇ ਖ਼ਾਰਾਂ ਤੇ,
ਬੈਠਾ ਹਾਂ ਜ਼ਖਮੀ ਕਰਾ ਪੈਰ ਮੈਂ।
ਕਰਕੇ ਸਭ ਦੇ ਮੂੰਹ ਤੇ ਸੱਚੀਆਂ ਗੱਲਾਂ,
ਪਾ ਲਿਆ ਹੈ ਸਭ ਦੇ ਨਾ’ ਵੈਰ ਮੈਂ।
ਕਾਮੇ ਦਾ ਇਕ ਭਾਗ ਹਾਂ ਮੈਂ, ਤਾਂ ਹੀ
ਉਸ ਦੀ ਹਰ ਵੇਲੇ ਮੰਗਾਂ ਖ਼ੈਰ ਮੈਂ।
ਸ਼ਿਅਰ ਮੈਨੂੰ ਲੈਂਦੇ ਨੇ ਘੇਰ ਆ,
ਜਦ ਖ਼ਿਆਲਾਂ ਵਿਚ ਕਰਾਂ ਸੈਰ ਮੈਂ।
ਕਾਸ਼! ਲੱਗ ਜਾਂਦਾ ਇਹ ਉਸ ਨੂੰ ਪਤਾ,
ਮੈਂ ਹਾਂ ਉਸ ਦਾ ਆਪਣਾ, ਨ੍ਹੀ ਗ਼ੈਰ ਮੈਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGermany’s Covid figures not as high as predicted
Next articleਹਲਕਾ ਸੁਲਤਾਨਪੁਰ ਲੋਧੀ ਤੋਂ ਸੁਯੰਕਤ ਅਕਾਲੀ ਦਲ ਦੇ ਉਮੀਦਵਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਾਗਜ ਕੀਤੇ ਦਾਖਲ