ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਜਗਤਪੁਰ ਜੱਟਾਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਤੇ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਜਿਸ ਵਿੱਚ ਸੰਗਤਾਂ ਨੂੰ ਪੰਜਾਬ ਸੰਭਾਲੋ ਰੈਲੀ ਦਾ ਹਿੱਸਾ ਬਣਨੇ ਲਈ ਪੰਜਾਬ ਸੰਭਾਲੋ ਮਹਿਮ ਨੂੰ ਆਸ਼ੀਰਵਾਦ ਦੇਣ ਲਈ ਇਸ ਮਹਿਮ ਦੀ ਸ਼ਕਤੀ ਬਣਨ ਲਈ ਸੱਦਾ ਦਿੱਤਾ ਗਿਆ ਤਾਂ ਕਿ ਪੰਜਾਬ ਨੂੰ ਡਰੱਗ ਮਾਫੀਏ ਦੀ ਚੁੰਗਲ ਚੋਂ ਮੁਕਤ ਕਰਵਾਇਆ ਜਾ ਸਕੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਏ ਜਾ ਸਕਣ ਭੈਣਾਂ ਦੇ ਭਰਾ ਬਚਾਏ ਜਾ ਸਕਣ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ ਪੰਜਾਬ ਨੂੰ ਕਰਜੇ ਦੇ ਬੋਝ ਥੱਲੇ ਕੱਢਿਆ ਜਾ ਸਕੇ ਪੰਜਾਬ ਦੇ ਸਕੂਲਾਂ ਚ 100% ਅਧਿਆਪਕ ਦੇ ਕੇ ਸਹੀ ਮਾਇਨਿਆਂ ਵਿੱਚ ਸਿੱਖਿਆ ਕ੍ਰਾਂਤੀ ਕੀਤੀ ਜਾ ਸਕੇ ਮੁਫਤ ਅਤੇ ਲਾਜਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਨਾ ਕਿਰਤੀ ਕਾਮੇ ਕਿਸਾਨ ਵਪਾਰੀ ਦੁਕਾਨਦਾਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਇਸ ਕਰਕੇ ਪੰਜਾਬੀਆਂ ਨੂੰ ਪੰਜਾਬ ਦੇ ਦਰਦਮੰਦਾਂ ਨੂੰ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਗਿਆ ਕਿ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਲਈ ਪੰਜਾਬ ਚ ਸੰਭਾਲੋ ਮਹਿਮ ਦੀ ਸ਼ਕਤੀ ਬਣੋ ਇਹ ਸ਼ਬਦ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਨੇ ਕਹੇ । ਇਸ ਮੌਕੇ ਤੇ ਫਗਵਾੜਾ ਚਰਨਜੀਤ ਸਿੰਘ ਪ੍ਰਧਾਨ ਬਸਪਾ ਫਗਵਾੜਾ, ਹਰਭਜਨ ਸਿੰਘ ਬਲਾਲੋ ਜਨਰਲ ਸਕੱਤਰ ਬਸਪਾ ਪੰਜਾਬ, ਬਸਰਾ ਉਪ ਪ੍ਰਧਾਨ ਐਮ ਸੀ, ਅਮਨਦੀਪ ਐਮ ਸੀ ਫਗਵਾੜਾ,ਲੇਖ ਰਾਜ ਜਮਾਲਪੁਰੀ ਜਰਨਲ ਸਕੱਤਰ ਅਤੇ ਬਸਪਾ ਦੀ ਫਗਵਾੜਾ ਟੀਮ ਹਾਜ਼ਰ ਸਨ ਅਤੇ ਪ੍ਰਿਆ ਬੰਗਾ ਜੀ ਨੇ ਆਪਣੇ ਮਿਸ਼ਨਰੀ ਪ੍ਰੋਗਰਾਮ ਨੂੰ ਚਾਂਦ ਚੰਨ ਲਾਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


