
ਕਰਤਾਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਕਾਲਾਬਾਹੀਆ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਤੇ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਜਿਸ ਵਿੱਚ ਸੰਗਤਾਂ ਨੂੰ ਪੰਜਾਬ ਸੰਭਾਲੋ ਰੈਲੀ ਦਾ ਹਿੱਸਾ ਬਣਨੇ ਲਈ ਪੰਜਾਬ ਸੰਭਾਲੋ ਮਹਿਮ ਨੂੰ ਆਸ਼ੀਰਵਾਦ ਦੇਣ ਲਈ ਇਸ ਮਹਿਮ ਦੀ ਸ਼ਕਤੀ ਬਣਨ ਲਈ ਸੱਦਾ ਦਿੱਤਾ ਗਿਆ ਤਾਂ ਕਿ ਪੰਜਾਬ ਨੂੰ ਡਰੱਗ ਮਾਫੀਏ ਦੀ ਚੁੰਗਲ ਚੋਂ ਮੁਕਤ ਕਰਵਾਇਆ ਜਾ ਸਕੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਏ ਜਾ ਸਕਣ ਭੈਣਾਂ ਦੇ ਭਰਾ ਬਚਾਏ ਜਾ ਸਕਣ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ ਪੰਜਾਬ ਨੂੰ ਕਰਜੇ ਦੇ ਬੋਝ ਥੱਲੇ ਕੱਢਿਆ ਜਾ ਸਕੇ ਪੰਜਾਬ ਦੇ ਸਕੂਲਾਂ ਚ 100% ਅਧਿਆਪਕ ਦੇ ਕੇ ਸਹੀ ਮਾਇਨਿਆਂ ਵਿੱਚ ਸਿੱਖਿਆ ਕ੍ਰਾਂਤੀ ਕੀਤੀ ਜਾ ਸਕੇ ਮੁਫਤ ਅਤੇ ਲਾਜਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਨਾ ਕਿਰਤੀ ਕਾਮੇ ਕਿਸਾਨ ਵਪਾਰੀ ਦੁਕਾਨਦਾਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਇਸ ਕਰਕੇ ਪੰਜਾਬੀਆਂ ਨੂੰ ਪੰਜਾਬ ਦੇ ਦਰਦਮੰਦਾਂ ਨੂੰ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਗਿਆ ਕਿ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਲਈ ਪੰਜਾਬ ਚ ਸੰਭਾਲੋ ਮਹਿਮ ਦੀ ਸ਼ਕਤੀ ਬਣੋ ਇਹ ਸ਼ਬਦ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਦੇ ਹਨ ਇਹਨਾਂ ਦੇ ਨਾਲ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਕਰਤਾਰਪੁਰ ਦੀ ਬਸਪਾ ਦੀ ਪੂਰੀ ਦੀ ਪੂਰੀ ਟੀਮ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



