ਗ਼ਜ਼ਲ…

ਪਰਮ 'ਪ੍ਰੀਤ'
(ਸਮਾਜ ਵੀਕਲੀ) 
ਤੁਰਿਆ ਚਲ ਵੇ ਰਾਹੀ ਤੁਰਿਆ ਚਲ।
ਸਾਰੀ ਦੁਨੀਆ ਗਾਹੀ ਤੁਰਿਆ ਚਲ।
ਜਾਤਾਂ ਪਾਤਾਂ ਦੇ ਵਿੱਚ ਰੱਖਿਆ ਕੀ,
ਦਿਲ ‘ਚੋਂ ਹਾਉਮੇ ਢਾਹੀ ਤੁਰਿਆ ਚਲ
ਭੋਂ-ਨਿਆਈਂ ਵਾਲੀ ਵੱਤਰ ਕਰ ਕੇ,
ਹਲ਼ ਲਫ਼ਜ਼ਾਂ ਦਾ ਵਾਹੀ ਤੁਰਿਆ ਚਲ
ਧਰ ਕੇ ਸੂਤੀ ਖੇਸੀ ਮੋਢੇ ‘ਤੇ,
ਚੁੱਕ ਕੇ ਸੇਰੂ-ਬਾਹੀ ਤੁਰਿਆ ਚਲ
ਸਭ ਦੀ ਸੁਣ ਕੇ ਤੇ ਸਭ ਨੂੰ ਲੈ ਕੇ,
ਚਾਹੀ ਤੇ ਅਣਚਾਹੀ ਤੁਰਿਆ ਚਲ
ਹੁਣ ਹੰਭਲਾ ਮਾਰ ਤੇ ਇੱਕੋ ਸਾਹੇ,
ਚਲ ਵਾਹੋ-ਦਾਹੀ ਤੁਰਿਆ ਚਲ
ਤੂੰ ਮਹਿੰਗਾਈ ਦੀ ਭਾਰੀ ਪੰਡ ਨੂੰ
ਚੁੱਕ ਕੇ ਸਿਰ ‘ਤੇ ਘਾਹੀ ਤੁਰਿਆ ਚਲ
‘ਪ੍ਰੀਤ’ ਰਲੇ਼ ਹੋਏ ਸਾਧ ਤੇ ਕੁੱਤੀ
ਖੇਡਣ ਚੋਰ-ਸਿਪਾਹੀ ਤੁਰਿਆ ਚੱਲ
ਪਰਮ ‘ਪ੍ਰੀਤ’ ਬਠਿੰਡਾ 
Previous articleਬੀਰਬਲ ਦਾ ਸ਼ਿਲਾ
Next articleਕਿਉਂ ਰੰਗ ਫਿੱਕੇ ਪੈ ਗਏ ਚਾਵਾਂ ਦੇ ….