ਭਾਗਾਂ ਵਾਲਾ

(ਸਮਾਜ ਵੀਕਲੀ)

ਮੈਂ ਨਿਰਾਸ਼ ਹੋਇਆ ਤੁਰਿਆ ਆ ਰਿਹਾ ਸਾਂ l ਅੱਜ ਵੀ ਦੋ ਥਾਈਂ ਇੰਟਰਵਿਊ ਦੇਣ ਮਗਰੋਂ ਚੋਣ ਨਾ ਹੋਈ l ਹਮੇਸ਼ਾ ਹੀ ਉਮੀਦਵਾਰਾਂ ਦੀ ਭੀੜ ਦੀ ਭੀੜ ਪਹੁੰਚੀ ਹੁੰਦੀ ਤੇ ਸੀਟਾਂ ਪੰਜ- ਛੇ ਹੀ ਹੁੰਦੀਆਂ l ਕਈ ਵਾਰ ਤਾਂ ਮੈਨੂੰ ਆਪਣੀ ਤੇ ਆਪਣੇ ਵਰਗਿਆਂ ‘ਤੇ ਬੇਹੱਦ ਤਰਸ ਆਉਂਦਾ l
ਇੰਝ ਹੀ ਉਦਾਸ ਆਪਣੀ ਗਲੀ ਦਾ ਮੋੜ ਕਟਦਿਆਂ ਮੈਨੂੰ ਆਪਣੇ ਗੁਆਂਢੀ ਦਾ ਕੋਈ ਨੌ -ਦੱਸ ਸਾਲ ਦਾ ਮੁੰਡਾ ਬੰਟੀ ਮਿਲ ਗਿਆ l ਉਹ ਬੜਾ ਹੀ ਖੁਸ਼ ਜਾਪ ਰਿਹਾ ਸੀ l

“ਕੀ ਗੱਲ ਬੰਟੀ? ਅੱਜ ਬੜਾ ਖੁਸ਼ ਏ?” ਮੈਂ ਉਤਸੁਕਤਾ ਨਾਲ ਪੁੱਛਿਆ l “ਅੰਕਲ….. ਮੈਨੂੰ ਨੌਕਰੀ ਮਿਲ ਗਈ l” ਉਹ ਖੁਸ਼ੀ ‘ਚ ਉੱਛਲਦਿਆਂ ਬੋਲਿਆ l “ਨੌਕਰੀ !” ਮੈਨੂੰ ਇੰਝ ਲੱਗਾ ਜਿਵੇੰ ਮੇਰੇ ਮੂੰਹ ‘ਤੇ ਜਬਰਦਸਤ ਤਮਾਚਾ ਵੱਜਾ ਹੋਵੇ l

“ਅੱਛਾ ! ਕਾਂਹਦੀ?” ਮੈਂ ਹੈਰਾਨ ਹੁੰਦੇ ਪੁੱਛਿਆ l

“ਉਹ ਹੋਟਲ ਹੈ ਨਾ, ਜਿਹੜਾ ਨਵਾਂ ਖੁਲ੍ਹਿਆ, ਓਥੇ ਭਾਂਡੇ ਮਾਂਜਣ ਦੀ।” ਮੈਂ ਇਕ ਦਮ ਨਿਰਾਸ਼ ਹੋਇਆ ਬੋਲਿਆ,”ਪਰ ਬੰਟੀ, ਇਹ ਉਮਰ ਤਾਂ ਤੇਰੀ ਪੜ੍ਹਨ -ਲਿਖਣ ਦੀ ਐ l”

“ਨਹੀਂ ਅੰਕਲ, ਬਾਪੂ ਕਹਿੰਦਾ , ਤੂੰ ਤਾਂ ਭਾਂਗਾ ਵਾਲ਼ੈ… ਤੈਨੂੰ ਛੇਤੀ ਨੌਕਰੀ ਮਿਲ ਗਈ l” ਤੇ ਉਹ ਹੱਸਦਾ – ਹੱਸਦਾ ਜਿਵੇੰ ਮੈਨੂੰ ਮੂੰਹ ਚੜਾਉਂਦਾ ਦੂਰ ਦੌੜ ਗਿਆ l ਪਰ ਉਸਦਾ ਹਰ ਸ਼ਬਦ ਮੇਰੇ ਦਿਮਾਗ ‘ਚ ਉੱਥਲ – ਪੁੱਥਲ ਮਚਾ ਗਿਆ l

ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -154
Next articleਗ਼ਜ਼ਲ