ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜਦ ਦਾ ਤੂੰ ਆਇਆਂ ਕੀਤੀ ਕੋਈ ਗੱਲ ਨਹੀਂ,
ਚੁੱਪ ਰਹਿਣਾ ਤਾਂ ਮਸਲੇ ਦਾ ਕੋਈ ਹੱਲ ਨਹੀਂ।
ਜਿਹੜਾ ਬੱਚਾ ਬਚਪਨ ‘ਚ ਕਿਸੇ ਦੀ ਸੁਣਦਾ ਨ੍ਹੀ,
ਵੱਡਾ ਹੋ ਕੇ ਵੀ ਉਸ ਨੇ ਸੁਣਨੀ ਗੱਲ ਨਹੀਂ।
ਏਨੇ ਸਾਲਾਂ ਦੀ ਆਜ਼ਾਦੀ ਦੇ ਪਿੱਛੋਂ ਵੀ,
ਇੱਥੇ ਗੁਰਬਤ ਦਾ ਮਸਲਾ ਹੋਇਆ ਹੱਲ ਨਹੀਂ।
ਭਾਵੇਂ ਲੱਖ ਹੰਝੂ ਕੇਰ ਕੇ ਦੱਸੋ ਲੋਕਾਂ ਨੂੰ,
ਹਿੰਮਤ ਤੇ ਸਬਰ ਬਿਨਾਂ ਦੁੱਖ ਸਕਦੇ ਠੱਲ੍ਹ ਨਹੀਂ।
ਏਨਾ ਹੋ ਗਿਆ ਹੈ ਨਸ਼ਿਆਂ ਦੇ ਵਿੱਚ ਗਲਤਾਨ ਉਹ,
ਲੱਗਦਾ ਹੈ ਉਸ ਦਾ ਆਣਾ ਯਾਰੋ, ਕੱਲ੍ਹ ਨਹੀਂ।
ਭਾਵੇਂ ਉਹ ਦਿਨ ਰਾਤ ਰਹੇ ਆਦਮੀਆਂ ਦੇ ਵਿੱਚ,
ਤਾਂ ਵੀ ਉਸ ਨੂੰ ਗੱਲ ਕਰਨ ਦਾ ਆਂਦਾ ਵੱਲ ਨਹੀਂ।
ਮਿਲਦਾ ਨਾ ਤੂੰ ‘ਮਾਨ’ ਕਦੇ ਚੰਗੇ ਕਵੀਆਂ ਨੂੰ,
ਤਾਂ ਹੀ ਉਹਨਾਂ ਵਿੱਚ ਤੇਰੀ ਹੁੰਦੀ ਗੱਲ ਨਹੀਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

Previous articleਜਦੋਂ ਮੇਰੇ ਵੱਲੋਂ ਕੀਤੀ ਗਈ ਸ਼ਕਾਇਤ, ਹੱਲ ਕਰਨ ਲਈ ਮੇਰੇ ਕੋਲ ਹੀ ਪਹੁੰਚੀ
Next articleआर सी एफ एंप्लाइज यूनियन ने कश्मीर सिंह घुगशोर की गिरफ्तारी व पंचकूला में सरपंचों पर हुए लाठीचार्ज की जोरदार शब्दों में निंदा की