HOME ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ...

ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ 3 ਮਈ ਦੀ ਰਾਤ ਨੂੰ ਮਨਾਇਆ ਜਾਵੇਗਾ

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ 3 ਮਈ ਦੀ ਰਾਤ ਨੂੰ ਮਨਾਇਆ ਜਾਵੇਗਾ ਜਿਸ ਵਿੱਚ ਭੰਤੇ ਵਿਨੇ ਥੈਰੋ ਜੀ ਕਨੇਡਾ,ਗੁਰਦਿਆਲ ਬੋਧ ਯੂ, ਕੇ, ਪ੍ਰਵੀਨ ਬੰਗਾ, ਪਰਮਜੀਤ ਸਿੰਘ ਸੋਨੂੰ ਅਤੇ ਮੈਡਮ ਪਰਮਿੰਦਰ ਕੌਰ ਕੰਗਰੌੜ ਜੀ ਬਹੁਜਨ ਸਮਾਜ ਦੇ ਮਿਸ਼ਨ ਵਾਰੇ ਵਿਚਾਰਾਂ ਕਰਨਗੇ। ਆਜ਼ਾਦ ਰੰਗ ਮੰਚ ਕਲਾਂ ਕੇਂਦਰ ਫਗਵਾੜਾ ਵਾਲੇ ਨਾਟਕ ਅਤੇ ਕੋਰੀਓਗਰਾਫੀਆ ਰਾਹੀਂ ਸਮਾਜ ਨੂੰ ਜਾਗਰੂਕ ਕਰਨਗੇ। ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖੁਰਦ ਦੇ ਵਿਦਿਆਰਥੀ ਬੱਚਿਆਂ ਨੂੰ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਨੂੰ ਵਿਸ਼ੇਸ਼ ਸਹਿਯੋਗ ਲੈਕਚਰਾਰ ਸੁਭਾਸ਼ ਸੱਤਵੀਂ ਨੇ ਦਿੱਤਾ ਹੈ। ਚਰਨਜੀਤ ਸੱਲ੍ਹਾ ਨੰਬਰਦਾਰ, ਪਰਮਜੀਤ ਸਿੰਘ ਘੋਗੀ, ਹਰਜਿੰਦਰ ਸਿੰਘ ਹੈਪੀ, ਮਹਿੰਦਰ ਪਾਲ ਜੱਸੀ, ਪ੍ਰਿਥੀ ਸਿੰਘ, ਕੁਲਦੀਪ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਗੁਰਜਿੰਦਰ ਸਿੰਘ ਗੋਰਾ, ਨਰਿੰਦਰ ਬੰਗਾ, ਜਗਦੀਸ਼ ਦੀਸ ਸਾਬਕਾ ਸਰਪੰਚ,ਪਰਮਜੀਤ ਬੰਗਾ ਮੰਗਾਂ ਭੱਟੀ ਅਤੇ ਜੋਗਾ ਰਾਮ ਜੀ ਦੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਪ੍ਰੋਗਰਾਮ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੌਜਵਾਨ ਸਭਾ, ਬਾਬਾ ਸਾਹਿਬ ਡਾ ਅੰਬੇਡਕਰ ਕਮੇਟੀ ਅਤੇ ਪਿੰਡ ਸੱਲ੍ਹ ਕਲਾਂ ਸੱਲ੍ਹ ਖੁਰਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samaj

Previous articleਡਰੱਗ ਮਾਫੀਆ ਦੀ ਚੁਗਲ ਵਿੱਚੋਂ ਮੁਕਤ ਕਰਾਉਣਾ ਬਸਪਾ ਦਾ ਕੰਮ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਪੰਜਾਬ ਸਰਕਾਰ ਆਰ.ਟੀ.ਈ. ਐਕਟ ਪ੍ਰਤੀ ਬਿਲਕੁਲ ਗੰਭੀਰ ਨਹੀਂ : ਢੋਸੀਵਾਲ