(ਸਮਾਜ ਵੀਕਲੀ)
ਜ਼ਰੂਰਤ ‘ਤੇ ਉਹ ਰੋ ਰੋ ਕੇ ਮੁਹੱਬਤ ਨੂੰ ਜਤਾਉਂਦੇ ਨੇ।
ਤੇ ਮਗਰੋਂ ਕਹਿ ਕੇ ਬੇਗਾਨਾ ਪਲਾਂ ਵਿੱਚ ਹੱਥ ਛੁਡਾਉਂਦੇ ਨੇ।
ਉਹ ਡਿੱਗਦੇ ਨੇ ਇਵੇਂ ਉੱਠਣ ਦੀ ਮੁੜ ਹਿੰਮਤ ਨਹੀਂ ਪੈਂਦੀ,
ਜੋ ਐਵੇਂ ਦੂਸਰੇ ਦੇ ਕੰਮ ‘ਚ ਆਪਣੀ ਟੰਗ ਅੜਾਉਂਦੇ ਨੇ।
ਜਦੋਂ ਵੀ ਹੱਕ ਸੱਚ ਦੀ ਗੱਲ ਲੋਕੀ ਕਰਨ ਦੀ ਸੋਚਣ,
ਇਹ ਹਾਕਮ ਧਰਮ ਦੇ ਨਾਂ ‘ਤੇ ਉਦੋਂ ਦੰਗੇ ਕਰਾਉਂਦੇ ਨੇ।
ਜਦੋਂ ਲੋਕਾਂ ਦੀ ਅੰਨ੍ਹੀ ਆਸਥਾ ਤੋਂ ਤਰਕ ਮਰ ਜਾਂਦੈ,
ਉਦੋਂ ਕੁਝ ਲੋਕ ਰੱਬ ਨਾਮ ‘ਤੇ ਬਿਜਨਸ ਵਧਾਉਂਦੇ ਨੇ
ਕਈ ਸਦੀਆਂ ਤੋਂ ਇਹ ਹਾਕਮ ਦਬਾਉਂਦੇ ਆ ਰਹੇ ਸੱਚ ਨੂੰ,
ਕੋਈ ਅੱਜ ਵੀ ਜੇ ਬੋਲੇ ਸੱਚ ਇਹ ਝੱਟ ਸੂਲੀ ਚੜ੍ਹਾਉਂਦੇ ਨੇ।
ਇਨ੍ਹਾਂ ਲੋੜਾਂ ਨੇ ਰਿਸ਼ਤੇ ਨਾਤਿਆਂ ਨੂੰ ਬੰਨ੍ਹ ਕੇ ਰੱਖਿਐ,
ਕਿ ਲੋੜਾਂ ਦੇ ਬਿਨਾਂ ਲੋਕੀ ਕਦੋਂ ਨਜ਼ਦੀਕ ਆਉਂਦੇ ਨੇ।
ਬਿਸ਼ੰਬਰ ਅਵਾਂਖੀਆ
9781825255
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly