ਗ਼ਜ਼ਲ

(ਸਮਾਜ ਵੀਕਲੀ)

ਮੈਂ ਤੁਰਿਆਂ ਯਾਰ ਅਜ਼ਲ਼ ਤੋਂ ,ਕਿਉਂ , ਸਫ਼ਰ ਮੁਕਾਮ ਨਹੀਂ ਮਿਲਿਆ
ਸਿੱਜਦਿਆਂ ‘ਚ ਰਿਹਾਂ ਬੁੱਤ, ਦੁਆ- ਸਲਾਮ ਨਹੀਂ ਮਿਲਿਆ

ਲੋਕਾਂ -ਚਾਰੀ ਤੋਹਫਿਆਂ ਦੀ, ਤਾਂ ਚਾਰ-ਚੁਫ਼ੇਰੇ ਹੈ
ਰੂਹ ਨੂੰ ਪਾਕਿ-ਮਹੁੱਬਤ ਦਾ ਤਾਂ, ਇਕ ਜਾਮ ਨਹੀਂ ਮਿਲਿਆ

ਖਤ ਲਿਖਦਾ ਸੀ ਇਸ਼ਕ-ਵਫਾ ਦੇ, ਕਸਮਾਂ ਸੀ ਜੋ ਖਾਂਦਾ
ਜਿੱਦੀ ਕਰ ਕਰ ਵਾਅਦੇ ਇਕ ਵੀ, ਆ ਸ਼ਾਮ ਨਹੀਂ ਮਿਲਿਆ

ਗੀਤ ਲਿਖੇ ਚੁਣ ਜਿਸਦੀ ਸੀਰਤ, ਵਾਕਿਫ਼ ਹੈ.. ਉਹ ਵੀ ਤਾਂ
ਜਿਸਦੀ ਖਾਤਿਰ ਹੋਏ ਸ਼ਹਿਰ ‘ਚ,ਬਦਨਾਮ,.. ਨਹੀਂ ਮਿਲਿਆ

ਮਾਲੋ-ਮਾਲ ਇਸ਼ਕ ‘ਚ ਹੋਏ, ਇਹ ਮੁਕੱਦਰ ਸੀ ਸਾਡਾ
ਨੀਲਾਮ ਰਹੇ, ਵਿਕ ਹਰ ਮੰਡੀ, ਪਰ ਦਾਮ ਨਹੀਂ ਮਿਲਿਆ

ਸ਼ਾਇਰ ਹਾਂ, ਸਿਰਫ਼ ਵਜਾਹ ਤੇਰੀ, ਸ਼ੁਕਰੀਆ ਐ ਦਿਲਬਰ
ਮੇਰੀ ਬਦ-ਕਿਸਮਤ ਸੀ ..ਤੂੰ, ਉਮਰ ਤਮਾਮ ਨਹੀਂ ਮਿਲਿਆ

ਕੋਸ਼ਿਸ਼ ਮੇਰੀ ਹੈ ਮੱਲਮੵ ਲਾ, ਜਖ਼ਮ ਦੁਆ ਨਾਲ਼ ਭਰਾਂ
ਇਹ ਫੱਟ ਇਸ਼ਕ ਦੇ ਗਹਿਰੇ..ਪਰ, ਆਰਾਮ ਨਹੀਂ ਮਿਲਿਆ

ਰਾਧਾ ਜਿਉਂ ਆਪਾ-ਆਪ ਗੁਆ, ਬੇ-ਸੁਧ ਹੋਏ ਰੋ ਰੋ
ਸੁਲਤਾਨ ਬਿਗ਼ਾਨਾ ਹੋ ਮਿਲਿਆ, ਹੋ ਸ਼ਾਮ ਨਹੀਂ ਮਿਲਿਆ

ਚੁੰਮ ਸਲੀਬਾਂ , ਜ਼ਹਿਰ ਪਿਆਲ਼ੇ, ਹਾਂ ਨਿੱਤ ਰਿਹਾਂ ਮਰਦਾ
“ਰੇਤਗੜੵ “ਗਰਾਂ “ਬਾਲੀ” ਤੇਰੇ, ਪਰ ਨਾਮ ਨਹੀਂ ਮਿਲਿਆ

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?
Next articleਕੀ ਤੇ ਕਿਵੇਂ