(ਸਮਾਜ ਵੀਕਲੀ)
ਚਾੜਨ ਦਰਵੇਸ਼ ਜਦੋਂ, ਸੋਨਾ ਸਿਰ ਤੀਰਾਂ ਦੇ
ਸਿੱਜਦੇ ਹੋਣ ਸਲਾਮਾਂ, ਝੁਕਦੇ ਸਿਰ ਪੀਰਾਂ ਦੇ
ਤਪਦੀ ਲੋਅ ਤੋਂ ਫ਼ੱਕਰ, ਤੇਗ਼ੋਂ ਨਾ ਡਰਦੇ ਨੇ
ਵਿਕਦੇ ੲੀਮਾਨ ਅਕਸਰ, ਮੈਂ ਵੇਖੇ ਅਮੀਰਾਂ ਦੇ
ਮਿਥਿਹਾਸ ਨਹੀਂ ੲਿਤਿਹਾਸ ਹੈ ਹਰਿਮੰਦਿਰ ਦਾ
ਕਿਸਮਤ ਬਦਲੀ ਜਿਸ ਥਾਂ, ਨੇ ਹਰਫ਼ ਲ਼ਕੀਰਾਂ ਦੇ
ਤਕਰੀਰਾਂ ਤੇ ਕਲਮਾਂ, ਚਿੰਤਨ ਚੋਂ ੳੁਪਜਣ ਜਦ
ਪੈਂਦੇ ਨੇ ਤਦ ਹੀ ਮੁੱਲ, ਤੀਰਾਂ, ਸ਼ਮਸ਼ੀਰਾਂ ਦੇ
ਲਾਸ਼ ਲਵਾਰਿਸ ਹੋਣੀ, ਮਿਲਣੇ ਨਾ ਮੋਢੇ ਹੁਣ
ਮਾਵਾਂ ਨੂੰ ਪੁੱਤਾਂ ਦੇ, ਭੈਣਾਂ ਨੂੰ ਵੀਰਾਂ ਦੇ
ਨਸ਼ਿਅਾਂ ਤੋਂ ਭਲਵਾਨਾਂ, ਹਰ ਕੇ ਨਾ ਢਹਿ ਜਾੲੀਂ
ਭੁੱਲ਼ ਸਵਾਦ ਗਿਅੈਂ ਤੂੰ, ਮੱਖਣ, ਦੁੱਧ ਖ਼ੀਰਾਂ ਦੇ
ਮੁੜ ਅਾ ਮੌਤ ਨਸ਼ੇ ਨੇ, ਬਰਬਾਦੀ ਹੈ ੲਿਸ ਰਾਹ
ਸ਼ਿਕਰੇ ਚਾਰ-ਚੁਫ਼ੇਰੇ , ਤੇਰੀ ਹਮਸ਼ੀਰਾਂ ਦੇ
ਸੁਲਫ਼ੇ ਦੇ ਸੂਟੇ ਚੋਂ, ਕਸ਼ ਪੀਅ ਲੲੇ ਸਾਹਾਂ ਦੇ
ਸਾਹ-ਸੱਤ ਜਾਨ ਜਵਾਨਾਂ , ਨਾ ਕੰਡ ਸਰੀਰਾਂ ਦੇ
ਅਖ਼ਰੋਟ ਬਦਾਮ ਗਿਰੀ, ਕਾਜੂ, ਪਿਸਤੇ ਕਿੱਥੇ
ਚੱਖਣ ਕੀ ਬਾਲ ਸਵਾਦ ਭਲਾਂ ਅੰਜ਼ੀਰਾਂ ਦੇ
ਪੱਥਰ ਵਿੱਚ ਖੁਦਾ ਹੈ, ਕਾਦਰ ਤੋਂ ਬਿਨ੍ਹ ਕੁੱਝ ਨਾ
ਮਿਸ਼ਰੀ ਪ੍ਰਸ਼ਾਦ ਕਰੇ, ਕੰਡੇ ਜੰਡ-ਕਰੀਰਾਂ ਦੇ
ਮਹਿਲ-ਮੁਨਾਰੇ ਤੇਰੇ, ਕਿਰਤ ੳੁਸਾਰ ਰਹੀ ਹੈ
ਭੁੱਖ਼ਮਰੀ ਵਿਚ ਕਿਰਤੀ , ਜਕੜੇ ਜੰਜ਼ੀਰਾਂ ਦੇ
ਪਾ ਕੇ ਬਸਤਰ ਚਿੱਟੇ, ਮੈਲ਼ਾ ਤੂੰ ਗੰਦਾਂ ਕਿੳੁਂ
ਲੁਕਦੇ ਨਾ ਪਾਪ ਮਨਾ, ਰੇਸ਼ਮ ਵਿਚ ਲ਼ੀਰਾਂ ਦੇ
ਦਾਗ਼ ਲਹੇ ਨਾ ਧੋਤੇ, ੲਿਸ਼ਨਾਨ ਕਰੇ ਤੀਰਥ
ਜਿਸ ਥਾਂ ਸਿਮਰਨ ਹੋਵੇ, ਮਾਲਿਕ ਵਿਚ ਮੀਰਾਂ ਦੇ
ਵਾਲ ਕਟੇ ਸਿਰ ਨੰਗੇ, ਜਿਸਮਾਂ ਤੇ ਪਰਦੇ ਨਾ
ਕੈਦੋ ਅੈ ਚੂਚਕ ਹੁਣ, ਲਾਡਲ਼ੀਅਾਂ ਹੀਰਾਂ ਦੇ
ਪੁਲਿਸ ਦੇ ਅਫ਼ਸਰ- ਸ਼ਾਹ, ਪਲ਼ਦੇ ਨੇ ਬੁਰਕੀ ਤੇ
ਪੂਛ ਹਿਲਾਵਣ “ਬਾਲੀ”, ਪਰ ਚੋਰ , ਵਜ਼ੀਰਾਂ ਦੇ
ਬਲਜਿੰਦਰ ਸਿੰਘ “ਬਾਲੀ ਰੇਤਗੜ੍ਹ”
29/05/2020
94651-29168
70876-29168
[email protected]
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly