ਲਾਇਨਜ਼ ਕਲੱਬ ਦਾ ਨਵਾਂ ਪ੍ਰਧਾਨ ਸੁਖਨਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਮੇਲ ਸਿੰਘ ਮੈਨੇਜਰ ਬਣਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਲਾਇਨ ਜਸਵਿੰਦਰ ਸਿੰਘ ਖਿੰਡਾ ਦੀ ਅਗਵਾਈ ‘ਚ ਸੁਲਤਾਨਪੁਰ ਲੋਧੀ ਵਿਖੇ ਹੋਈ।ਜਿਸ ਵਿਚ ਕਲੱਬ ਦੀ ਸਾਲ 2023-24 ਲਈ ਨਵੀਂ ਟੀਮ ਦਾ ਸਰਬ ਸੰਮਤੀ ਨਾਲ ਗਠਨ ਕੀਤਾ ਗਿਆ । ਜਿਸਤੇ ਕਲੱਬ ਦੇ ਨਵੇਂ ਪ੍ਰਧਾਨ ਲਾਇਨ ਸੁਖਨਿੰਦਰ ਸਿੰਘ ਬੂਲਪੁਰ ਤੇ ਮੀਤ ਪ੍ਰਧਾਨ ਗੁਰਮੇਲ ਸਿੰਘ ਕਾਲੇਵਾਲ (ਰਿਟਾ.ਮੈਨੇਜਰ) ਬਣਾਏ ਗਏ । ਜਿਨ੍ਹਾਂ ਦਾ ਸਨਮਾਨ ਸਮੂਹ ਕਲੱਬ ਮੈਂਬਰਾਂ ਵੱਲੋਂ ਹਾਰ ਪਹਿਨਾ ਕੇ ਕੀਤਾ ਗਿਆ ।ਇਸ ਮੌਕੇ ਤੇ ਲਾਇਨ ਜਸਵਿੰਦਰ ਸਿੰਘ ਖਿੰਡਾ ਮੌਜੂਦਾ ਪ੍ਰਧਾਨ ਦੀ ਅਗਵਾਈ ‘ਚ ਕਲੱਬ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਗਏ ਸੇਵਾ ਕਾਰਜਾਂ ਦੀ ਸਮੀਖਿਆ ਕੀਤੀ ਗਈ ਤੇ ਲਾਇਨ ਮੈਂਬਰਾਂ ਵੱਲੋਂ ਅਗਲੇ ਸਾਲ ਦੀ ਵਿਉਂਤਬੰਦੀ ਕੀਤੀ ਗਈ ।

ਸਾਲ 2023-24 ਲਈ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਸੁਖਨਿੰਦਰ ਸਿੰਘ ਬੂਲਪੁਰ ਨੇ ਸਮੂਹ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਕਲੱਬ ਵੱਲੋਂ ਅਗਲੇ ਸਾਲ ਵਿਚ ਸਮਾਜਿਕ ਬੁਰਾਈਆਂ , ਵਾਤਾਵਰਨ ਦੀ ਸੰਭਾਲ ਅਤੇ ਸ਼ੁੱਧਤਾ, ਲੋੜਵੰਦਾਂ ਦੀ ਸਹਾਇਤਾ ਲਈ ਹੋਰ ਕਾਰਜ ਉਤਸ਼ਾਹ ਨਾਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਲੋੜਵੰਦਾਂ ਲਈ ਫਰੀ ਮੈਡੀਕਲ ਕੈਂਪ ਤੇ ਮਨੁੱਖਤਾ ਦੀ ਭਲਾਈ ਹਿੱਤ ਸੇਵਾ ਕਾਰਜ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ ‘ਚ ਕਲੱਬ ਦੇ ਨਵੇਂ ਸੈਕਟਰੀ ,ਕੈਸ਼ੀਅਰ ਆਦਿ ਆਹੁਦੇਦਾਰ ਬਣਾਏ ਜਾਣਗੇ ।

ਇਸ ਸਮੇਂ ਵਾਈਸ ਪ੍ਰਧਾਨ ਲਾਇਨ ਗੁਰਮੇਲ ਸਿੰਘ ਕਾਲੇਵਾਲ ਨੇ ਵੀ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ । ਇਸ ਮੀਟਿੰਗ ‘ਚ ਕਲੱਬ ਦੇ ਸੈਕਟਰੀ ਦਲਜੀਤ ਸਿੰਘ ਜੰਮੂ, ਸੀਨੀਅਰ ਲਾਇਨ ਲੀਡਰ ਲਾਇਨ ਲਖਵਿੰਦਰ ਸਿੰਘ ਗਾਜੀਪੁਰ, ਸਾਬਕਾ ਪ੍ਰਧਾਨ ਲਾਇਨ ਜਰਨੈਲ ਸਿੰਘ,ਲਾਇਨ ਸੁਖਵਿੰਦਰ ਸਿੰਘ ਠੱਟਾ,ਲਾਇਨ ਮਨਜਿੰਦਰ ਸਿੰਘ ਮੇਵਾ ਸਿੰਘ ਵਾਲਾ,ਲਾਇਨ ਸੰਤੋਖ ਸਿੰਘ ਦੰਦੂਪੁਰ,ਲਾਇਨ ਮਨਦੀਪ ਸਿੰਘ, ਉੱਘੇ ਸ਼ਾਇਰ ਤੇ ਲੇਖਕ ਮੁਖਤਿਆਰ ਚੰਦੀ,ਲਾਇਨ ਬਲਜਿੰਦਰ ਸਿੰਘ ਡੌਲਾ ,ਲਾਇਨ ਗੁਰਮੇਲ ਸਿੰਘ ਸ਼ਿਕਾਰਪੁਰ,ਲਾਇਨ ਜਗਜੀਤ ਸਿੰਘ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਬੀ ਪ੍ਰਕਾਸ਼ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ
Next articleਐੱਸ ਡੀ ਐੱਮ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਦਫਤਰੀ ਕੰਮ ਵਿੱਚ ਦਖਲ ਅੰਦਾਜੀ ਕਰਨ ਤੇ ਹੋਈ ਕਾਰਵਾਈ