ਚਾਈਨਾ ਡੋਰ ਨੂੰ ਆਖੋ ਨਾਂਹ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਬੱਚਿਓ ਵੱਡਿਓ ਸਭ ਨੂੰ ਇੱਕ ਹੈ ਸਲਾਹ
ਜੇ ਮੰਨੀਏ ਤਾਂ ਇਸ ਦੇ ਫਾਇਦੇ ਅਥਾਹ
ਪਤੰਗ ਚੜ੍ਹਾਉਣ ਦੀ ਰੁੱਤ ਹੈ ਹੁਣ ਆਈ
ਖਿੱਚ ਲਈ ਤਿਆਰੀ ਤੁਸੀਂ ਸਕੀਮ ਬਣਾਈ

ਬਸੰਤ ਪੰਚਮੀ ਆਈ ਹੈ ਮਿੱਤਰੋ
ਪਰ ਇੱਕ ਗੱਲ ਦਾ ਖਿਆਲ ਰੱਖੋ ਮਿੱਤਰੋ
ਚਾਈਨਾ ਡੋਰ ਨੂੰ ਹੱਥ ਨਾ ਲਾਇਓ ਮਿੱਤਰੋ
ਇਹ ਡੋਰ ਬੜੀ ਖ਼ਰਾਬ ਹੈ ਮੇਰੇ ਮਿੱਤਰੋ

ਇਹ ਡੋਰ ਕੱਟਣ ਲੱਗੇ ਟਾਈਮ ਨਾ ਲਾਉਂਦੀ
ਗਲ਼ ਕੱਟ ਦਿੰਦੀ ਬੰਦੇ ਨੂੰ ਮਾਰ ਮੁਕਾਉਂਦੀ
ਅੰਗ ਪੈਰ ਇਹ ਵੱਢ ਕੇ ਰੱਖ ਦਿੰਦੀ
ਬੰਦੇ ਨੂੰ ਸਦਾ ਲਈ ਅੰਗਹੀਣ ਬਣਾ ਦਿੰਦੀ

ਜਾਨਵਰਾਂ ਲਈ ਵੀ ਇਹ ਵੱਡਾ ਖਤਰਾ
ਪਰਿੰਦਿਆਂ ਲਈ ਵੀ ਵੱਡਾ ਹੈ ਖਤਰਾ
ਚਾਈਨਾ ਡੋਰ ‘ ਚ ਪੰਛੀ ਫਸ ਜਾਂਦੇ
ਕਈ ਵਾਰ ਓਹਨਾਂ ਦੇ ਗਲ਼ ਕੱਟ ਜਾਂਦੇ

ਇਨਸਾਨੀ ਜੂਨ ਵਿੱਚ ਸਮਝ ਹੈ ਸਾਰੀ
ਫਿਰ ਪਤਾ ਨਹੀਂ ਚਾਈਨਾ ਡੋਰ ਨੇ ਸਾਡੀ
ਚੰਗੀ ਭਲੀ ਮੱਤ ਹੈ ਮਾਰੀ
ਦਇਆ ਕਰਨਾ ਸਾਡੀ ਜਿੰਮੇਵਾਰੀ ਹੈ ਸਾਰੀ

ਮਨੁੱਖ ਜੂਨ ਦੀ ਸਭ ਤੇ ਹੈ ਸਰਦਾਰੀ
ਪਰ ਇੱਕ ਚਾਈਨਾ ਡੋਰ ਕਾਰਨ ਇਹ
ਮਨੁੱਖ ਜੂਨ ਬਣੀ ਹਤਿਆਰੀ
ਲੋਕੋ ਸਭ ਨੂੰ ਹੈ ਆਪਣੀ ਜਾਨ ਪਿਆਰੀ

ਬੱਚਿਓ ਮੇਰੀ ਗੱਲ ਪੱਲੇ ਬੰਨ ਲਇਓ
ਚਾਈਨਾ ਡੋਰ ਨੂੰ ਹੱਥ ਨਾ ਲਾਇਓ
ਇੱਕ ਦਿਨ ਦੀ ਖੁਸ਼ੀ ਦੀ ਖਾਤਰ
ਧਰਮਿੰਦਰ ਡੋਰ ਨਾਲ ਨਾ ਦੋਸ਼ੀ ਬਣ ਜਾਇਓ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

Previous article*ਵਿਧਾਇਕ ਕੁਲਜੀਤ ਰੰਧਾਵਾ ਨੇ ਚੇਅਰਮੈਨ ਪ੍ਰਭਜੋਤ ਕੌਰ ਨੂੰ ਤਾਜਪੋਸ਼ੀ ਸਮਾਗਮ ਦੌਰਾਨ ਦਿੱਤੀ ਵਧਾਈ*
Next articleਸੰਜੀਦਾ ਗਾਇਕੀ ਦੇ ਰੰਗ, ਪ੍ਰੋ. ਸ਼ਮਸ਼ਾਦ ਅਲੀ ਦੇ ਸੰਗ” ਸਮਾਗਮ ਸੰਪੰਨ